ਮੇਅਰ ਨੇ ਤਾਲਾਬੰਦੀ ਦੇ ਨਿਯਮ ਤੋੜਣ ਵਾਲੇ ਆਪਣੇ ਪੁੱਤਰ ਤੇ ਰਿਸ਼ਤੇਦਾਰ ਨੂੰ ਪਹੁੰਚਾਇਆ ਪੁਲਸ ਸਟੇਸ਼ਨ

Wednesday, Jul 01, 2020 - 10:25 PM (IST)

ਮੇਅਰ ਨੇ ਤਾਲਾਬੰਦੀ ਦੇ ਨਿਯਮ ਤੋੜਣ ਵਾਲੇ ਆਪਣੇ ਪੁੱਤਰ ਤੇ ਰਿਸ਼ਤੇਦਾਰ ਨੂੰ ਪਹੁੰਚਾਇਆ ਪੁਲਸ ਸਟੇਸ਼ਨ

ਬੋਗੋਟਾ - ਦੁਨੀਆ ਭਰ ਵਿਚ ਨੇਤਾਵਾਂ ਅਤੇ ਅਧਿਕਾਰੀਆਂ ਨੂੰ ਇਸ ਗੱਲ ਨੂੰ ਲੈ ਕੇ ਆਲੋਚਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿ ਉਹ ਖੁਦ ਜਾਂ ਉਨ੍ਹਾਂ ਦੇ ਰਿਸ਼ਤੇਦਾਰ ਤਾਲਾਬੰਦੀ ਦੇ ਨਿਯਮਾਂ ਨੂੰ ਤੋੜ ਰਹੇ ਹਨ। ਪਰ ਕੋਲੰਬੀਆ ਵਿਚ ਮੇਅਰ ਨੇ ਨਿਯਮ ਤੋੜਣ ਵਾਲੇ ਆਪਣੇ ਕਰੀਬੀ ਰਿਸ਼ਤੇਦਾਰਾਂ ਖਿਲਾਫ ਸਖਤ ਕਦਮ ਚੁੱਕਿਆ ਹੈ। ਕੋਲੰਬੀਆ ਦੇ ਉੱਤਰੀ ਕਸਬੇ ਯੁਆਨ ਦਿ ਅਕਾਸਟਾ ਦੇ ਮੇਅਰ ਕਾਰਲੋਸ ਹਿਗਿੰਸ ਵਿਲਾਨੁਏਵਾ ਨੂੰ ਜਦ ਪਤਾ ਲੱਗਾ ਕਿ ਉਨ੍ਹਾਂ ਦੇ ਪੁੱਤਰ, ਭਤੀਜੇ ਅਤੇ ਦੋਸਤ ਨੇ ਕੋਰੋਨਾ ਸੰਕਟ ਨੂੰ ਲੈ ਕੇ ਬਣਾਏ ਗਏ ਨਿਯਮ ਤੋੜੇ ਹਨ ਤਾਂ ਉਹ ਖੁਦ ਉਨ੍ਹਾਂ ਨੂੰ ਗੱਡੀ ਵਿਚ ਬੈਠਾ ਕੇ ਪੁਲਸ ਸਟੇਸ਼ਨ ਲੈ ਗਏ।

PunjabKesari

ਮੇਅਰ ਨੇ ਬਲੂ ਰੇਡੀਓ ਨੂੰ ਦੱਸਿਆ ਕਿ ਉਨ੍ਹਾਂ ਨੂੰ ਸਥਾਨਕ ਲੋਕਾਂ ਤੋਂ ਪਤਾ ਲੱਗਾ ਸੀ ਕਿ ਇਹ ਲੋਕ ਇਕ ਘਰ ਵਿਚ ਸ਼ਰਾਬ ਪੀ ਰਹੇ ਸਨ। ਉਨ੍ਹਾਂ ਆਖਿਆ ਕਿ ਮੇਰੇ ਰਿਸ਼ਤੇਦਾਰਾਂ ਨੂੰ ਸਭ ਤੋਂ ਪਹਿਲਾਂ ਨਿਯਮਾਂ ਦਾ ਸਨਮਾਨ ਕਰਨਾ ਚਾਹੀਦਾ ਹੈ। ਮੈਂ ਨਹੀਂ ਚਾਹੁੰਦਾ ਕਿ ਮੇਰੇ ਕਸਬੇ ਦੇ ਲੋਕਾਂ ਦੀ ਜਾਨ ਕੁਝ ਡਿ੍ਰੰਕਸ ਲੈਣ ਦੇ ਨਾਂ 'ਤੇ ਖਤਰੇ ਵਿਚ ਪਾਈ ਜਾਵੇ। ਇਸ ਕਦਮ ਦੇ ਲਈ ਮੇਅਰ ਦੀ ਕਾਫੀ ਤਰੀਫ ਹੋ ਰਹੀ ਹੈ। ਜਾਨ ਹਾਪਕਿੰਸ ਯੂਨੀਵਰਸਿਟੀ ਦੇ ਅੰਕੜਿਆਂ ਮੁਤਾਬਕ ਕੋਲੰਬੀਆ ਵਿਚ ਹੁਣ ਤੱਕ ਕੋਰੋਨਾ ਦੇ 97,846 ਮਾਮਲੇ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ਵਿਚੋਂ 3,334 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 42,073 ਲੋਕਾਂ ਨੂੰ ਰੀ-ਕਵਰ ਕੀਤਾ ਜਾ ਚੁੱਕਿਆ ਹੈ। ਉਥੇ ਹੀ ਕੋਲੰਬੀਆ ਵਿਚ ਹੁਣ ਤੱਕ 760,719 ਕੋਰੋਨਾ ਟੈਸਟ ਕੀਤਾ ਜਾ ਚੁੱਕੇ ਹਨ।

PunjabKesari


author

Khushdeep Jassi

Content Editor

Related News