ਮਾਨਸਾ ਦੀ ਧੀ ਨੇ ਵਧਾਇਆ ਪੰਜਾਬ ਦਾ ਮਾਣ, ਕੰਪਿਊਟਰ ਸਾਇੰਸ ''ਚੋਂ ਏ-ਲੇਵਲ ''ਚ ਪਾਸ ਕੀਤੀ ਪੀਐੱਚਡੀ
Saturday, May 10, 2025 - 06:16 AM (IST)

ਪੈਰਿਸ (ਭੱਟੀ) : ਫਰਾਂਸ ਨਿਵਾਸੀ ਬੱਬੂ ਗੋਇਲ ਕੋਲੋਂ ਮਿਲੀ ਜਾਣਕਾਰੀ ਮੁਤਾਬਕ, ਪੰਜਾਬ ਵਿੱਚ ਪੈਂਦੇ ਪਿੰਡ ਕਾਹਨੇਵਾਲ, ਤਹਿਸੀਲ ਸਰਦੂਲਗੜ੍ਹ ਜ਼ਿਲ੍ਹਾ ਮਾਨਸਾ ਨਾਲ ਸਬੰਧਿਤ ਗੋਇਲ ਪਰਿਵਾਰ ਦਾ ਮੁਖੀ ਵਿਨੋਦ ਗੋਇਲ, ਜਿਹੜਾ ਕਿ ਪਿਛਲੇ 25 ਕੁ ਸਾਲਾਂ ਤੋਂ ਫਰਾਂਸ ਰਹਿ ਕੇ ਕੰਸਟ੍ਰਕਸ਼ਨ ਦਾ ਕੰਮ ਕਰ ਰਿਹਾ ਹੈ, ਦੀ ਹੋਣਹਾਰ ਧੀ ਪੂਜਾ ਗੋਇਲ ਨੇ ਅਮਰੀਕਾ ਦੇ ਸੂਬੇ ਟੈਕਸਾਸ ਤੋਂ ਏ-ਲੇਵਲ ਵਿੱਚ ਕੰਪਿਊਟਰ ਸਾਇੰਸ ਦੀ ਪੜ੍ਹਾਈ ਪੂਰੀ ਕਰਕੇ ਪੀਐੱਚਡੀ ਦੀ ਡਿਗਰੀ ਹਾਸਲ ਕੀਤੀ ਹੈ।
ਇਹ ਵੀ ਪੜ੍ਹੋ : ਬਠਿੰਡਾ ਵਾਲਿਓ ਘਬਰਾਉਣ ਦੀ ਲੋੜ ਨਹੀਂ! ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਆ ਗਏ ਨਵੇਂ ਹੁਕਮ
ਪੂਜਾ ਗੋਇਲ ਦੀ ਇਸ ਖੁਸ਼ੀ ਵਿੱਚ ਸ਼ਾਮਲ ਹੋਣ ਵਾਸਤੇ ਉਸਦੇ ਪਿਤਾ ਵਿਨੋਦ ਗੋਇਲ ਅਤੇ ਮਾਤਾ ਮਮਤਾ ਗੋਇਲ ਵੀ ਉਚੇਚੇ ਤੌਰ 'ਤੇ ਟੈਕਸਾਸ (ਯੂ. ਐੱਸ. ਏ.) ਪਹੁੰਚੇ ਹੋਏ ਸਨ ਤਾਂ ਕਿ ਉਹ ਡਿਗਰੀ ਵੰਡ ਸਮਾਰੋਹ ਵਿੱਚ ਆਪਣੀ ਧੀ ਨੂੰ ਡਿਗਰੀ ਪ੍ਰਾਪਤ ਕਰਦੇ ਹੋਏ ਆਪਣੀਆਂ ਅੱਖਾਂ ਨਾਲ ਦੇਖ ਕੇ ਖੁਸ਼ੀ ਮਨਾ ਸਕਣ। ਗੋਇਲ ਪਰਿਵਾਰ ਦੀ ਧੀ ਦੀ ਇਸ ਕਾਮਯਾਬੀ ਨੂੰ ਦੇਖ ਕੇ ਜਿੱਥੇ ਉਸਦੇ ਮਾਂ-ਬਾਪ ਦਾ ਪਿੰਡ ਅਤੇ ਸਮਾਜ ਵਿੱਚ ਮਾਣ ਵਧਿਆ ਹੈ, ਉੱਥੇ ਹੀ ਉਨ੍ਹਾਂ ਨੂੰ ਉਸਦੇ ਰਿਸ਼ਤੇਦਾਰਾਂ ਅਤੇ ਯਾਰਾਂ ਦੋਸਤਾਂ ਵੱਲੋਂ ਮਿਲ ਰਹੀਆਂ ਵਧਾਈਆਂ ਦਾ ਵੀ ਤਾਂਤਾ ਜਿਹਾ ਲੱਗਾ ਹੋਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8