ਇਸ ਦਵਾਈ ਨਾਲ ਝੜਨੇ ਬੰਦ ਹੋ ਜਾਣਗੇ ਵਾਲ: ਅਧਿਐਨ

Wednesday, May 09, 2018 - 05:23 PM (IST)

ਲੰਡਨ— ਵਾਲ ਝੜਨ ਤੋਂ ਪਰੇਸ਼ਾਨ ਲੋਕਾਂ ਲਈ ਇਹ ਖਬਰ ਚੰਗੀ ਹੋ ਸਕਦੀ ਹੈ। ਵਿਗਿਆਨਕਾਂ ਨੇ ਇਕ ਅਜਿਹੀ ਦਵਾਈ ਦੀ ਪਛਾਣ ਕੀਤੀ ਹੈ, ਜਿਸ ਨਾਲ ਵਾਲਾਂ ਦੇ ਡਿੱਗਣ ਨੂੰ ਰੋਕਣ ਵਿਚ ਮਦਦ ਮਿਲ ਸਕਦੀ ਹੈ।ਅਸਲ ਵਿਚ ਓਸਟੀਓਪੋਰੋਸਿਸ ਦੇ ਇਲਾਜ ਲਈ ਇਹ ਦਵਾਈ ਵਿਕਸਿਤ ਕੀਤੀ ਗਈ ਸੀ। ਇਸ ਨਾਲ ਵਾਲਾਂ ਦਾ ਵਧਣਾ ਬਿਹਤਰ ਹੋ ਸਕਦਾ ਹੈ। ਸਿਹਤ 'ਪੀ.ਐਲ.ਓ.ਐਸ ਬਾਇਓਲਾਜੀ' ਜਨਰਲ ਵਿਚ ਪ੍ਰਕਾਸ਼ਿਤ ਅਧਿਐਨ ਦਾ ਨਤੀਜਾ ਇਹ ਦਿਖਾਉਂਦਾ ਹੈ ਕਿ ਇਹ ਦਵਾਈ ਵਾਲਾਂ ਦੀਆਂ ਜੜ੍ਹਾਂ ਨੂੰ ਮਜਬੂਤੀ ਦੇਣ ਦਾ ਕੰਮ ਕਰਦੀ ਹੈ।
ਬ੍ਰਿਟੇਨ ਦੀ ਮੈਨਚੇਸਟਰ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਇਹ ਅਧਿਐਨ ਕੀਤਾ ਹੈ। ਮੌਜੂਦਾ ਸਮੇਂ ਵਿਚ ਸਿਰਫ ਮਿਨੋਕਸੀਡਲ ਅਤੇ ਫਿਨਾਸਟੇਰਾਈਡ ਹੀ ਪੁਰਸ਼ਾਂ ਦੇ ਗੰਜੇਪਣ ਦੇ ਇਲਾਜ ਲਈ ਉਪਲੱਬਧ ਦਵਾਈਆਂ ਹਨ। ਹਾਲਾਂਕਿ ਇਨ੍ਹਾਂ ਦੋਵਾਂ ਦੇ ਹਲਕੇ ਨਕਾਰਾਤਮਕ ਪ੍ਰਭਾਵ ਵੀ ਦੇਖਣ ਨੂੰ ਮਿਲਦੇ ਹਨ ਅਤੇ ਕਈ ਵਾਰ ਉਮੀਦ ਮੁਤਾਬਕ ਸਫਲਤਾ ਨਹੀਂ ਮਿਲਦੀ ਹੈ। ਅਜਿਹੇ ਵਿਚ ਮਰੀਜ਼ਾਂ ਕੋਲ ਸਿਰਫ ਵਾਲਾਂ ਦੇ ਟਰਾਂਸਪਲਾਂਟੇਸ਼ਨ ਦੀ ਸਰਜਰੀ ਦਾ ਬਦਲ ਹੀ ਬਾਕੀ ਰਹਿ ਜਾਂਦਾ ਹੈ। ਅਜਿਹੇ ਵਿਚ ਇਨਸਾਨਾਂ ਦੇ ਵਾਲਾਂ ਨੂੰ ਮਜਬੂਤੀ ਦੇਣ ਵਾਲੇ ਨਵੇਂ ਤਰੀਕੇ ਨੂੰ ਵਿਕਸਿਤ ਕੀਤੇ ਜਾਣ ਦੀ ਜ਼ਰੂਰਤ ਸੀ ਅਤੇ ਇਸ ਨਵੀਂ ਦਵਾਈ ਨਾਲ ਇਸ ਗੱਲ ਦੀ ਉਮੀਦ ਪੈਦਾ ਹੋਈ ਹੈ। ਇਸ ਅਨੌਖੀ ਦਵਾਈ ਦਾ ਨਾਂ ਵੇਅ-316606 ਹੈ।


Related News