ਰੂਸ ਦੇ ਸੇਂਟ ਪੀਟਰਸਬਰਗ ’ਚ ਜ਼ਬਰਦਸਤ ਧਮਾਕਾ, ਰੂਸੀ ਫ਼ੌਜੀ ਬਲਾਗਰ ਦੀ ਹੋਈ ਮੌਤ

Monday, Apr 03, 2023 - 01:54 AM (IST)

ਰੂਸ ਦੇ ਸੇਂਟ ਪੀਟਰਸਬਰਗ ’ਚ ਜ਼ਬਰਦਸਤ ਧਮਾਕਾ, ਰੂਸੀ ਫ਼ੌਜੀ ਬਲਾਗਰ ਦੀ ਹੋਈ ਮੌਤ

ਸੇਂਟ ਪੀਟਰਸਬਰਗ : ਰੂਸ ਦੇ ਸ਼ਹਿਰ ਸੇਂਟ ਪੀਟਰਸਬਰਗ ’ਚ ਐਤਵਾਰ ਨੂੰ ਇਕ ਕੈਫੇ ’ਚ ਹੋਏ ਧਮਾਕੇ ਵਿਚ ਇਕ ਪ੍ਰਸਿੱਧ ਫ਼ੌਜੀ ਬਲਾਗਰ ਦੀ ਮੌਤ ਹੋ ਗਈ ਅਤੇ 15 ਲੋਕ ਜ਼ਖ਼ਮੀ ਹੋ ਗਏ। ਰੂਸੀ ਮੀਡੀਆ ਖ਼ਬਰਾਂ ’ਚ ਕਿਹਾ ਗਿਆ ਹੈ ਕਿ ਦੇਸ਼ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਸੇਂਟ ਪੀਟਰਸਬਰਗ ਵਿਚ ਇਕ "ਸਟ੍ਰੀਟ ਬਾਰ" ਕੈਫੇ ਵਿਚ ਹੋਏ ਧਮਾਕੇ ’ਚ ਬਲਾਗਰ ਵਲਾਦਲੇਨ ਤਾਤਾਰਸਕੀ ਦੀ ਮੌਤ ਹੋ ਗਈ ਅਤੇ 15 ਲੋਕ ਜ਼ਖ਼ਮੀ ਹੋ ਗਏ। ਖ਼ਬਰਾਂ ਦੇ ਅਨੁਸਾਰ ਕੈਫੇ ’ਚ ਵਿਜ਼ਟਰ ਵੱਲੋਂ ਲਿਜਾਏ ਗਏ ‘ਵਿਸਫੋਟਕ ਯੰਤਰ’ ਨਾਲ ਧਮਾਕੇ ਦਾ ਦਾਅਵਾ ਕੀਤਾ ਗਿਆ ਹੈ। ਹਾਲਾਂਕਿ ਇਸ ਸਬੰਧ 'ਚ ਜ਼ਿਆਦਾ ਵੇਰਵਾ ਸਾਹਮਣੇ ਨਹੀਂ ਆਇਆ ਹੈ।

ਇਹ ਖ਼ਬਰ ਵੀ ਪੜ੍ਹੋ : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਕਿਸਾਨਾਂ ਨੂੰ ਕੀਤੀ ਅਹਿਮ ਅਪੀਲ, ਜਾਣੋ ਕੀ ਕਿਹਾ

ਧਮਾਕੇ ’ਚ ਇਮਾਰਤ ਦਾ ਇਕ ਹਿੱਸਾ ਨੁਕਸਾਨਿਆ ਗਿਆ

ਰੂਸੀ ਮੀਡੀਆ ਅਤੇ ਫ਼ੌਜੀ ਬਲਾਗਰਾਂ ਨੇ ਕਿਹਾ ਹੈ ਕਿ ਤਾਤਾਰਸਕੀ ਲੋਕਾਂ ਨੂੰ ਮਿਲ ਰਹੇ ਸਨ ਅਤੇ ਇਕ ਔਰਤ ਨੇ ਉਸ ਨੂੰ ਇਕ ਬੁੱਤ ਭੇਟ ਕੀਤਾ, ਜਿਸ ’ਚ ਧਮਾਕਾ ਹੋ ਗਿਆ। ਧਮਾਕੇ ’ਚ ਇਮਾਰਤ ਦਾ ਇਕ ਹਿੱਸਾ ਨੁਕਸਾਨਿਆ ਗਿਆ। ਯੂਕ੍ਰੇਨ ’ਤੇ ਹਮਲੇ ਤੋਂ ਬਾਅਦ ਰੂਸ ’ਚ ਗੋਲ਼ੀਬਾਰੀ ਅਤੇ ਧਮਾਕਿਆਂ ਦੀਆਂ ਕਈ ਘਟਨਾਵਾਂ ਹੋਈਆਂ ਹਨ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਨ੍ਹਾਂ ਘਟਨਾਵਾਂ ’ਚ ਕਿਸ ਦੀ ਸ਼ਮੂਲੀਅਤ ਸੀ।

ਇਹ ਖ਼ਬਰ ਵੀ ਪੜ੍ਹੋ : ਦਿੱਲੀ ਦੇ ਡਗਆਊਟ ’ਚ ਰਿਸ਼ਭ ਪੰਤ ਦੀ ‘ਮੌਜੂਦਗੀ’!, ਫ਼ੈਨਜ਼ ਦ੍ਰਿਸ਼ ਦੇਖ ਹੋਏ ਭਾਵੁਕ


author

Manoj

Content Editor

Related News