ਪਾਕਿਸਤਾਨੀ ਮੂਲ ਦੀ ਪਹਿਲੀ ਮੁਸਲਿਮ ਮਹਿਲਾ ਬਣੀ ਆਸਟ੍ਰੇਲੀਆਈ ਸੈਨੇਟਰ

08/20/2018 5:48:35 PM

ਕੈਨਬਰਾ (ਭਾਸ਼ਾ)— ਪਾਕਿਸਤਾਨੀ ਮੂਲ ਦੀ ਮਹਿਰੀਨ ਫਾਰੂਕੀ ਨੇ ਸੋਮਵਾਰ ਨੂੰ ਆਸਟ੍ਰੇਲੀਆਈ ਸੰਸਦ 'ਚ ਪਹਿਲੀ ਮੁਸਲਿਮ ਮਹਿਲਾ ਸੈਨੇਟਰ ਦੇ ਰੂਪ ਵਿਚ ਸਹੁੰ ਚੁੱਕੀ। ਆਸਟ੍ਰੇਲੀਆ ਦੀ ਇਕ ਅਖਬਾਰ ਨੇ ਕਿਹਾ ਕਿ ਗਰੀਨ ਪਾਰਟੀ ਦੀ ਸੈਨੇਟਰ ਫਾਰੂਕੀ ਨੇ ਅਜਿਹੇ ਸਮੇਂ ਸਹੁੰ ਚੁੱਕੀ ਹੈ, ਜਦੋਂ ਲੱਗਭਗ ਇਕ ਹਫਤਾ ਪਹਿਲਾਂ ਹੀ ਕਰਾਸਬੈਂਚਰ ਸੈਨੇਟਰ ਫਰੇਜਰ ਐਨਿੰਗ ਨੇ ਆਪਣੇ ਭਾਸ਼ਣ ਵਿਚ ਕਿਹਾ ਸੀ ਕਿ ਮੁਸਲਿਮ ਸ਼ਰਨਾਰਥੀਆਂ 'ਤੇ ਰੋਕ ਲਾਈ ਜਾਵੇ ਅਤੇ ਇਮੀਗ੍ਰੇਸ਼ਨ ਨੀਤੀ ਦੇ ਸਬੰਧ 'ਚ ਆਖਰੀ ਹੱਲ ਕੱਢਿਆ ਜਾਵੇ। ਇਕ ਰਿਪੋਰਟ ਮੁਤਾਬਕ ਮਹਿਰੀਨ ਫਾਰੂਕੀ ਨੇ ਇਸ ਸਬੰਧ ਵਿਚ ਕਿਹਾ, ''ਜੇਕਰ ਸੈਨੇਟਰ ਐਨਿੰਗ ਮੇਰੇ ਨਾਲ ਆ ਕੇ ਗੱਲ ਕਰਨਾ ਚਾਹੁੰਦੀ ਹੈ ਅਤੇ ਬਹੁ-ਸੱਭਿਆਚਾਰ ਵਾਲੇ ਆਸਟ੍ਰੇਲੀਆ ਦੀ ਸੁੰਦਰਤਾ ਅਤੇ ਖੁਸ਼ਹਾਲੀ ਬਾਰੇ ਇਕ-ਦੋ ਚੀਜ਼ਾਂ ਸਿਖਾਉਣਾ ਚਾਹੁੰਦੀ ਹੈ ਤਾਂ ਉਹ ਮੇਰਾ ਦਰਵਾਜ਼ਾ ਖੜਕਾ ਸਕਦੀ ਹੈ।'' 

 

PunjabKesari

 

ਦੱਸਣਯੋਗ ਹੈ ਕਿ ਮਹਿਰੀਨ ਫਾਰੂਕੀ 1992 ਵਿਚ ਪਾਕਿਸਤਾਨ ਤੋਂ ਆਸਟ੍ਰੇਲੀਆ ਗਈ ਸੀ। ਉਹ 2013 ਤੋਂ ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ ਦੇ ਉੱਚ ਸਦਨ ਵਿਚ ਗਰੀਨ ਪਾਰਟੀ ਦੀ ਨੁਮਾਇੰਦਗੀ ਕਰਦੀ ਰਹੀ ਹੈ। ਮਹਿਰੀਨ ਦੇ ਸਹੁੰ ਚੁੱਕਣ ਮਗਰੋਂ ਸੰਸਦ 'ਚ ਮੌਜੂਦ ਸੰਸਦ ਮੈਂਬਰਾਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ। ਓਧਰ ਸੈਨੇਟਰ ਐਨਿੰਗ ਹੈਰਾਨ ਰਹਿ ਗਈ ਕਿ ਉਹ ਮਹਿਰੀਨ ਨਾਲ ਕੰਮ ਕਰਨ ਵਾਲੀ ਹੈ, ਇਹ ਉਸ ਲਈ ਇਕ ਵੱਡੀ ਚੁਣੌਤੀ ਹੈ। ਉੱਥੇ ਹੀ ਲੇਬਰ ਸੈਨੇਟਰ ਪੈਨੀ ਵੋਂਗ ਨੇ ਮਹਿਰੀਨ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਹ ਇਸ ਅਹੁਦੇ ਲਈ ਚੁਣੀ ਗਈ ਹੈ। 


Related News