ਟਰੰਪ ਦੇ ਪਹਿਲੇ ਸੰਘੀ ਸੰਬੋਧਨ ''ਚ ਮੇਲਾਨੀਆ ਵੀ ਹੋਵੇਗੀ ਸ਼ਾਮਲ

01/30/2018 1:29:06 PM

ਵਾਸ਼ਿੰਗਟਨ(ਬਿਊਰੋ)— ਪਿਛਲੇ ਕੁੱਝ ਸਮੇਂ ਤੋਂ ਅਮਰੀਕੀ ਰਾਜਨੀਤੀ ਦੇ ਕਿਸੇ ਵੀ ਪਬਲਿਕ ਫੋਰਮ ਵਿਚ ਘੱਟ ਮੌਜੂਦਗੀ ਦਰਜ ਕਰਾਉਣ ਵਾਲੀ ਯੂ. ਐਸ. ਫਰਸਟ ਲੇਡੀ ਮੇਲਾਨੀਆ ਟਰੰਪ ਹੁਣ ਖੁੱਲ ਕੇ ਸਾਹਮਣੇ ਆ ਰਹੀ ਹੈ। ਤਾਜ਼ਾ ਜਾਣਕਾਰੀ ਮੁਤਾਬਕ ਉਹ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪਹਿਲੇ ਸੰਘੀ ਸੰਬੋਧਨ ਵਿਚ ਸ਼ਾਮਲ ਹੋਵੇਗੀ। ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਸਾਰਾ ਸੈਂਡਰਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ।
ਬੇਟੇ ਬੇਰੋਨ ਨਾਲ ਪ੍ਰੋਗਰਾਮ ਵਿਚ ਹੋਵੇਗੀ ਸ਼ਾਮਲ—
ਸਾਰਾ ਸੈਂਡਰਸ ਨੇ ਕਿਹਾ ਰਾਸ਼ਟਰਪਤੀ ਟਰੰਪ ਦੇ ਪ੍ਰੋਗਰਾਮ ਵਿਚ ਫਰਸਟ ਲੇਡੀ ਮੇਲਾਨੀਆ ਨਾਲ ਉਨ੍ਹਾਂ ਦੇ 11 ਸਾਲ ਦੇ ਬੇਟੇ ਬੇਰੋਨ ਵੀ ਮੌਜੂਦ ਰਹਿਣਗੇ। ਵ੍ਹਾਈਟ ਹਾਊਸ ਦੇ ਹਵਾਲੇ ਤੋਂ ਇਕ ਨਿਊਜ਼ ਚੈਨਲ ਨੇ ਦੱਸਿਆ ਕਿ ਫਰਸਟ ਲੇਡੀ ਪ੍ਰੋਗਰਾਮ ਵਿਚ ਸ਼ਾਮਲ ਹੋਣ ਵਾਲੇ ਹੋਰ 15 ਮਹੱਤਵਪੂਰਨ ਮਹਿਮਾਨਾਂ ਨਾਲ ਬੈਠੇਗੀ। ਇਕ ਖਬਰ ਮੁਤਾਬਕ ਜਦੋਂ ਤੋਂ ਮੀਡੀਆ ਵਿਚ ਟਰੰਪ ਦੇ ਇਕ ਐਡਲਟ ਸਟਾਰ ਨਾਲ ਅਫੇਅਰ ਦੀਆਂ ਖਬਰਾਂ ਆਈਆਂ ਹਨ, ਉਦੋਂ ਤੋਂ ਮੇਲਾਨੀਆ ਕਿਸੇ ਵੀ ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਇਨਕਾਰ ਕਰ ਰਹੀ ਹੈ। ਦੱਸਣਸੋਗ ਹੈ ਕਿ ਮੇਲਾਨੀਆ ਨੇ ਜਨਵਰੀ ਮਹੀਨੇ ਦੇ ਆਖਰੀ ਹਫਤੇ ਵਿਚ ਸਵਿਟਜ਼ਰਲੈਂਡ ਦੇ ਦਾਵੋਸ ਵਿਚ ਆਯੋਜਿਤ ਵਰਲਡ ਇਕੋਨਾਮਿਕ ਫੋਰਮ ਵਿਚ ਡੋਨਾਲਡ ਟਰੰਪ ਨਾਲ ਜਾਣ ਤੋਂ ਇਨਕਾਰ ਕਰ ਦਿੱਤਾ ਸੀ।


Related News