ਮੇਗਨ 'ਤੇ ਲੱਗੇ ਸਟਾਫ ਨੂੰ ਧਮਕਾਉਣ ਦੇ ਦੋਸ਼ਾਂ ਦੀ ਜਾਂਚ ਕਰੇਗਾ ਬਰਮਿੰਘਮ ਪੈਲੇਸ
Thursday, Mar 04, 2021 - 03:58 PM (IST)
ਲੰਡਨ (ਭਾਸ਼ਾ): ਬਰਮਿੰਘਮ ਪੈਲੇਸ ਨੇ ਕਿਹਾ ਕਿ ਉਹ 'ਡਚੇਸ ਆਫ ਸਸੈਕਸ' ਮੇਗਨ ਮਰਕੇਲ 'ਤੇ ਸਟਾਫ ਨੂੰ ਪਰੇਸ਼ਾਨ ਕਰਨ ਦੇ ਲੱਗੇ ਦੋਸ਼ਾਂ ਦੀ ਜਾਂਚ ਕਰੇਗਾ। ਇਕ ਅਖ਼ਬਾਰ ਵਿਚ ਪ੍ਰਕਾਸ਼ਿਤ ਖ਼ਬਰ ਵਿਚ ਕਿਹਾ ਗਿਆ ਹੈ ਕਿ ਇਕ ਸਾਬਕਾ ਸਹਿਯੋਗੀ ਨੇ ਮੇਗਨ 'ਤੇ ਪਰੇਸ਼ਾਨ ਕਰਨ ਦਾ ਦੋਸ਼ ਲਗਾਇਆ ਹੈ। 'ਦੀ ਟਾਈਮਜ਼ ਆਫ ਲੰਡਨ' ਨੇ ਆਪਣੀ ਇਕ ਖ਼ਬਰ ਵਿਚ ਦਾਅਵਾ ਕੀਤਾ ਕਿ ਡਚੇਸ ਨੇ ਦੋ ਨਿੱਜੀ ਸਹਾਇਕਾਂ ਨੂੰ ਕੱਢ ਦਿੱਤਾ ਸੀ ਅਤੇ ਉਹਨਾਂ ਨੂੰ ਬੇਇੱਜ਼ਤ ਕੀਤਾ ਸੀ।
ਖ਼ਬਰ ਵਿਚ ਕਿਹਾ ਗਿਆ ਹੈਕਿ ਮੇਗਨ ਅਤੇ ਉਹਨਾਂ ਦੇ ਪਤੀ ਪ੍ਰਿੰਸ ਵਿਲੀਅਮ ਦੇ ਉਸ ਸਮੇਂ ਦੇ ਸੰਚਾਰ ਸਕੱਤਰ ਜੈਸਨ ਨੌਫ ਨੇ ਅਧਿਕਾਰਤ ਸ਼ਿਕਾਇਤ ਵੀ ਦਰਜ ਕਰਾਈ ਸੀ। ਨੌਫ ਹੁਣ ਹੈਰੀ ਦੇ ਵੱਡੇ ਭਰਾ ਪ੍ਰਿੰਸ ਵਿਲੀਅਮ ਨਾਲ ਕੰਮ ਕਰਦੇ ਹਨ। 'ਬਰਮਿੰਘਮ ਪੈਲੇਸ' ਨੇ ਇਕ ਬਿਆਨ ਵਿਚ ਕਿਹਾ ਕਿ ਪੈਲੇਸ ਦੀ ਮਨੁੱਖੀ ਸਰੋਤ ਟੀਮ 'ਲੇਖ' ਵਿਚ ਦਰਜ ਹਾਲਤਾਂ 'ਤੇ ਵਿਚਾਰ ਕਰੇਗੀ ਅਤੇ ਮੌਜੂਦਾ ਅਤੇ ਸਾਬਕਾ ਕਰਮਚਾਰੀਆਂ ਨਾਲ ਵੀ ਗੱਲ ਕਰੇਗੀ।
ਪੜ੍ਹੋ ਇਹ ਅਹਿਮ ਖਬਰ- ਯੂਕੇ : ਘੱਟੋ ਘੱਟ ਕੌਮੀ ਤਨਖ਼ਾਹ 'ਚ ਹੋਵੇਗਾ ਅਪ੍ਰੈਲ ਤੋਂ ਵਾਧਾ
ਪੈਲੇਸ ਨੇ ਕਿਹਾ,''ਸ਼ਾਹੀ ਪਰਿਵਾਰ ਨਾਲ ਜੁੜੀਆਂ ਨੀਤੀਆਂ ਵਿਚ ਮਾਣ ਕਾਇਮ ਰੱਖਣ ਦਾ ਚਲਨ ਸਾਲਾਂ ਤੋਂ ਹੈ ਅਤੇ ਕਾਰਜ ਸਥਲ ਵਿਚ ਪਰੇਸ਼ਾਨ ਕੀਤਾ ਜਾਣਾ ਨਾ ਤਾਂ ਪਹਿਲਾਂ ਕਦੇ ਬਰਦਾਸ਼ਤ ਕੀਤਾ ਗਿਆ ਹੈ ਅਤੇ ਨਾ ਕਦੇ ਕੀਤਾ ਜਾਵੇਗਾ।'' ਜ਼ਿਕਰਯੋਗ ਹੈ ਕਿ ਪ੍ਰਿੰਸ ਹੈਰੀ ਅਤੇ ਉਹਨਾਂ ਦੀ ਪਤਨੀ ਮੇਗਨ ਮਰਕੇਲ ਨੇ ਮਈ 2018 ਵਿਚ ਵਿੰਡਸਰ ਕੈਸਲ ਵਿਚ ਵਿਆਹ ਕੀਤਾ ਸੀ। ਦੋਹਾਂ ਨੇ ਮਾਰਚ 2020 ਵਿਚ ਖੁਦ ਨੂੰ ਸ਼ਾਹੀ ਜ਼ਿੰਮੇਵਾਰੀਆਂ ਤੋਂ ਵੱਖ ਕਰ ਲਿਆ ਸੀ।