ਬਿਸਕੁਟਾਂ ਨੂੰ ਚੱਖਣ ਲਈ ਮਿਲੇਗਾ ਮੋਟਾ ਪੈਸਾ, ਇਹ ਕੰਪਨੀ ਦੇ ਰਹੀ ਹੈ ਸਲਾਨਾ 40 ਲੱਖ ਰੁਪਏ ਦਾ ਪੈਕੇਜ
Sunday, Oct 18, 2020 - 05:33 PM (IST)
ਨਵੀਂ ਦਿੱਲੀ — ਨੌਕਰੀਆਂ ਬਾਰੇ ਹਰ ਕਿਸੇ ਦੇ ਸੁਪਨੇ ਵੱਖਰੇ ਹੁੰਦੇ ਹਨ। ਹਰ ਕੋਈ ਚਾਹੁੰਦਾ ਹੈ ਕਿ ਉਸ ਨੂੰ ਚੰਗੀ ਤਨਖਾਹ ਦੇ ਨਾਲ ਨੌਕਰੀ ਵਿਚ ਕੁਝ ਮਜ਼ੇਦਾਰ ਅਤੇ ਆਰਾਮਦਾਇਕ ਮਿਲੇ। ਸਵਾਲ ਇਹ ਉੱਠਦਾ ਹੈ ਕਿ ਕੀ ਅਜਿਹੀ ਨੌਕਰੀ ਪ੍ਰਾਪਤ ਕਰਨਾ ਸੰਭਵ ਹੈ? ਸੋਚੋ ਕਿ ਜੇ ਤੁਹਾਨੂੰ ਸਿਰਫ਼ ਬਿਸਕੁਟ ਚੱਖਣ ਦੇ ਬਦਲੇ 40 ਹਜ਼ਾਰ ਪੌਂਡ (ਲਗਭਗ 40 ਲੱਖ ਰੁਪਏ) ਦਾ ਸਾਲਾਨਾ ਪੈਕੇਜ ਮਿਲੇ ਤਾਂ ਤੁਸੀਂ ਕੀ ਕਰੋਗੇ। ਜੀ ਹਾਂ ਇਕ ਸਕਾਟਿਸ਼ ਬਿਸਕੁਟ ਨਿਰਮਾਣ ਕੰਪਨੀ 'ਬਾਰਡਰ ਬਿਸਕੁਟ' ਕੁਝ ਅਜਿਹੀ ਹੀ ਨੌਕਰੀ ਦੀ ਪੇਸ਼ਕਸ਼ ਕਰ ਰਹੀ ਹੈ।
ਅਹੁਦੇ ਦਾ ਨਾਮ - ਮਾਸਟਰ ਬਿਸਕੁਇਟਰ
ਦਰਅਸਲ ਇਸ ਕੰਪਨੀ ਨੇ ਇਸੇ ਤਰ੍ਹਾਂ ਦੀ ਨੌਕਰੀ ਲਈ ਅਰਜ਼ੀਆਂ ਮੰਗੀਆਂ ਹਨ। 'ਬਾਰਡਰ ਬਿਸਕੁਟ' ਆਪਣੇ ਲਈ 'ਮਾਸਟਰ ਬਿਸਕੁਟਿਅਰ' ਲੱਭ ਰਿਹਾ ਹੈ। 'ਇੰਡਿਪੈਂਡੈਂਟ ਵੈਬਸਾਈਟ ਦੀ ਖਬਰਾਂ ਅਨੁਸਾਰ ਬਿਸਕੁਟਾਂ ਨੂੰ ਚੱਖਣ ਦੇ ਬਦਲੇ ਇਹ ਕੰਪਨੀ ਲਗਭਗ 40 ਲੱਖ ਰੁਪਏ ਦਾ ਸਾਲਾਨਾ ਪੈਕੇਜ ਦੇਵੇਗੀ। ਇਹ ਫੁੱਲ ਟਾਈਮ ਹੋਵੇਗੀ ਅਤੇ ਸਾਲ ਵਿਚ 35 ਦਿਨ ਦੀਆਂ ਛੁੱਟੀਆਂ ਵੀ ਉਪਲਬਧ ਹੋਣਗੀਆਂ। ਯਕੀਨਨ ਬਿਸਕੁਟ ਵੀ ਮੁਫਤ ਵਿਚ ਹੀ ਉਪਲਬਧ ਹੋਣਗੇ।
ਇਹ ਵੀ ਪੜ੍ਹੋ : ਉੱਚ ਸੁਰੱਖਿਆ ਨੰਬਰ ਪਲੇਟ ਵਾਹਨ 'ਤੇ ਨਹੀਂ ਲੱਗੀ ਹੈ ਤਾਂ 19 ਅਕਤੂਬਰ ਤੋਂ ਬਾਅਦ ਨਹੀਂ ਹੋ ਸਕਣਗੇ ਇਹ ਕੰਮ
ਨੌਕਰੀ ਹਾਸਲ ਕਰਨ ਲਈ ਜ਼ਰੂਰੀ ਗੁਣ
ਚਾਹਵਾਨ ਉਮੀਦਵਾਰਾਂ ਲਈ ਸਵਾਦ ਅਤੇ ਬਿਸਕੁਟ ਦੇ ਉਤਪਾਦਨ ਦੀ ਡੂੰਘੀ ਸਮਝ ਦੇ ਨਾਲ-ਨਾਲ ਲੀਡਰਸ਼ਿਪ ਅਤੇ ਗੱਲਬਾਤ ਦੇ ਹੁਨਰਾਂ ਦੀ ਮੁਹਾਰਤ ਰੱਖਣਾ ਮਹੱਤਵਪੂਰਨ ਹੈ। ਉਮੀਦਵਾਰ ਜੋ ਗਾਹਕਾਂ ਨਾਲ ਵਧੀਆ ਸੰਬੰਧ ਸਥਾਪਤ ਕਰਨ ਦੇ ਦਿਲਚਸਪ ਤਰੀਕਿਆਂ ਦਾ ਸੁਝਾਅ ਦਿੰਦੇ ਹਨ ਉਨ੍ਹਾਂ ਨੂੰ ਨੌਕਰੀ ਵਿਚ ਪਹਿਲ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਰੇਲਵੇ ਮੁਲਾਜ਼ਮਾਂ ਨੇ ਦਿੱਤਾ ਅਲਟੀਮੇਟਮ, 20 ਅਕਤੂਬਰ ਤੱਕ ਬੋਨਸ ਦਾ ਪੈਸਾ ਨਹੀਂ ਮਿਲਿਆ ਤਾਂ...
ਬਾਰਡਰ ਬਿਸਕੁਟ ਦੇ ਐਮ.ਡੀ. ਪੌਲ ਬਾਰਕਿਨਸ ਨੇ ਕਿਹਾ, 'ਅਸੀਂ ਦੇਸ਼ ਭਰ ਦੇ ਲੋਕਾਂ ਨੂੰ ਅਰਜ਼ੀ ਦੇਣ ਲਈ ਉਤਸ਼ਾਹਤ ਕਰ ਰਹੇ ਹਾਂ ਅਤੇ ਕੁਝ ਚੰਗੇ ਉਮੀਦਵਾਰਾਂ ਨੂੰ ਇੰਟਰਵਿਊ ਲਈ ਬੁਲਾਇਆ ਜਾਵੇਗਾ।” ਕੰਪਨੀ ਦੇ ਬ੍ਰਾਂਡ ਦੇ ਮੁਖੀ ਸੂਜੀ ਕਾਰਲੋ ਕਹਿੰਦੀ ਹੈ। ਕੰਪਨੀ ਵਧੀਆ ਸਵਾਦ ਅਤੇ ਗੁਣਵੱਤਾ ਵਾਲੇ ਬਿਸਕੁਟ ਦੇ ਨਾਲ ਗਾਹਕਾਂ ਦੀ ਸੇਵਾ ਕਰਨ ਲਈ ਵਚਨਬੱਧ ਹੈ। ਇਸ ਵਚਨਬੱਧਤਾ ਨੂੰ ਪੂਰਾ ਕਰਨ ਲਈ, ਉਸਨੂੰ ਇੱਕ ਨਵਾਂ 'ਮਾਸਟਰ ਬਿਸਕੁਇਟਰ' ਚਾਹੀਦਾ ਹੈ।
ਇਹ ਵੀ ਪੜ੍ਹੋ : ਟਿਕਟ ਰੱਦ ਹੋਣ ਬਾਅਦ ਰੀਫੰਡ 'ਤੇ ਕੇਂਦਰ ਸਰਕਾਰ ਸਖ਼ਤ, ਟਰੈਵਲ ਏਜੈਂਟਾਂ ਨੂੰ ਦਿੱਤੀ ਚਿਤਾਵਨੀ