‘ਮੀਡੀਆ’ ਨੇ ਭੰਨੇ ਟਰੂਡੋ ਦੇ ‘ਖੰਭ’
Friday, Sep 13, 2019 - 09:18 PM (IST)

ਵਿਕਟੋਰੀਆ, (ਵੈਬ ਡੈਸਕ)-ਲਿਬਰਲ ਆਗੂ ਜਸਟਿਨ ਟਰੂਡੋ ਦੇ ਜਹਾਜ਼ ਨਾਲ ਮੀਡੀਆ ਬੱਸ ਟਕਰਾਉਣ ਕਾਰਨ ਇਕ ਵਿੰਗ (ਖੰਭ) ਨੂੰ ਨੁਕਸਾਨ ਪੁੱਜਾ ਹੈ। ਦਰਅਸਲ ਬੀਤੇ ਦਿਨੀਂ ਟਰੂਡੋ, ਜਦੋਂ ਆਪਣੀ ਟੀਮ ਤੇ ਵੱਖ-ਵੱਖ ਅਦਾਰਿਆਂ ਨਾਲ ਸੰਬੰਧਤ ਪੱਤਰਕਾਰਾਂ ਦੀ ਟੀਮ ਨੂੰ ਲੈ ਕੇ ਬ੍ਰਿਟਿਸ਼ ਕੋਲੰਬੀਆਂ ਪੁੱਜੇ ਸਨ। ਜਦ ਜਾਹਾਜ਼ ‘ਚੋਂ ਸਭ ਉਤਰ ਗਏ ਤਾਂ ਜਹਾਜ਼ ਨੇੜੇ ਖੜੀ ਮੀਡੀਆ ਦੀ ਬੱਸ ਜਿਵੇਂ ਹੀ ਚੱਲਣ ਲੱਗੀ ਤਾਂ ਉਹ ਵਿੰਗ ਨਾਲ ਟਕਰਾ ਗਈ। ਇਸ ਕਾਰਨ ਕਾਫੀ ਜ਼ੋਰਦਾਰ ਖੜਕਾ ਹੋਇਆ। ਟਰੂਡੋ ਦੀ ਤਰਜ਼ਮਾਨ ਦਾ ਕਹਿਣਾ ਹੈ ਕਿ ਜਹਾਜ਼ ਦੇ ਸਬੰਧ ਵਿਚ ਸਾਰਾ ਮੁਆਇਨਾ ਕੀਤਾ ਜਾਵੇਗਾ।