ਮੇਹੁਲ ਚੋਕਸੀ ਡੋਮਿਨਿਕਾ ਦੇ ਹਸਪਤਾਲ ''ਚ ਦਾਖਲ, ਜਲਦ ਨਹੀਂ ਹੋਵੇਗੀ ਭਾਰਤ ਹਵਾਲਗੀ
Monday, May 31, 2021 - 11:07 AM (IST)
ਰੋਸੇਉ (ਬਿਊਰੋ): ਭਾਰਤੀ ਬੈਂਕਾਂ ਤੋਂ ਕਰੋੜਾਂ ਰੁਪਏ ਦੀ ਧੋਖਾਧੜੀ ਕਰ ਕੇ ਫਰਾਰ ਚੱਲ ਰਿਹਾ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਕੈਰੀਬੀਆਈ ਦੇਸ਼ ਡੋਮਿਨਿਕਾ ਦੇ ਹਸਪਤਾਲ ਵਿਚ ਦਾਖਲ ਹੋ ਗਿਆ ਹੈ। ਮੇਹੁਲ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਮੇਹੁਲ ਚੋਕਸੀ ਨੂੰ ਡੋਮਿਨਿਕਾ ਦੇ ਚਾਈਨਾ ਫ੍ਰੈਂਡਸ਼ਿਪ ਹਸਪਤਾਲ ਵਿਚ ਲਿਜਾਇਆ ਗਿਆ ਹੈ। ਮੇਹੁਲ ਦੇ ਵਕੀਲ ਨੇ ਵੀ ਆਪਣੇ ਕਲਾਈਂਟ ਦੇ ਹਸਪਤਾਲ ਵਿਚ ਦਾਖਲ ਕਰਵਾਏ ਜਾਣ ਦੀ ਪੁਸ਼ਟੀ ਕੀਤੀ ਹੈ। ਭਗੌੜੇ ਕਾਰੋਬਾਰੀ ਦੇ ਇਸ ਤਾਜ਼ਾ ਦਾਅ ਨਾਲ ਉਸ ਦੀ ਜਲਦ ਭਾਰਤ ਹਵਾਲਗੀ ਦੀ ਸੰਭਾਵਨਾ ਘੱਟ ਗਈ ਹੈ।
ਮੇਹੁਲ ਚੋਕਸੀ ਦੀ ਹਸਪਤਾਲ ਕਿਉਂ ਲਿਜਾਇਆ ਗਿਆ ਹੈ ਇਸ ਦੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਇਸ ਦੌਰਾਨ ਕਿਹਾ ਜਾ ਰਿਹਾ ਹੈਕਿ ਮੇਹੁਲ ਚੋਕਸੀ ਨੂੰ ਅਗਵਾ ਕਰਨ ਵਿਚ ਸ਼ਾਮਲ ਰਹੇ ਦੋ ਭਾਰਤੀ ਏਜੰਟ ਹੁਣ ਡੋਮਿਨਿਕਾ ਤੋਂ ਬਾਹਰ ਚਲੇ ਗਏ ਹਨ। ਦੱਸਿਆ ਜਾ ਰਿਹਾ ਹੈਕਿ ਗੁਰਜੀਤ ਭੰਡਲ ਅਤੇ ਗੁਰਮੀਤ ਸਿੰਘ ਨਾਮ ਦੇ ਇਹ ਏਜੰਟ ਕੋਰਟ ਵਿਚ ਮਾਮਲਾ ਜਾਣ ਦੇ ਬਾਅਦ ਹੁਣ ਡੋਮਿਨਿਕਾ ਛੱਡ ਚੁੱਕੇ ਹਨ। ਇਸ ਤੋਂ ਪਹਿਲਾਂ ਏਂਟੀਗਾ ਅਤੇ ਬਾਰਬੁਡਾ ਦੇ ਪ੍ਰਧਾਨ ਮੰਤਰੀ ਗੈਸਟਨ ਬ੍ਰਾਉਨ ਨੇ ਇਕ ਨਵਾਂ ਖੁਲਾਸਾ ਕੀਤਾ ਸੀ। ਉਹਨਾਂ ਦਾ ਕਹਿਣਾ ਸੀ ਕਿ ਸ਼ਾਇਦ ਚੋਕਸੀ ਆਪਣੀ ਗਰਲਫ੍ਰੈਂਡ ਨੂੰ ਡਿਨਰ ਕਰਾਉਣ ਜਾਂ ਚੰਗਾ ਸਮਾਂ ਬਿਤਾਉਣ ਲਈ ਯਾਟ ਜ਼ਰੀਏ ਗੁਆਂਢੀ ਦੇਸ਼ ਡੋਮਿਨਿਕਾ ਗਿਆ ਸੀ।
ਪੜ੍ਹੋ ਇਹ ਅਹਿਮ ਖਬਰ- ਅਧਿਐਨ 'ਚ ਵੱਡਾ ਦਾਅਵਾ, ਵੁਹਾਨ ਲੈਬ 'ਚੋਂ ਹੀ ਨਿਕਲਿਆ ਕੋਰੋਨਾ, ਚਮਗਾਦੜ ਤੋਂ ਫੈਲਣ ਤੋਂ ਸਬੂਤ ਨਹੀਂ
ਐਂਟੀਗਾ ਨਿਊਜ਼ ਰੂਮ ਦੇ ਮੁਤਾਬਕ ਬ੍ਰਾਉਨ ਨੇ ਕਿਹਾ ਕਿ ਡੋਮਿਨਿਕਾ ਦੀ ਸਰਕਾਰ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਉਸ ਨੂੰ ਭਾਰਤ ਦੇ ਹਵਾਲੇ ਕਰ ਸਕਦੀਆਂ ਹਨ ਕਿਉਂਕਿ ਉਹ ਇਕ ਭਾਰਤੀ ਨਾਗਰਿਕ ਹੈ।ਉਹਨਾਂ ਨੇ ਕਿਹਾ ਕਿ ਸਾਨੂੰ ਮਿਲ ਰਹੀ ਸੂਚਨਾ ਮੁਤਾਬਕ ਮੇਹੁਲ ਚੋਕਸੀ ਸ਼ਾਇਦ ਆਪਣੀ ਗਰਲਫ੍ਰੈਂਡ ਨੂੰ ਡਿਨਰ ਕਰਾਉਣ ਜਾਂ ਚੰਗਾ ਸਮਾਂ ਬਿਤਾਉਣ ਲਈ ਡੋਮਿਨਿਕਾ ਗਿਆ ਅਤੇ ਉੱਥੇ ਫੜਿਆ ਗਿਆ। ਇਹ ਇਕ ਇਤਿਹਾਸਿਕ ਗਲਤੀ ਹੋਵੇਗੀ ਕਿਉਂਕਿ ਐਂਟੀਗਾ ਵਿਚ ਚੋਕਸੀ ਇਕ ਨਾਗਰਿਕ ਹੈ ਅਤੇ ਅਸੀਂ ਉਸ ਦੀ ਹਵਾਲਗੀ ਨਹੀਂ ਲੈ ਸਕਦੇ। ਬ੍ਰਾਉਨ ਨੇ ਕਿਹਾ,''ਸਮੱਸਿਆ ਇਹ ਹੈ ਕਿ ਜੇਕਰ ਚੋਕਸੀ ਨੂੰ ਇਸ ਲਈ ਵਾਪਸ ਭੇਜਿਆ ਜਾਂਦਾ ਹੈ ਕਿ ਉਹ ਐਂਟੀਗਾ ਦਾ ਨਾਗਰਿਕ ਹੈ ਜਦਕਿ ਉਸ ਦੀ ਨਾਗਰਿਕਤਾ ਅਸਥਿਰ ਹੈ ਫਿਰ ਵੀ ਉਸ ਨੂੰ ਸੰਵਿਧਾਨਕ ਅਤੇ ਕਾਨੂੰਨੀ ਸੁਰੱਖਿਆ ਪ੍ਰਾਪਤ ਹੈ। ਸਾਨੂੰ ਇਸ ਬਾਰੇ ਵਿਚ ਕੋਈ ਸ਼ੱਕ ਨਹੀਂ ਹੈ ਕਿ ਆਖਿਰਕਾਰ ਚੋਕਸੀ ਦੀ ਨਾਗਰਿਕਤਾ ਰੱਦ ਕੀਤੀ ਜਾਵੇਗੀ ਕਿਉਂਕਿ ਉਸ ਨੇ ਆਪਣੇ ਬਾਰੇ ਵਿਚ ਜਾਣਕਾਰੀ ਦਾ ਖੁਲਾਸਾ ਨਹੀਂ ਕੀਤਾ ਸੀ।