ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਦੀ ਹੋਈ ਅਹਿਮ ਮੀਟਿੰਗ

Thursday, Nov 28, 2024 - 11:10 AM (IST)

ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਦੀ ਹੋਈ ਅਹਿਮ ਮੀਟਿੰਗ

ਨਿਊਯਾਰਕ (ਰਾਜ ਗੋਗਨਾ )- ਬੀਤੇ ਦਿਨ ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਦੀ ਮਹੀਨਾਵਾਰ ਮੀਟਿੰਗ ਗੁਰਦੁਆਰਾ ਸਾਹਿਬ ਸੰਤ ਸਾਗਰ, ਸੈਕਰਾਮੈਂਟੋ ਵਿਖੇ ਹੋਈ। ਮੀਟਿੰਗ ਦੌਰਾਨ ਜਿੱਥੇ ਸਭਾ ਬਾਰੇ ਵਿਚਾਰ-ਵਟਾਂਦਰੇ ਹੋਏ, ਉਥੇ ਕਵੀ ਸੰਮੇਲਨ ਵੀ ਹੋਇਆ। ਮੀਟਿੰਗ ਵਿੱਚ ਵਿਸ਼ੇਸ਼ ਤੌਰ ‘ਤੇ ਐਲਕ ਗਰੋਵ ਸਿਟੀ ਦੀ ਮੇਅਰ ਬੌਬੀ ਸਿੰਘ ਐਲਨ ਵੀ ਪਹੁੰਚੀ। ਮੀਟਿੰਗ ਦੀ ਕਾਰਵਾਈ ਸ਼ੁਰੂ ਕਰਦਿਆਂ ਸਭਾ ਦੇ ਸਕੱਤਰ ਗੁਰਜਤਿੰਦਰ ਸਿੰਘ ਰੰਧਾਵਾ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਕਵੀ ਸੰਮੇਲਨ ਸ਼ੁਰੂ ਹੋਇਆ।

ਪੜ੍ਹੋ ਇਹ ਅਹਿਮ ਖ਼ਬਰ-ਅਭਿਨਵ ਕੁਮਾਰ ਨੇ ਇਟਲੀ 'ਚ ਵਧਾਇਆ ਮਾਣ, ਡਿਗਰੀ 'ਚ ਲਏ 110/110 ਨੰਬਰ

ਇਸ ਵਿਚ ਹੋਰਨਾਂ ਤੋਂ ਇਲਾਵਾ ਮਾਈਕਲ ਬਾਠਲਾ, ਦਿਲ ਨਿੱਜਰ, ਹਰਭਜਨ ਸਿੰਘ ਢੇਰੀ, ਜੋਤੀ ਸਿੰਘ, ਪਰਗਟ ਸਿੰਘ ਹੁੰਦਲ, ਮਕਸੂਦ ਅਲੀ ਕੰਬੋਜ, ਜੀਵਨ ਰੱਤੂ, ਭਾਗ ਸਿੰਘ ਸਿੱਧੂ, ਅਮਨਪ੍ਰੀਤ ਸਿੰਘ ਸਿੱਧੂ, ਰਾਜ ਖਾਨ, ਫਕੀਰ ਸਿੰਘ ਮੱਲੀ, ਹਰਜੀਤ ਹਮਸਫਰ, ਗੁਰਦੀਪ ਕੌਰ, ਤਤਿੰਦਰ ਕੌਰ, ਮਨਮੋਹਨ ਪੁਰੇਵਾਲ ਨੇ ਆਪੋ-ਆਪਣੇ ਕਲਾਮ ਪੇਸ਼ ਕੀਤੇ। ਇਸ ਮੌਕੇ ਨਰਿੰਦਰਪਾਲ ਸਿੰਘ ਹੁੰਦਲ ਨੇ ਆਪਣੇ ਵਿਚਾਰ ਪੇਸ਼ ਕੀਤੇ। ਕੁੱਲ ਮਿਲਾ ਕੇ ਇਹ ਮਹੀਨਾਵਾਰ ਮੀਟਿੰਗ ਕਾਮਯਾਬ ਰਹੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News