ਬਜ਼ੁਰਗ ਦੀ ਚਮਕੀ ਕਿਸਮਤ, ਪਹਿਲੀ ਵਾਰ 'ਚ ਜਿੱਤਿਆ ਲੱਖਾਂ ਦਾ ਜੈਕਪਾਟ
Monday, Nov 15, 2021 - 03:13 PM (IST)
ਮੈਰੀਲੈਂਡ (ਬਿਊਰੋ): ਕਿਸੇ ਨੇ ਸੱਚ ਹੀ ਕਿਹਾ ਹੈ ਕਿ ਕਿਸਮਤ ਕਦੋਂ ਮਿਹਰਬਾਨ ਹੋ ਜਾਵੇ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਅਜਿਹਾ ਹੀ ਕੁਝ ਅਮਰੀਕਾ ਦੇ ਮੈਰੀਲੈਂਡ ਵਿਚ ਰਹਿਣ ਵਾਲੀ ਬਜ਼ੁਰਗ ਔਰਤ ਨਾਲ ਹੋਇਆ। ਇਸ ਔਰਤ ਵੱਲੋਂ ਪਹਿਲੀ ਵਾਰ ਖਰੀਦੀ ਗਈ ਲਾਟਰੀ ਟਿਕਟ ਨੇ ਉਸ ਨੂੰ ਲੱਖਪਤੀ ਬਣਾ ਦਿੱਤਾ। ਔਰਤ ਕੁੱਲ 37,17,250 ਰੁਪਏ ਦੀ ਮਾਲਕਿਨ ਬਣ ਗਈ। ਔਰਤ ਨੇ ਪਹਿਲੀ ਵਾਰ ਬੋਨਸ ਮੈਚ 5ਲਾਟਰੀ ਡ੍ਰਾਇੰਗ ਲਈ ਇਕ ਟਿਕਟ ਖਰੀਦੀ ਅਤੇ ਉਸੇ ਨਾਲ 50,000 ਡਾਲਰ ਦਾ ਜੈਕਪਾਟ ਜਿੱਤ ਲਿਆ।
67 ਸਾਲ ਦੀ ਪਾਰਕਵਿਲੇ ਔਰਤ ਨੇ ਮੈਰੀਲੈਂਡ ਲਾਟਰੀ ਦੇ ਅਧਿਕਾਰੀਆਂ ਨੂੰ ਦੱਸਿਆ ਕਿ ਉਹ 5 ਨਵੰਬਰ ਨੂੰ ਮਾਊਂਟ ਏਅਰੀ ਵਿਚ ਕੌਰਕ ਐਂਡ ਬੌਟਲ ਸਟੋਰ ਵਿਚ ਰੁਕੀ ਸੀ ਅਤੇ ਉਸ ਨੇ ਆਪਣਾ ਪਹਿਲਾ ਲਾਟਰੀ ਟਿਕਟ ਖਰੀਦਣ ਦਾ ਫ਼ੈਸਲਾ ਲਿਆ। ਔਰਤ ਨੇ ਕਿਹਾ,''ਮੈਂ ਪਹਿਲਾਂ ਵਿਕ 3 ਖੇਡਿਆ ਹੈ ਪਰ ਕਦੇ ਬੋਨਸ ਮੈਚ 5 ਨਹੀਂ ਖੇਡਿਆ ਸੀ। ਮੇਰੇ ਕੋਲ ਸਿਰਫ ਇਕ ਮੌਕਾ ਸੀ ਅਤੇ ਮੈਨੂੰ ਲੱਗਾ ਕਿ ਇਹ ਅਜਮਾਉਣਾ ਚਾਹੀਦਾ ਹੈ।'' ਔਰਤ ਨੇ ਟਿਕਟ ਸੁਰੱਖਿਅਤ ਰੱਖਣ ਲਈ ਆਪਣੇ ਬੇਟੇ ਨੂੰ ਦੇ ਦਿੱਤੀ ਅਤੇ ਸ਼ਾਮ ਦੀ ਡ੍ਰਾਇੰਗ ਦੇ ਬਾਅਦ ਨਤੀਜੇ ਦਾ ਪਤਾ ਲਗਾਉਣ ਲਈ ਮੈਰੀਲੈਂਡ ਲਾਟਰੀ ਐਪ ਦੀ ਵਰਤੋਂ ਕੀਤੀ।
ਪੜ੍ਹੋ ਇਹ ਅਹਿਮ ਖਬਰ- ਹਿਊਸਟਨ ਦੇ ਸੰਗੀਤ ਸਮਾਰੋਹ 'ਚ ਭਗਦੜ 'ਚ ਜ਼ਖਮੀ ਹੋਏ ਬੱਚੇ ਦੀ ਮੌਤ
ਬੇਟੇ ਨੇ ਕਿਹਾ ਕਿ ਉਸ ਨੂੰ ਕਈ ਵਾਰ ਟਿਕਟ ਸਕੈਨ ਕਰਨੀ ਪਈ ਕਿਉਂਕਿ ਉਸ ਨੂੰ ਵਿਸ਼ਵਾਸ ਨਹੀਂ ਸੀ ਹੋ ਰਿਹਾ ਕਿ ਉਹ ਜੋ ਦੇਖ ਰਿਹਾ ਹੈ ਉਹ ਸਹੀ ਹੈ ਜਾਂ ਨਹੀਂ। ਜੇਤੂ ਔਰਤ ਦੇ ਬੇਟੇ ਨੇ ਕਿਹਾ,''ਮੈਂ ਮਾਂ ਨੂੰ ਫੋਨ 'ਤੇ ਮੈਸੇਜ ਦੀ ਤਸਵੀਰ ਭੇਜੀ ਅਤੇ ਫੋਨ ਕਰ ਕੇ ਕਿਹਾ ਕਿ ਤੁਹਾਡੇ ਕੋਲ ਲਾਟਰੀ ਜਿੱਤਣ ਵਾਲਾ ਟਿਕਟ ਹੈ। ਆਪਣਾ ਫੋਨ ਦੇਖੋ।'' ਔਰਤ ਨੇ ਜਿੱਤ ਦੇ ਬਾਅਦ ਕਿਹਾ,''ਇਹ ਮਜ਼ੇਦਾਰ ਹੈ।'' ਔਰਤ ਨੇ ਕਿਹਾ ਕਿ ਉਹ ਪੈਸਿਆਂ ਦੀ ਵਰਤੋਂ ਆਗਾਮੀ ਵਿਆਹ ਅਤੇ ਛੁੱਟੀਆਂ ਬਿਤਾਉਣ ਲਈ ਕਰੇਗੀ।