ਚੀਨ ਦੇ ਇਸ ਸ਼ਹਿਰ ''ਚ ਹੁਣ ਮਾਸਕ ਪਾਉਣਾ ਲਾਜ਼ਮੀ ਨਹੀਂ

Sunday, May 17, 2020 - 08:37 PM (IST)

ਚੀਨ ਦੇ ਇਸ ਸ਼ਹਿਰ ''ਚ ਹੁਣ ਮਾਸਕ ਪਾਉਣਾ ਲਾਜ਼ਮੀ ਨਹੀਂ

ਬੀਜ਼ਿੰਗ - ਕੋਰੋਨਾਵਾਇਰਸ ਇਨਫੈਕਸ਼ਨ ਤੋਂ ਬਚਣ ਲਈ ਮਹੀਨਿਆਂ ਤੱਕ ਮਾਸਕ ਪਾਉਣ ਨੂੰ ਮਜ਼ਬੂਰ ਬੀਜ਼ਿੰਗ ਦੇ ਲੋਕ ਹੁਣ ਬਾਹਰ ਨਿਕਲਣ 'ਤੇ ਖੁਲ੍ਹੀ ਹਵਾ ਵਿਚ ਬਿਨਾਂ ਮਾਸਕ ਦੇ ਸਾਹ ਲੈਣ ਸਕਣਗੇ। ਸਥਾਨਕ ਪ੍ਰਸ਼ਾਸਨ ਨੇ ਬਾਹਰ ਨਿਕਲਣ 'ਤੇ ਲਾਜ਼ਮੀ ਮਾਸਕ ਪਾਉਣ ਦੇ ਨਿਯਮ ਹੁਣ ਖਤਮ ਕਰ ਦਿੱਤਾ ਹੈ।

ਦੁਨੀਆ ਦਾ ਪਹਿਲਾ ਸ਼ਹਿਰ ਜਿਸ ਨੇ ਮਾਸਕ ਲਾਜ਼ਮੀ ਪਾਉਣ ਦਾ ਨਿਯਮ ਕੀਤਾ ਖਤਮ
ਕੋਰੋਨਾਵਾਇਰਸ ਦੇ ਦੁਨੀਆ ਭਰ ਵਿਚ ਪ੍ਰਕੋਪ ਵਿਚਾਲੇ ਬੀਜ਼ਿੰਗ ਚੀਨ ਦਾ ਅਤੇ ਸ਼ਾਇਦ ਦੁਨੀਆ ਦਾ ਅਜਿਹਾ ਕਦਮ ਚੁੱਕਣ ਵਾਲਾ ਪਹਿਲਾ ਸ਼ਹਿਰ ਹੈ। ਇਸ ਤੋਂ ਸੰਕੇਤ ਮਿਲਦੇ ਹਨ ਕਿ ਚੀਨ ਦਾ ਰਾਜਧਾਨੀ ਵਿਚ ਕੋਰੋਨਾਵਾਇਰਸ ਸਬੰਧੀ ਹਾਲਾਤ ਕਾਬੂ ਵਿਚ ਹਨ।

Coronavirus: Beijing announces wearing masks outdoors not ...

'ਸੈਂਟਰ ਫਾਰ ਡਿਸੀਜ਼ ਪ੍ਰੀਵੈਂਸ਼ਨ ਐਂਡ ਕੰਟਰੋਲ' ਨੇ ਜਾਰੀ ਕੀਤਾ ਆਦੇਸ਼
'ਚਾਈਨਾ ਡੇਲੀ' ਦੀ ਖਬਰ ਮੁਤਾਬਕ 'ਬੀਜ਼ਿੰਗ ਸੈਂਟਰ ਫਾਰ ਡਿਸੀਜ਼ ਪ੍ਰੀਵੈਂਸ਼ਨ ਐਂਡ ਕੰਟਰੋਲ' ਨੇ ਇਸ ਬਾਰੇ ਵਿਚ ਨਵੇਂ ਦਿਸ਼ਾ-ਨਿਰਦੇਸ਼ਾਂ ਦਾ ਐਲਾਨ ਕੀਤਾ ਹੈ। ਕੇਂਦਰ ਨੇ ਕਿਹਾ ਹੈ ਕਿ ਲੋਕਾਂ ਨੂੰ ਬਾਹਰ ਨਿਕਲਣ 'ਤੇ ਮਾਸਕ ਪਾਉਣ ਦੀ ਜ਼ਰੂਰਤ ਨਹੀਂ ਹੈ ਪਰ ਹੁਣ ਵੀ ਉਨ੍ਹਾਂ ਨੂੰ ਨਜ਼ਦੀਕੀ ਸੰਪਰਕ ਤੋਂ ਬਚ ਕੇ ਰਹਿਣਾ ਚਾਹੀਦਾ ਹੈ।

ਚੀਨ ਵਿਚ ਸੰਸਦ ਸੈਸ਼ਨ 22 ਮਈ ਤੋਂ ਹੋਵੇਗਾ ਸ਼ੁਰੂ
ਚੀਨ ਵਿਚ ਸੰਸਦ ਸੈਸ਼ਨ ਕੋਰੋਨਾਵਾਇਰਸ ਦੇ ਪ੍ਰਕੋਪ ਨੂੰ ਦੇਖਦੇ ਹੋਏ ਰੱਦ ਕਰ ਦਿੱਤਾ ਗਿਆ ਸੀ ਪਰ ਹੁਣ ਦੇਸ਼ ਵਿਚ ਵਾਇਰਸ ਦੇ ਮਾਮਲਿਆਂ ਵਿਚ ਆ ਰਹੀ ਕਮੀ ਨੂੰ ਦੇਖਦੇ ਹੋਏ ਇਸ ਦਾ 22 ਮਈ ਨੂੰ ਆਯੋਜਨ ਕੀਤਾ ਜਾ ਸਕਦਾ ਹੈ।

Beijing comes cautiously back to life as COVID-19 hits hardest ...


author

Khushdeep Jassi

Content Editor

Related News