ਮੱਧ ਅਮਰੀਕੀ ਦੇਸ਼ ਹੋਂਡੂਰਾਸ 'ਚ ਬੰਦੂਕਧਾਰੀਆਂ ਨੇ ਚਲਾਈਆਂ ਤਾਬੜ-ਤੋੜ ਗੋਲੀਆਂ, 11 ਹਲਾਕ, ਲੱਗਾ ਕਰਫਿਊ
Monday, Jun 26, 2023 - 11:27 AM (IST)
ਟੇਗੁਸੀਗਾਲਪਾ/ਹੌਂਡੂਰਸ (ਏਜੰਸੀ)- ਮੱਧ ਅਮਰੀਕਾ ਵਿਚ ਪੈਂਦੇ ਦੇਸ਼ ਉੱਤਰੀ ਹੋਂਡੂਰਾਸ ਵਿੱਚ ਬੰਦੂਕਧਾਰੀਆਂ ਨੇ ਇੱਕ 'ਪੂਲ ਹਾਲ' ਵਿੱਚ ਦਾਖ਼ਲ ਹੋ ਕੇ ਗੋਲੀਬਾਰੀ ਕਰ ਦਿੱਤੀ, ਜਿਸ ਵਿੱਚ 11 ਲੋਕਾਂ ਦੀ ਮੌਤ ਹੋ ਗਈ। ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਲੈ ਕੇ ਵੱਧ ਰਹੀ ਹਿੰਸਾ ਦੇ ਵਿਚਕਾਰ ਰਾਸ਼ਟਰਪਤੀ ਸ਼ਿਓਮਾਰਾ ਕਾਸਤਰੋ ਨੇ ਖੇਤਰ ਵਿੱਚ ਕਰਫਿਊ ਅਤੇ ਹੋਰ ਸੁਰੱਖਿਆ ਉਪਾਵਾਂ ਦਾ ਐਲਾਨ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਹਮਲਾ ਸ਼ਨੀਵਾਰ ਦੇਰ ਰਾਤ ਕੋਰਟੇਸ ਸੂਬੇ ਦੇ ਚੋਲੋਮਾ ਕਸਬੇ ਵਿੱਚ ਹੋਇਆ, ਜਿਸ ਵਿੱਚ 10 ਪੁਰਸ਼ ਅਤੇ ਇੱਕ ਔਰਤ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਮੱਧ ਹੋਂਡੂਰਸ ਵਿਚ ਤਮਾਰਾ ਦੀ ਮਹਿਲਾ ਜੇਲ੍ਹ ਵਿੱਚ 'ਬੈਰੀਓ 18' ਗੈਂਗ ਦੇ ਮੈਂਬਰਾਂ ਨੇ ਮੰਗਲਵਾਰ ਨੂੰ 46 ਕੈਦੀਆਂ ਦਾ ਕਤਲ ਕਰ ਦਿੱਤਾ ਸੀ।
ਇਹ ਵੀ ਪੜ੍ਹੋ: ਪੰਜਾਬ ਸੂਬੇ 'ਚ ਅਸਮਾਨੀ ਬਿਜਲੀ ਡਿੱਗਣ ਕਾਰਨ 11 ਲੋਕਾਂ ਦੀ ਮੌਤ
ਰਾਸ਼ਟਰਪਤੀ ਸ਼ਿਓਮਾਰਾ ਕਾਸਤਰੋ ਨੇ ਐਤਵਾਰ ਨੂੰ ਕਿਹਾ, "ਐੱਸ.ਪੀ.ਐੱਸ. (ਸੈਨ ਪੇਡਰੋ ਸੁਲਾ) ਅਤੇ ਚੋਲੋਮਾ: ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਮਾਫੀਆ ਦੇ ਕਿਰਾਏ ਦੇ ਬਦਮਾਸ਼ਾਂ ਵੱਲੋਂ ਤੁਹਾਡੇ 'ਤੇ ਕੀਤੇ ਗਏ ਬੇਰਹਿਮ ਅੱਤਵਾਦੀ ਹਮਲੇ ਨਾਲ ਨਜਿੱਠਣ ਲਈ ਕਦਮ ਚੁੱਕਣ...." ਸੁਰੱਖਿਆ ਉਪਾਵਾਂ ਵਿੱਚ ਚੋਲੋਮਾ ਅਤੇ ਸੈਨ ਪੇਡਰੋ ਸੁਲਾ ਵਿੱਚ ਕਰਫਿਊ ਸ਼ਾਮਲ ਹੈ। ਚੋਲੋਮਾ ਵਿੱਚ ਰਾਤ 9 ਵਜੇ ਤੋਂ ਸਵੇਰੇ 4 ਵਜੇ ਤੱਕ ਕਰਫਿਊ ਲਾਗੂ ਰਹੇਗਾ, ਜਦੋਂ ਕਿ ਸੈਨ ਪੇਡਰੋ ਸੁਲਾ ਵਿੱਚ ਕਰਫਿਊ 4 ਜੁਲਾਈ ਤੋਂ ਸ਼ੁਰੂ ਹੋਵੇਗਾ। ਰਾਸ਼ਟਰੀ ਪੁਲਸ ਦੇ ਬੁਲਾਰੇ ਐਡਗਾਰਡੋ ਬਾਰਹੋਨਾ ਨੇ 'ਪੂਲ ਹਾਲ' 'ਤੇ ਹਮਲੇ ਦੀ ਪੁਸ਼ਟੀ ਕੀਤੀ ਹੈ।