ਮੇਲਾਨੀਆ ਟੰਰਪ ਦੀ ਪੋਸ਼ਾਕ ਦੇ ਹਰ ਪਾਸੇ ਹੋ ਰਹੀ ਹੈ ਚਰਚਾ, ਕੀਮਤੀ ਕੋਟ ਨੇ ਆਸਟਰੇਲੀਅਨਾਂ ਨੂੰ ਵੀ ਕਰ ''ਤਾ ਹੈਰਾਨ

05/27/2017 2:53:02 PM

ਸਿਡਨੀ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਤਨੀ ਇਨ੍ਹੀਂ ਦਿਨੀਂ ਸੁਰਖੀਆਂ ''ਚ ਬਣੀ ਹੋਈ ਹੈ। ਦੱਸਣ ਯੋਗ ਹੈ ਕਿ ਟਰੰਪ ਆਪਣੀ ਪਤਨੀ ਮੇਲਾਨੀਆ ਅਤੇ ਬੇਟੀ ਇਵਾਂਕਾ ਨਾਲ ਵਿਦੇਸ਼ੀ ਦੌਰਿਆਂ ''ਤੇ ਹਨ। ਟਰੰਪ ਨੇ ਆਪਣਾ ਪਹਿਲਾ ਵਿਦੇਸ਼ੀ ਦੌਰਾ ਸਾਊਦੀ ਅਰਬ ਫਿਰ ਇਜ਼ਰਾਇਲ ਤੇ ਹੁਣ ਇਟਲੀ ਪਹੁੰਚੇ ਹਨ। ਇਜ਼ਰਾਇਲ ''ਚ ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਉਸ ਸਮੇਂ ਸੁਰਖੀਆਂ ''ਚ ਛਾ ਗਈ, ਜਦੋਂ ਉਨ੍ਹਾਂ ਨੇ ਟਰੰਪ ਦਾ ਹੱਥ ਨਹੀਂ ਫੜਿਆ ਸਗੋਂ ਉਨ੍ਹਾਂ ਨੂੰ ਨਜ਼ਰ-ਅੰਦਾਜ਼ ਕਰਦੇ ਹੋਏ ਵੱਖ ਹੋ ਕੇ ਤੁਰਨ ਲੱਗ ਪਈ ਸੀ ਪਰ ਹੁਣ ਮੇਲਾਨੀਆ ਦੀ ਪੋਸ਼ਾਕ ਨੂੰ ਲੈ ਕੇ ਚਰਚੇ ਹੋ ਰਹੇ ਹਨ। 
ਇਟਲੀ ''ਚ ਜੀ-7 ਸੰਮੇਲਨ ''ਚ ਹਿੱਸਾ ਲੈਣ ਪੁੱਜੀ ਅਮਰੀਕਾ ਦੀ ਪ੍ਰਥਮ ਮਹਿਲਾ ਮੇਲਾਨੀਆ ਟਰੰਪ ਨੇ ਕੀਮਤੀ ਕੋਟ ਪਹਿਨਿਆ ਹੋਇਆ ਸੀ, ਜਿਸ ਦੇ ਚਰਚੇ ਹਰ ਪਾਸੇ ਹੋ ਰਹੇ ਹਨ। ਅਮਰੀਕਾ ਦੀ ਇਕ ਅੰਗਰੇਜ਼ੀ ਅਖਬਾਰ ਦੀ ਰਿਪੋਰਟ ਮੁਤਾਬਕ ਮੇਲਾਨੀਆ ਦੇ ਇਸ ਕੋਟ ਦੀ ਕੀਮਤ ਅੰਦਾਜ਼ਨ ਆਸਟਰੇਲੀਆ ਦੇ ਇਕ ਵਿਅਕਤੀ ਦੀ ਸਲਾਨਾ ਆਮਦਨ ਦੇ ਬਰਾਬਰ ਹੈ, ਯਾਨੀ ਕਿ 68,000 ਡਾਲਰ ਹੈ। ਉਂਝ ਅਮਰੀਕਾ ਡਾਲਰ ਦੇ ਹਿਸਾਬ ਨਾਲ ਇਸ ਕੋਟ ਦੀ ਕੀਮਤ 51,000 ਡਾਲਰ ਹੈ। ਇਸ ਕੋਟ ਨੂੰ ਇਟਾਲੀਅਨ ਡਿਜ਼ਾਈਨਰ ਗਾਬਨਾ ਨੇ ਤਿਆਰ ਕੀਤਾ ਹੈ।

Tanu

News Editor

Related News