ਮੈਲਬੌਰਨ : ਘਰ ''ਚ ਲੱਗੀ ਅੱਗ, ਮਾਂ ਸਮੇਤ ਤਿੰਨ ਬੱਚਿਆਂ ਦੀ ਦਰਦਨਾਕ ਮੌਤ

01/10/2021 11:23:26 AM

ਮੈਲਬੌਰਨ (ਬਿਊਰੋ): ਆਸਟ੍ਰੇਲੀਆ ਦੇ ਮੈਲਬੌਰਨ ਸ਼ਹਿਰ ਦੇ ਦੱਖਣ-ਪੂਰਬੀ ਹਿੱਸੇ ਵਿਚ ਗਲੈਨ ਵੈਵਰਲੇਅ ਦੇ ਟੋਲਕ ਗਰੋਵ ਵਿਚ ਸਥਿਤ ਇੱਕ ਘਰ ਨੂੰ ਸਵੇਰੇ ਅਚਾਨਕ ਅੱਗ ਲੱਗ ਗਈ। ਗੁਆਂਢੀਆਂ ਨੂੰ ਜਦੋਂ ਤੱਕ ਇਸ ਬਾਰੇ ਪਤਾ ਲੱਗਾ ਉਦੋਂ ਤੱਕ ਅੱਗ ਬਹੁਤ ਹੀ ਭਿਆਨਕ ਰੂਪ ਧਾਰ ਚੁੱਕੀ ਸੀ। ਉਨ੍ਹਾਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਬੁਲਾਇਆ ਅਤੇ ਆਪਣੇ ਤੌਰ 'ਤੇ ਵੀ ਪਾਣੀ ਦੀਆਂ ਪਾਈਪਾਂ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਬਹੁਤ ਦੇਰ ਹੋ ਚੁਕੀ ਸੀ। 

 

ਘਰ ਅੰਦਰ ਮੌਜੂਦ ਇੱਕ ਬੀਬੀ ਅਤੇ ਤਿੰਨ ਬੱਚਿਆਂ ਦੀ ਅੱਗ ਵਿਚ ਝੁਲਸ ਜਾਣ ਕਾਰਨ ਮੌਤ ਹੋ ਗਈ। ਘਰ ਦੇ ਬਾਹਰ ਇੱਕ ਵਿਅਕਤੀ ਵੀ ਦੇਖਿਆ ਗਿਆ ਜੋ ਕਿ ਲਗਾਤਾਰ ਲੋਕਾਂ ਤੋਂ ਮਦਦ ਲਈ ਗੁਹਾਰ ਲਗਾ ਰਿਹਾ ਸੀ।

PunjabKesari

ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ 'ਚ ਕੋਵਿਡ-19 ਦੇ 31 ਨਵੇਂ ਕੇਸ ਦਰਜ

ਵਿਅਕਤੀ ਇੱਕ ਬਾਲਟੀ ਨਾਲ ਬਾਹਰ ਲੱਗੀ ਟੂਟੀ ਤੋਂ ਪਾਣੀ ਭਰ ਕੇ ਅੱਗ ਬੁਝਾਉਣ ਦੋ ਕੋਸ਼ਿਸ਼ ਕਰ ਰਿਹਾ ਸੀ। ਮੌਕੇ 'ਤੇ ਪਹੁੰਚੇ 30 ਤੋਂ ਵੀ ਜ਼ਿਆਦਾ ਅੱਗ ਬੁਝਾਊ ਕਰਮਚਾਰੀਆਂ ਨੇ ਪਾਇਆ ਕਿ ਘਟਨਾ ਸਥਲ 'ਤੇ ਘਰ ਦੇ ਗੈਰਾਜ ਨੂੰ ਪੂਰੀ ਤਰ੍ਹਾਂ ਸੜ ਚੁੱਕਾ ਸੀ ਅਤੇ ਆਲੇ-ਦੁਆਲੇ ਦੇ ਘਰਾਂ ਅੰਦਰ ਵੀ ਧੂੰਆਂ ਭਰ ਚੁਕਿਆ ਸੀ। 

PunjabKesari

ਪੁਲਸ ਮਾਮਲੇ ਦੀ ਪੜਤਾਲ ਕਰ ਰਹੀ ਹੈ। ਜਾਣਕਾਰੀ ਮੁਤਾਬਕ ਅੱਗ ਘਰ ਦੇ ਗੈਰਾਜ ਤੋਂ ਹੀ ਫੈਲੀ ਸੀ ਜਿੱਥੇ ਕਿ ਬਹੁਤ ਸਾਰਾ ਕਬਾੜ ਅਤੇ ਕਈ ਜਲਨਸ਼ੀਲ ਤੇਲ ਰੱਖੇ ਹੋਏ ਸਨ। ਘਟਨਾ ਕਾਰਨ ਸਮੁੱਚੇ ਇਲਾਕੇ ਅੰਦਰ ਵਿਚ ਡਰ ਅਤੇ ਸੋਗ ਦੀ ਲਹਿਰ ਹੈ। ਹਰ ਕੋਈ ਇਸ ਘਟਨਾ ਬਾਰੇ ਚਿੰਤਾ ਅਤੇ ਦੁਖ ਜ਼ਾਹਰ ਕਰ ਰਿਹਾ ਹੈ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।
 


Vandana

Content Editor

Related News