ਪੈਰਿਸ-ਚੀਨ ਫਲਾਈਟ 'ਚ ਝਟਕੇ ਲੱਗਣ ਕਾਰਨ ਕਈ ਯਾਤਰੀ ਜ਼ਖਮੀ

Monday, Jun 19, 2017 - 09:40 AM (IST)

ਪੈਰਿਸ-ਚੀਨ ਫਲਾਈਟ 'ਚ ਝਟਕੇ ਲੱਗਣ ਕਾਰਨ ਕਈ ਯਾਤਰੀ ਜ਼ਖਮੀ

ਬੀਜਿੰਗ— ਸੂਤਰਾਂ ਮੁਤਾਬਕ ਪੈਰਿਸ ਤੋਂ ਚੀਨ ਵੱਲ ਜਾ ਰਹੀ ਚਾਈਨੀਜ਼ ਈਸਟਰਨ ਏਅਰਲਾਈਨਜ਼ ਦੀ ਫਲਾਈਟ 'ਚ ਝਟਕੇ ਲੱਗਣ ਕਾਰਨ 26 ਯਾਤਰੀ ਜ਼ਖਮੀ ਹੋ ਗਏ ਹਨ। ਜ਼ਖਮੀ ਯਾਤਰੀਆਂ 'ਚੋਂ ਕਈਆਂ ਦੀਆਂ ਹੱਡੀਆਂ ਟੁੱਟੀਆਂ, ਕਈਆਂ ਦੇ ਸਿਰ, ਹੱਥਾਂ ਅਤੇ ਪੈਰਾਂ 'ਚ ਸੱਟਾਂ ਲੱਗੀਆਂ ਹਨ। ਇਨ੍ਹਾਂ 'ਚੋਂ ਚਾਰ ਯਾਤਰੀ ਗੰਭੀਰ ਰੂਪ ਨਾਲ ਜ਼ਖਮੀ ਹਨ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਫਲਾਈਟ MU774 ਕਨਮਿੰਗ ਵੱਲ ਵਾਪਸ ਆ ਰਹੀ ਸੀ। 
ਯਾਤਰੀਆਂ ਨੂੰ ਸੱਟਾਂ ਲੱਗਣ ਦਾ ਕਾਰਨ ਇਹ ਦੱਸਿਆ ਗਿਆ ਕਿ ਉਨ੍ਹਾਂ ਨੇ ਸੀਟ ਬੈਲਟ ਨਹੀਂ ਲਗਾਈ ਹੋਈ ਸੀ। ਸੂਤਰਾਂ ਮੁਤਾਬਕ ਫਲਾਈਟ 'ਚ ਦੋ ਵੱਡੇ ਝਟਕੇ ਅਤੇ ਕਈ ਹਲਕੇ ਝਟਕੇ ਲੱਗੇ ਸਨ, ਜਿਸ 'ਚ ਯਾਤਰੀਆਂ ਦੇ ਸਿਰ ਅਤੇ ਮੋਢੇ ਸਾਮਾਨ ਰੱਖਣ ਵਾਲੀਆਂ ਅਲਮਾਰੀਆਂ ਨਾਲ ਟਕਰਾਏ ਅਤੇ ਕੁਝ ਅਲਮਾਰੀਆਂ ਵੀ ਟੁੱਟ ਗਈਆਂ। ਉੱਥੇ ਏਅਰਲਾਈਨਜ਼ ਮੁਤਾਬਕ ਪੈਰਿਸ ਤੋਂ ਚੱਲਣ ਵਾਲੇ ਇਸ ਜਹਾਜ਼ ਨੇ ਚੀਨ ਪਹੁੰਚ ਕੇ ਆਪਣੀ ਯਾਤਰਾ ਪੂਰੀ ਕਰ ਲਈ ਹੈ।


Related News