ਫੇਲ੍ਹ ਹੋਣ ਦੀ ਗੱਲ ਲੁਕਾਉਂਦਾ ਰਿਹਾ ਤੇ ਫਿਰ ਇਕ-ਇਕ ਕਰਕੇ ਕਤਲ ਕੀਤਾ ਸਾਰਾ ਪਰਿਵਾਰ

Friday, Nov 06, 2020 - 04:36 PM (IST)

ਫੇਲ੍ਹ ਹੋਣ ਦੀ ਗੱਲ ਲੁਕਾਉਂਦਾ ਰਿਹਾ ਤੇ ਫਿਰ ਇਕ-ਇਕ ਕਰਕੇ ਕਤਲ ਕੀਤਾ ਸਾਰਾ ਪਰਿਵਾਰ

ਨਿਊਮਾਰਕਿਟ- ਕੈਨੇਡਾ ਦੇ ਸ਼ਹਿਰ ਮਾਰਖਮ ਵਿਚ ਰਹਿਣ ਵਾਲੇ 24 ਸਾਲਾ ਨੌਜਵਾਨ ਨੂੰ ਆਪਣੇ ਪਰਿਵਾਰ ਦਾ ਕਤਲ ਕਰਨ ਦੇ ਦੋਸ਼ ਵਿਚ ਸਖਤ ਸਜ਼ਾ ਸੁਣਾਈ ਜਾ ਸਕਦੀ ਹੈ। ਵਕੀਲਾਂ ਦਾ ਕਹਿਣਾ ਹੈ ਕਿ ਉਸ ਨੇ ਆਪਣੀ ਪੜ੍ਹਾਈ ਬਾਰੇ ਪਰਿਵਾਰ ਨੂੰ ਝੂਠ ਬੋਲਿਆ ਸੀ ਤੇ ਇਹ ਝੂਠ ਲੁਕਾਉਣ ਲਈ ਆਪਣੇ ਪਰਿਵਾਰ ਦਾ ਕਤਲ ਕਰ ਦਿੱਤਾ ਸੀ। ਇਸ ਕਾਰਨ ਉਸ ਨੂੰ ਉਮਰ ਕੈਦ ਦੀ ਸਜ਼ਾ ਮਿਲ ਸਕਦੀ ਹੈ। 

ਮੈਨਹਾਜ਼ ਜ਼ਾਮਨ ਨੂੰ ਸੋਮਵਾਰ ਨੂੰ ਅਦਾਲਤ ਨੇ ਸਜ਼ਾ ਸੁਣਾਉਣੀ ਸੀ ਪਰ ਵੀਡੀਓਕਾਨਫਰੰਸ ਸੁਣਵਾਈ ਵਿਚ ਕੋਈ ਸਮੱਸਿਆ ਆਉਣ ਕਾਰਨ ਸੁਣਵਾਈ ਨੂੰ ਟਾਲ ਦਿੱਤਾ ਗਿਆ। ਜ਼ਾਮਨ ਨੂੰ 3 ਵਿਅਕਤੀਆਂ ਦਾ ਫਸਟ ਡਿਗਰੀ ਕਤਲ ਕਰਨ ਤੇ ਇਕ ਵਿਅਕਤੀ ਦਾ ਦੂਜੀ ਡਿਗਰੀ ਦਾ ਕਤਲ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਹੈ। 

ਉਸ ਨੇ ਜੁਲਾਈ, 2019 ਨੂੰ ਆਪਣੇ ਮਾਂ-ਬਾਪ, ਭੈਣ ਤੇ ਦਾਦੀ ਦਾ ਕਤਲ ਕਰ ਦਿੱਤਾ ਸੀ। ਉਸ ਨੇ ਦੱਸਿਆ ਕਿ ਫੇਲ੍ਹ ਹੋਣ ਕਾਰਨ ਉਸ ਨੇ ਪੜ੍ਹਾਈ ਛੱਡ ਦਿੱਤੀ ਸੀ ਪਰ ਆਪਣੇ ਪਰਿਵਾਰ ਨੂੰ ਇਸ ਬਾਰੇ ਕੁਝ ਨਹੀਂ ਦੱਸਿਆ ਸੀ। ਉਸ ਨੇ ਘੁੰਮ-ਫਿਰ ਕੇ ਹੀ ਸਮਾਂ ਲੰਘਾ ਲਿਆ ਸੀ ਪਰ ਜਦ ਡਿਗਰੀ ਮਿਲਣ ਦਾ ਦਿਨ ਆਇਆ ਤਾਂ ਉਸ ਨੇ ਆਪਣੇ ਪਰਿਵਾਰ ਦਾ ਕਤਲ ਕਰ ਦਿੱਤਾ ਤਾਂ ਕਿ ਕੋਈ ਉਸ ਨੂੰ ਕੁਝ ਕਹੇ ਨਾ । ਹਰੇਕ ਪਰਿਵਾਰਕ ਮੈਂਬਰ ਦੇ ਸਿਰ 'ਤੇ ਡੂੰਘੀ ਸੱਟ ਸੀ ਤੇ ਹਰੇਕ ਦਾ ਗਲਾ ਵੱਢਿਆ ਗਿਆ ਸੀ।


author

Lalita Mam

Content Editor

Related News