'Mario' ਗੇਮ ਦੀ ਹੋਈ ਨੀਲਾਮੀ, ਮਿਲੇ ਇੰਨੇ ਕਰੋੜ ਰੁਪਏ

Monday, Apr 05, 2021 - 12:46 AM (IST)

ਡੱਲਾਸ - ਗੇਮਿੰਗ ਦੇ ਇਤਿਹਾਸ ਵਿਚ ਮਾਰੀਓ ਦਾ ਨਾਂ ਅਮਰ ਹੈ। ਜ਼ਿਆਦਾਤਰ ਲੋਕਾਂ ਨੇ ਆਪਣੀ ਜ਼ਿੰਦਗੀ ਵਿਚ ਇਸ ਗੇਮ ਨੂੰ ਘਟੋ-ਘੱਟ ਇਕ ਵਾਰ ਤਾਂ ਜ਼ਰੂਰ ਖੇਡੀ ਹੋਵੇਗੀ। ਹੁਣ ਅਜਿਹੇ ਵਿਚ ਤੁਹਾਨੂੰ ਕੋਈ ਕਹੇ ਕਿ ਉਹ ਸੁਪਰ ਮਾਰੀਓ ਬ੍ਰਦਰਸ ਗੇਮ ਖਰੀਦ ਕੇ ਲਿਆਇਆ ਅਤੇ ਦਰਾਜ ਵਿਚ ਰੱਖ ਕੇ ਭੁੱਲ ਗਿਆ ਤਾਂ ਮੰਨਣ ਵਿਚ ਮੁਸ਼ਕਿਲ ਹੋਵੇਗੀ ਪਰ 1986 ਵਿਚ ਅਜਿਹਾ ਹੋਇਆ ਹੈ। ਇੰਨਾ ਹੀ ਨਹੀਂ ਸਾਲਾਂ ਬਾਅਦ ਜਦ ਪਤਾ ਲੱਗਾ ਕਿ ਗੇਮ ਦਰਾਜ ਵਿਚ ਰੱਖੀ ਹੋਈ ਹੈ ਤਾਂ ਉਸ ਦੀ ਨੀਲਾਮੀ ਕੀਤੀ ਗਈ। ਇਸ ਗੇਮ ਨੂੰ ਨੀਲਾਮੀ ਵਿਚ 6 ਲੱਖ 60 ਹਜ਼ਾਰ ਡਾਲਰ (ਲਗਭਗ 5 ਕਰੋੜ ਭਾਰਤੀ ਰੁਪਏ) ਵਿਚ ਖਰੀਦਿਆ ਗਿਆ ਹੈ।

ਇਹ ਵੀ ਪੜੋ PM ਜਾਨਸਨ ਪਾਬੰਦੀਆਂ ਹਟਾਉਣ ਲਈ 'Covid Passport' ਲਾਂਚ ਕਰਨ 'ਤੇ ਕਰ ਸਕਦੇ ਵਿਚਾਰ

PunjabKesari

ਨਿੰਤੇਂਦੋ ਦੀ ਸੁਪਰ ਮਾਰੀਓੇ ਗੇਮ ਦੀ ਕਾਪੀ ਸਾਲਾਂ ਤੱਕ ਇਕ ਦਰਾਜ ਵਿਚ ਰੱਖੀ ਹੋਈ ਸੀ ਪਰ ਕਿਸੇ ਦਾ ਇਸ ਵੱਲ ਧਿਆਨ ਹੀ ਨਹੀਂ ਗਿਆ। ਇਹ ਜਾਣਕਾਰੀ ਨੀਲਾਮੀ ਕਰਾਉਣ ਵਾਲੇ ਡੱਲਾਸ ਵਿਚ ਹੈਰੀਟੇਜ ਆਕਸ਼ਨ ਹਾਊਸ ਨੇ ਦਿੱਤੀ ਹੈ। ਆਕਸ਼ਨ ਹਾਊਸ ਦਾ ਆਖਣਾ ਹੈ ਕਿ ਇਸ ਵੀਡੀਓ ਗੇਮ ਨੂੰ ਕ੍ਰਿਸਮਸ ਗਿਫਟ ਵਜੋਂ ਖਰੀਦਿਆ ਗਿਆ ਸੀ ਪਰ ਇਹ ਦਰਾਜ ਵਿਚ ਪਈ ਰਹੀ। ਦਰਾਜ ਵਿਚ ਇਹ ਇਕ ਪਲਾਸਟਿਕ ਵਿਚ ਸੀਲ ਰਹੀ। ਇਸ ਸਾਲ ਦੀ ਸ਼ੁਰੂਆਤ ਵਿਚ ਮਿਲਣ ਤੋਂ ਪਹਿਲਾਂ ਤੱਕ ਪ੍ਰੋਡੱਕਟ ਦੇ ਟੈਗ ਵੀ ਨਹੀਂ ਨਿਕਲੇ ਸਨ।

ਇਹ ਵੀ ਪੜੋ ਔਰਤਾਂ ਦੇ ਕੱਪੜਿਆਂ, ਕੂੜੇ ਤੋਂ ਬਾਅਦ ਹੁਣ ਮਿਆਂਮਾਰ ਦੇ ਲੋਕਾਂ ਨੇ 'ਆਂਡਿਆਂ' ਨਾਲ ਜਤਾਇਆ ਵਿਰੋਧ, ਤਸਵੀਰਾਂ

PunjabKesari

ਹੈਰੀਟੇਜ ਹਾਊਸ ਦਾ ਆਖਣਾ ਹੈ ਕਿ ਨੀਲਾਮੀ ਲਈ ਆਈ ਗੇਮ ਦੀ ਇਹ ਹੁਣ ਤੱਕ ਦੀ ਸਭ ਚੰਗੀ ਨਕਲ (ਕਾਪੀ) ਹੈ। ਸੁਪਰ ਮਾਰੀਓ ਬ੍ਰਦਰਸ ਪਹਿਲੀ ਵਾਰ 13 ਸਤੰਬਰ 1985 ਵਿਚ ਸਾਹਮਣੇ ਆਈ ਸੀ। ਇਸ ਨੂੰ ਨਿੰਤੇਂਦੋ ਨੇ ਹੋਰਨਾਂ ਟੀਮਾਂ ਨਾਲ ਮਿਲ ਕੇ ਤਿਆਰ ਕੀਤਾ ਸੀ। ਫੋਰਬਸ ਮੁਤਾਬਕ ਅਜਿਹਾ ਪਹਿਲੀ ਵਰਾ ਹੋਇਆ ਹੈ ਜਦ ਨੀਲਾਮੀ ਵਿਚ ਵੀਡੀਓ ਗੇਮ ਨੂੰ ਇੰਨੀ ਵੱਡੀ ਰਕਮ ਮਿਲੀ ਹੈ। ਇਹ ਅਸਲ ਗੇਮ ਦਾ ਇਕ ਸੋਧਿਆ ਹੋਇਆ ਵਰਜਨ ਹੈ। ਇਸ ਤੋਂ ਪਹਿਲਾਂ ਸਭ ਤੋਂ ਮਹਿੰਗੀ ਵੀਡੀਓ ਗੇਮ ਦੀ ਨੀਲਾਮੀ ਦਾ ਰਿਕਾਰਡ ਓਰੀਜ਼ੀਨਲ ਸੁਪਰ ਮਾਰੀਓ ਬ੍ਰਦਰਸ ਦੇ ਨਾਂ ਸੀ। ਬੀਤੇ ਸਾਲ ਜੁਲਾਈ ਵਿਚ ਇਹ ਗੇਮ 1 ਲੱਖ 14 ਹਜ਼ਾਰ ਵਿਚ ਵਿਕੀ ਸੀ।

ਇਹ ਵੀ ਪੜੋ ਪਾਕਿਸਤਾਨ 'ਚ ਖੰਡ ਦੇ ਭਾਅ 100 ਰੁਪਏ ਤੋਂ ਪਾਰ, ਇਮਰਾਨ ਦੇ 'ਮਹਿੰਗਾਈ ਗਿਫਟ' ਤੋਂ ਆਵਾਮ ਪਰੇਸ਼ਾਨ

PunjabKesari


Khushdeep Jassi

Content Editor

Related News