ਕੈਨੇਡੀਅਨ ਪ੍ਰਧਾਨ ਮੰਤਰੀ ਟਰੂਡੋ ਨੂੰ ਮੇਲਾਨੀਆ ਨੇ ਕੀਤੀ ‘ਕਿੱਸ’, ਤਸਵੀਰਾਂ ਵਾਇਰਲ

Monday, Aug 26, 2019 - 09:10 PM (IST)

ਕੈਨੇਡੀਅਨ ਪ੍ਰਧਾਨ ਮੰਤਰੀ ਟਰੂਡੋ ਨੂੰ ਮੇਲਾਨੀਆ ਨੇ ਕੀਤੀ ‘ਕਿੱਸ’, ਤਸਵੀਰਾਂ ਵਾਇਰਲ

ਓਟਾਵਾ/ਵਾਸ਼ਿੰਗਟਨ— ਟਰੰਪ ਪਰਿਵਾਰ ਅਕਸਰ ਅਮਰੀਕੀ ਰਾਸ਼ਟਰਪਤੀ ਦੀਆਂ ਟਿੱਪਣੀਆਂ ਕਾਰਨ ਸੁਰਖੀਆਂ ’ਚ ਰਹਿੰਦਾ ਹੈ ਪਰ ਇਸ ਵਾਰ ਇਨ੍ਹਾਂ ਸੁਰਖੀਆਂ ਦਾ ਕਾਰਨ ਟਰੰਪ ਨਹੀਂ ਬਲਕਿ ਮੇਲਾਨੀਆ ਹੈ। ਅਸਲ ’ਚ ਜੀ-7 ਸੰਮੇਲਨ ’ਚ ਡੋਨਾਲਡ ਟਰੰਪ ਦੇ ਨਾਲ ਮੇਲਾਨੀਆ ਨੇ ਵੀ ਫਰਾਂਸ ਦਾ ਦੌਰਾ ਕੀਤਾ। ਇਸ ਦੌਰਾਨ ਜੀ-7 ਮੈਂਬਰ ਦੇਸ਼ਾਂ ਦੇ ਨਾਲ ਰਸਮੀ ਮੁਲਾਕਾਤ ਦੌਰਾਨ ਮੇਲਾਨੀਆ ਦੀ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਕੀਤੀ ‘ਕਿੱਸ’ ਸੁਰਖੀਆਂ ਦਾ ਵਿਸ਼ਾ ਬਣ ਗਈ।

PunjabKesari

ਅਸਲ ’ਚ ਜੀ-7 ਗੱਲਬਾਤ ਤੋਂ ਪਹਿਲੀ ਰਾਤ ਦੀ ਇਕ ਗਰੁੱਪ ਫੋਟੋ ’ਚ ਮੇਲਾਨੀਆ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ-ਨਾਲ ਖੜ੍ਹੇ ਸਨ। ਇਸ ਤੋਂ ਬਾਅਦ ਦੋਵਾਂ ਨੇ ਇਕ ਦੂਜੇ ਨੂੰ ਮੁਲਾਕਾਤ ਦੌਰਾਨ ਗੱਲ੍ਹਾਂ ’ਤੇ ‘ਕਿੱਸ’ ਵੀ ਕੀਤਾ।

PunjabKesari

ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਟਰੰਪ ਮੇਲਾਨੀਆ ਕੋਲ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੀ ਪਤਨੀ ਬ੍ਰੈਟੀ ਮੈਕਰੋਨ ਨਾਲ ਗੱਲਾਂ ਕਰ ਰਹੇ ਸਨ। ਮੇਲਾਨੀਆ ਨੇ ਇਸ ਦੌਰਾਨ ਲਾਲ ਰੰਗ ਦੀ ਡ੍ਰੈੱਸ ਪਾਈ ਹੋਈ ਸੀ।   

 

PunjabKesari

PunjabKesari


author

Baljit Singh

Content Editor

Related News