ਨਿਊ ਮੈਕਸੀਕੋ ''ਚ ਭਿਆਨਕ ਜੰਗਲੀ ਅੱਗ, 97 ਹਜ਼ਾਰ ਏਕੜ ਖੇਤਰ ਚਪੇਟ ''ਚ

Sunday, May 01, 2022 - 01:25 PM (IST)

ਨਿਊ ਮੈਕਸੀਕੋ ''ਚ ਭਿਆਨਕ ਜੰਗਲੀ ਅੱਗ, 97 ਹਜ਼ਾਰ ਏਕੜ ਖੇਤਰ ਚਪੇਟ ''ਚ

ਵਾਸ਼ਿੰਗਟਨ (ਵਾਰਤਾ): ਅਮਰੀਕਾ ਦੇ ਨਿਊ ਮੈਕਸੀਕੋ ਸੂਬੇ ਦੇ ਜੰਗਲਾਂ ਵਿਚ ਲੱਗੀ ਭਿਆਨਕ ਅੱਗ 97,000 ਏਕੜ ਤੋਂ ਵੱਧ ਖੇਤਰ ਵਿਚ ਫੈਲ ਗਈ ਹੈ। ਰਾਜ ਦੇ ਫਾਇਰ ਅਧਿਕਾਰੀਆਂ ਨੇ ਐਤਵਾਰ ਨੂੰ ਦੱਸਿਆ ਕਿ ਪੂਰੇ ਖੇਤਰ ਵਿੱਚ ਤੇਜ਼ ਹਵਾਵਾਂ ਕਾਰਨ ਕੱਲ੍ਹ ਅੱਗ ਤੇਜ਼ੀ ਨਾਲ ਪੂਰਬ ਵੱਲ ਲਾਸ ਵੇਗਾਸ ਅਤੇ ਦੱਖਣ ਵਿੱਚ ਗਲਿਨਾਸ ਕੈਨਿਯਨ ਤੱਕ ਫੈਲ ਗਈ। ਹਵਾ ਕਾਰਨ ਅੱਗ ਅਨੁਮਾਨ ਤੋਂ ਵੱਧ ਤੇਜ਼ੀ ਨਾਲ ਫੈਲ ਗਈ, ਜਿਸ ਨਾਲ ਨਿਕਾਸੀ ਅਤੇ ਸੜਕਾਂ ਨੂੰ ਬੰਦ ਕਰਨ ਲਈ ਕਈ ਬਦਲਾਅ ਕੀਤੇ ਗਏ। 

ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ 'ਚ ਪੁਲਸ ਦੀ ਨਿਗਰਾਨੀ ਹੇਠ 'ਮੋਟਰਸਾਈਕਲ ਕਾਫ਼ਲੇ' ਜ਼ਰੀਏ ਕੀਤਾ ਗਿਆ ਪ੍ਰਦਰਸ਼ਨ (ਤਸਵੀਰਾਂ)

ਇਹ ਸਥਿਤੀ ਅੱਜ ਵੀ ਜਾਰੀ ਰਹੇਗੀ। ਉਨ੍ਹਾਂ ਦੱਸਿਆ ਕਿ ਪਿਛਲੇ ਹਫ਼ਤੇ ਲੱਗੀ ਇਸ ਅੱਗ ਦੀ ਲਪੇਟ ਵਿੱਚ ਹੁਣ ਤੱਕ 97,064 ਏਕੜ ਰਕਬਾ ਆ ਚੁੱਕਾ ਹੈ, ਜਿਸ ਵਿੱਚੋਂ 32 ਫ਼ੀਸਦੀ ਅੱਗ ’ਤੇ ਕਾਬੂ ਪਾ ਲਿਆ ਗਿਆ ਹੈ। ਪਿਛਲੇ 24 ਘੰਟਿਆਂ 'ਚ ਅੱਗ 30,000 ਏਕੜ ਤੱਕ ਫੈਲ ਗਈ ਹੈ ਅਤੇ ਹੁਣ ਕੁੱਲ 1,020 ਫਾਇਰਫਾਈਟਰਜ਼ ਇਸ 'ਤੇ ਕਾਬੂ ਪਾਉਣ 'ਚ ਲੱਗੇ ਹੋਏ ਹਨ। ਅਮਰੀਕੀ ਮੀਡੀਆ ਰਿਪੋਰਟਾਂ ਮੁਤਾਬਕ ਨਿਊ ਮੈਕਸੀਕੋ ਦੇ ਕੁਝ ਹਿੱਸਿਆਂ 'ਚ ਨਿਕਾਸੀ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।

ਪੜ੍ਹੋ ਇਹ ਅਹਿਮ ਖ਼ਬਰ- ਨਿਊਜ਼ੀਲੈਂਡ 'ਚ ਓਮੀਕਰੋਨ ਬੀਏ.4 ਵੇਰੀਐਂਟ ਦਾ ਪਹਿਲਾ ਕੇਸ ਆਇਆ ਸਾਹਮਣੇ  


author

Vandana

Content Editor

Related News