ਇਰਾਕ ''ਚ ਮਾਰਿਆ ਗਿਆ ਇਸਲਾਮਟ ਸਟੇਟ ਦਾ ਮਾਸਟਰਮਾਇੰਡ : ਈਰਾਨ
Wednesday, Oct 17, 2018 - 09:19 PM (IST)

ਤਹਿਰਾਨ — ਇਰਾਕ 'ਚ ਮੰਗਲਵਾਰ ਨੂੰ ਇਸਲਾਮਕ ਸਟੇਟ ਦਾ ਮਾਸਟਰਮਾਇੰਡ ਅਬੂ ਜਾਹੀ 4 ਹੋਰ ਅੱਤਵਾਦੀਆਂ ਨਾਲ ਮਾਰਿਆ ਗਿਆ। ਜਾਹੀ ਪਿਛਲੇ ਮਹੀਨੇ ਦੱਖਣੀ ਈਰਾਨ ਦੇ ਅਵਹਾਜ਼ 'ਚ ਹੋਏ ਇਕ ਹਮਲੇ 'ਚ ਸ਼ਾਮਲ ਦੱਸਿਆ ਜਾ ਰਿਹਾ ਸੀ। ਈਰਾਨ ਦੇ ਇਨਕਲਾਬੀ ਗਾਰਡ ਨੇ ਇਕ ਬਿਆਨ 'ਚ ਇਹ ਜਾਣਕਾਰੀ ਦਿੱਤੀ। ਬਿਆਨ 'ਚ ਆਖਿਆ ਗਿਆ ਕਿ ਇਰਾਕ ਦੇ ਇਯਾਲਾਹ ਸੂਬੇ 'ਚ ਬੁੱਧਵਾਰ ਨੂੰ ਪ੍ਰਤੀਰੋਧਕ ਬਲਾਂ ਦੇ ਰੇਕੀ ਅਤੇ ਊਚਕ ਅਭਿਆਨ ਦੌਰਾਨ ਪੰਜਾਂ ਅੱਤਵਾਦੀਆਂ ਦੀ ਮੌਤ ਹੋ ਗਈ। ਬਿਆਨ 'ਚ ਅੱਗੇ ਕਿਹਾ ਗਿਆ ਕਿ ਪ੍ਰਤੀਰੋਧ ਸ਼ਬਦ ਦਾ ਇਸਤੇਮਾਲ ਇਰਾਕ ਅਤੇ ਸੀਰੀਆ 'ਚ ਈਰਾਨ ਦੇ ਸਮਰਥਨ ਨਾਲ ਮਿਲੀਸ਼ੀਆ ਵੱਲੋਂ ਚਲਾਏ ਜਾ ਰਹੇ ਅਭਿਆਨ ਲਈ ਕੀਤਾ ਜਾਂਦਾ ਹੈ, ਜਿਨ੍ਹਾਂ ਨੂੰ ਅਨਕਲਾਬੀ ਗਾਰਡ ਨੇ ਟ੍ਰੇਨਡ (ਮਾਹਿਰ ਬਣਾਉਣਾ) ਕੀਤਾ ਹੈ। ਅਬੁ ਜਾਹੀ ਅਵਹਾਜ਼ 'ਚ ਹੋਏ ਅੱਤਵਾਦੀ ਹਮਲੇ ਦਾ ਮਾਸਟਰਮਾਇੰਡ ਦੱਸਿਆ ਜਾ ਰਿਹਾ ਸੀ।
ਪਿਛਲੇ ਮਹੀਨੇ ਦੱਖਣ-ਪੱਛਮੀ ਈਰਾਨ ਦੇ ਅਵਹਾਜ਼ ਸ਼ਹਿਰ ਦੇ ਇਕ ਫੌਜੀ ਪਰੇਡ 'ਤੇ ਹੋਏ ਹਮਲੇ 'ਚ 24 ਲੋਕਾਂ ਦੀ ਮੌਤ ਹੋ ਗਈ ਸੀ। ਹਮਲੇ ਦੀ ਜ਼ਿੰਮੇਵਾਰੀ ਇਸਲਾਮਕ ਸਟੇਟ ਸਮੂਹ ਦੇ ਜ਼ਿਹਾਦੀਆਂ ਅਤੇ ਖੁਦ ਨੂੰ ਅਵਹਾਜ਼ ਨੈਸ਼ਨਲ ਰੈਸਿਸਟੈਂਸ ਨਾਂ ਸੰਗਠਨ ਦੱਸਣ ਵਾਲੇ ਇਕ ਹੋਰ ਸਮੂਹ ਨੇ ਲਈ ਸੀ। ਈਰਾਨ ਨੇ 1 ਅਕਤੂਬਰ ਨੂੰ ਆਖਿਆ ਸੀ ਕਿ ਸੀਰੀਆ 'ਚ ਜ਼ਿਹਾਦੀਆਂ 'ਤੇ ਬੈਲੇਸਟਿਕ ਮਿਜ਼ਾਈਲ ਨਾਲ ਹਮਲਾ ਕੀਤਾ ਗਿਆ।