ਭਾਰਤੀ ਪ੍ਰਵਾਸੀਆਂ ਦੀ ਜਲਦ ਨਿਊਜੀਲੈਂਡ ਵਾਪਸੀ ਲਈ ਮਾਰਸ਼ਲ ਵਾਲੀਆ ਨੇ ਵਿਰੋਧੀ ਮੰਤਰੀ ਨਾਲ ਕੀਤੀ ਬੈਠਕ
Monday, May 10, 2021 - 07:23 PM (IST)
ਆਕਲੈਂਡ (ਹਰਮੀਕ ਸਿੰਘ): ਸੋਸ਼ਲ ਵਰਕਰ ਮਾਰਸ਼ਲ ਵਾਲੀਆ ਜੋ ਕਿ ਲੰਬੇ ਸਮੇਂ ਸ਼ੋਸ਼ਲ ਤੇ ਕਮਿਊਨਿਟੀ ਕਾਰਜਾਂ ਨਾਲ ਜੁੜੇ ਹੋਏ ਹਨ ਅਤੇ ਐਨ ਜੈਡ ਪੰਜਾਬੀ ਵਾਲੰਟੀਅਟਜ਼ ਸੰਸਥਾਂ ਦੇ ਮੋਹਰੀ ਹਨ, ਅੱਜ ਭਾਰਤੀ ਪ੍ਰਵਾਸੀਆਂ ਦੀ ਕੋਵਿਡ ਦੇ ਚੱਲਦਿਆਂ ਲੰਬੇ ਸਮੇਂ ਤੋਂ ਭਾਰਤ ਵਿਚ ਫਸੇ ਹੋਣ ਦੀ ਸਮੱਸਿਆ ਨੂੰ ਲੈ ਕੇ ਨੈਸ਼ਨਲ ਪਾਰਟੀ ਦੀ ਐਮ.ਪੀ. ਏਰੀਕਾ ਸਟੈਨਫੋਰਡ ਨਾਲ ਮੁਲਾਕਾਤ ਕੀਤੀ। ਤਾਂ ਜੋ ਉਹ ਸਰਕਾਰ ਤੋਂ ਇਹ ਜਾਣਕਾਰੀ ਲੈਕੇ ਦੇਣ ਕਿ ਸਰਕਾਰ ਪ੍ਰਵਾਸੀਆਂ ਨੂੰ ਵਾਪਿਸ ਬੁਲਾਉਣ ਨੂੰ ਲੈਕੇ ਕਦੋ ਕੋਈ ਸਪਸ਼ੱਟ ਨੀਤੀ ਬਣਾਏਗੀ ਤਾਂ ਜੋ ਪ੍ਰਵਾਸੀਆਂ ਦੀਆਂ ਜ਼ਿੰਦਗੀਆਂ ਨਾਲ ਇਨਸਾਫ ਕੀਤਾ ਜਾ ਸਕੇ।
ਪੜ੍ਹੋ ਇਹ ਅਹਿਮ ਖਬਰ- ਨੇਪਾਲ ਨੇ ਕੋਰੋਨਾ ਮਰੀਜ਼ਾਂ ਦੇ ਇਲਾਜ 'ਚ ਮਦਦ ਲਈ ਪਰਬਤਾਰੋਹੀਆਂ ਨੂੰ ਕੀਤੀ ਵਿਸ਼ੇਸ਼ ਅਪੀਲ
ਐਮ ਪੀ ਏਰੀਕਾ ਸਟੈਨਫੋਰਡ ਜੋ ਕਿ ਨਿਊਜੀਲੈਂਡ ਸੰਸਦ ਵਿਚ ਮੁੱਖ ਵਿਰੋਧੀ ਪਾਰਟੀ ਨੈਸ਼ਨਲ ਦੇ ਇੰਮੀਗ੍ਰੇਸ਼ਨ ਅਤੇ ਚਾਇਲਡ ਵੈਲਫੇਅਰ ਦੇ ਪਾਰਟੀ ਬੁਲਾਰੇ ਨੇ, ਪਹਿਲਾਂ ਵੀ ਕਈ ਵਾਰ ਪ੍ਰਵਾਸੀਆਂ ਦੇ ਹੱਕ ਵਿਚ ਜ਼ੋਰਦਾਰ ਆਵਾਜ਼ ਉਠਾਈ ਅਤੇ ਪੀ.ਐਮ. ਜੈਸਿੰਡਾ ਅਰਡਰਨ ਅਤੇ ਇੰਮੀਗ੍ਰੇਸ਼ਨ ਮੰਤਰੀ ਕ੍ਰਿਸ ਫਾਫੋਈ ਨੂੰ ਅਪੀਲ ਕੀਤੀ ਕਿ ਉਹ ਪ੍ਰਵਾਸੀਆਂ ਦੇ ਭਵਿੱਖ ਨਾਲ ਇਨਸਾਫ ਕਰਨ। ਮਾਰਸ਼ਲ ਵਾਲੀਆ ਨੇ ਦੱਸਿਆ ਕਿ ਐਮ ਪੀ ਏਰੀਕਾ ਨੇ ਯਕੀਨ ਦਿਵਾਇਆ ਕਿ ਉਹ ਲੱਗਾਤਾਰ ਪ੍ਰਵਾਸੀਆਂ ਦੇ ਹੱਕ ਵਿਚ ਆਵਾਜ ਬੁਲੰਦ ਕਰਦੇ ਰਹਿਣਗੇ ਅਤੇ ਸਾਊਥ ਆਕਲੈਂਡ ਜਿੱਥੇ ਭਾਰਤੀਆ ਅਤੇ ਪੰਜਾਬੀਆਂ ਦੀ ਵੱਡੀ ਗਿਣਤੀ ਵਿਚ ਵੱਸੋਂ ਹੈ ਉੱਥੇ ਹੋਰ ਵੀ ਜਨਤਕ ਬੈਠਕਾਂ ਕਰਨਗੇ ਤਾਂ ਜੋ ਪ੍ਰਵਾਸੀਆਂ ਦੀ ਸਮੱਸਿਆ ਦਾ ਜਲਦੀ ਨਿਪਟਾਰਾ ਹੋਵੇ ਅਤੇ ਉਹ ਵਾਪਿਸ ਆ ਕੇ ਆਪਣਾ ਭਵਿੱਖ ਸਵਾਰ ਸਕਣ।
ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ : ਸੁਪਰਮਾਰਕੀਟ 'ਚ ਸ਼ਖ਼ਸ ਵੱਲੋਂ ਚਾਕੂ ਨਾਲ ਕੀਤੇ ਹਮਲੇ ਕਾਰਨ ਪਈ ਭਾਜੜ, 3 ਦੀ ਹਾਲਤ ਨਾਜ਼ੁਕ