ਗਦਰੀ ਬਾਬਿਆਂ ਦੀ ਯਾਦ ''ਚ ਕਰਵਾਇਆ 23ਵਾਂ ਮੇਲਾ ਯਾਦਗਾਰੀ ਹੋ ਨਿਬੜਿਆ

08/11/2023 12:18:00 PM

ਐਲਕ ਗਰੋਵ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ)- ਗਦਰ ਮੈਮੋਰੀਅਲ ਫਾਉਂਡੇਸ਼ਨ ਆਫ਼ ਯੂ.ਐੱਸ.ਏ. ਵਲੋਂ ਗਦਰੀ ਬਾਬਿਆਂ ਦੀ ਯਾਦ ਵਿਚ 23ਵਾਂ ਸਲਾਨਾ ਸਮਾਗਮ ਕਰਵਾਇਆ ਗਿਆ। ਇਹ ਸਮਾਗਮ ਕੈਲੀਫੋਰਨੀਆ ਦੇ ਸ਼ਹਿਰ ਐਲਕ ਗਰੋਵ ਵਿਚ ਹੋਟਲ ਹੋਲੀਡੇ ਇਨ ਵਿਚ ਆਯੋਜਿਤ ਕੀਤਾ ਗਿਆ। ਇਸ ਸਮਾਗਮ ਵਿਚ ਕੈਲੀਫੋਰਨੀਆ ਦੇ ਹਰੇਕ ਕੋਨੇ ਤੋਂ ਅਹਿਮ ਸ਼ਖ਼ਸੀਅਤਾਂ ਨੇ ਹਿੱਸਾ ਲਿਆ। ਇਸ ਪ੍ਰੋਗਰਾਮ ਵਿਚ ਡਾ. ਪਿਆਰੇ ਲਾਲ ਗਰਗ, ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਪ੍ਰੋਫੈਸਰ ਮਨਜੀਤ ਸਿੰਘ ਭਾਰਤ ਤੋਂ ਉਚੇਚੇ ਤੌਰ 'ਤੇ ਮੁੱਖ ਮਹਿਮਾਨ ਵਜੋਂ ਪਹੁੰਚੇ ਹੋਏ ਸਨ।

PunjabKesari

ਇਸਦੇ ਨਾਲ ਹੀ ਇਸ ਪ੍ਰੋਗਰਾਮ ਵਿਚ ਕਵਿਤਾਵਾਂ ਅਤੇ ਆਪਣੀਆਂ ਰਚਨਾਵਾਂ ਦੇ ਨਾਲ ਰੱਤੂ ਅਤੇ ਪਾਲੀ ਮਾਨ ਨੇ ਵੀ ਹਿੱਸਾ ਪਾਇਆ। ਇਸ ਮੌਕੇ ਫਰਿਜ਼ਨੋ ਨਿਵਾਸੀ ਸ਼ਾਇਰ ਰਣਜੀਤ ਗਿੱਲ ਨੇ ਵੀ ਇਨਕਲਾਬੀ ਕਵਿੱਤਾ ਪੜ੍ਹ ਕੇ ਹਾਜ਼ਰੀ ਲਵਾਈ। ਪੱਤਰਕਾਰ ਪਰਮਵੀਰ ਸਿੰਘ ਬਾਠ ਜੋ ਕੈਨੇਡਾ ਤੋਂ ਉਚੇਚੇ ਤੌਰ 'ਤੇ ਪਹੁੰਚੇ ਹੋਏ ਸਨ, ਨੇ ਵੀ ਸਟੇਜ਼ ਤੋਂ ਸਰੋਤਿਆਂ ਨੂੰ ਸੰਬੋਧਨ ਕੀਤਾ। ਜੋਤ ਰਣਜੀਤ ਨੇ ਸਟੇਜ ਸੰਚਾਲਨ ਬਹੁਤ ਵਧੀਆ ਤਰੀਕੇ ਨਾਲ ਕੀਤਾ ਅਤੇ ਕੁਝ ਕਵਿਤਾਵਾਂ ਗਾ ਕੇ ਆਏ ਹੋਏ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ। ਇਸ ਗਦਰ ਮੈਮੋਰੀਅਲ ਫਾਉਂਡੇਸ਼ਨ ਦੇ ਪ੍ਰਬੰਧਕ ਅਤੇ ਪ੍ਰਧਾਨ ਗੁਰਿੰਦਰ ਗਿੱਲ, ਜਨਕ ਰਾਮ ਸਿਧੜਾ, ਬਲਵਿੰਦਰ ਡੁਲਕੂ ਅਤੇ ਗੁਰਦੀਪ ਗਿੱਲ ਨੇ ਬਹੁਤ ਵਧੀਆ ਪ੍ਰਬੰਧ ਕਰਕੇ ਇਸ ਸਮਾਗਮ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜਿਆ ਅਤੇ ਇਸ ਸੰਸਥਾ ਦੇ ਸਰਪ੍ਰਸਤ ਚਰਨ ਸਿੰਘ ਜੱਜ ਜੋਕਿ ਪਿਛਲੇ 23 ਸਾਲ ਤੋਂ ਇਸ ਮੇਲੇ ਨੂੰ ਕਰਵਾਉਂਦੇ ਏਏ ਰਹੇ ਹਨ, ਨੇ ਵੀ ਇਸ ਮੌਕੇ ਆਪਣੇ ਵਿਚਾਰ ਸਾਂਝੇ ਕੀਤੇ। ਡਾ. ਪਿਆਰੇ ਲਾਲ ਗਰਗ ਨੇ ਆਪਣੇ ਸੰਬੋਧਨ ਵਿਚ ਮੌਜੂਦਾ ਸਰਕਾਰਾਂ ਉਪਰ ਤੰਜ ਕੱਸੇ ਅਤੇ ਪੰਜਾਬ ਦੇ ਹਾਲਾਤਾਂ ਤੋਂ ਜਾਣੂ ਕਰਵਾਇਆ ਅਤੇ ਕੇਂਦਰ ਸਰਕਾਰ ਬਾਰੇ ਵੀ ਬਹੁਤ ਜਾਣਕਾਰੀ ਦਿੱਤੀ।


cherry

Content Editor

Related News