ਮਸ਼ਹੂਰ ਸੋਸ਼ਲ ਮੀਡੀਆ Influencer ਨੇ ਕੀਤੀ ਖੁਦਕੁਸ਼ੀ, 20 ਸਾਲ ਦੀ ਉਮਰ 'ਚ ਛੱਡੀ ਦੁਨੀਆ
Friday, Aug 08, 2025 - 12:34 PM (IST)

ਐਂਟਰਟੇਨਮੈਂਟ ਡੈਸਕ- ਨਿਊਯਾਰਕ ਦੇ ਮਸ਼ਹੂਰ TikTok ਇਨਫਲੂਐਂਸਰ ਅਤੇ ਗਾਇਕ ਚੇਜ਼ ਫ਼ਿਲੈਂਡਰੋ ਦਾ ਦੇਹਾਂਤ ਹੋ ਗਿਆ ਹੈ। ਉਹ ਸਿਰਫ਼ 20 ਸਾਲ ਦੇ ਸਨ। ਪਰਿਵਾਰ ਨੇ ਦੱਸਿਆ ਕਿ ਚੇਜ਼ ਨੇ ਖੁਦਕੁਸ਼ੀ ਕਰ ਲਈ। ਇਸ ਅਚਾਨਕ ਖ਼ਬਰ ਨਾਲ ਉਸਦਾ ਪਰਿਵਾਰ ਅਤੇ ਚਾਹੁਣ ਵਾਲੇ ਡੁੰਘੇ ਦੁੱਖ ਵਿੱਚ ਹਨ।
ਚੇਜ਼ ਦੀ ਭੈਣ ਫ਼ਰਾਂਸੇਸਕਾ ਫ਼ੋਰਡ ਨੇ ਇੰਸਟਾਗ੍ਰਾਮ 'ਤੇ ਲਿਖਿਆ ਕਿ ਉਹ ਇੱਕ ਕਾਬਲ ਆਰਟਿਸਟ, ਗਾਇਕ, ਸੰਗੀਤਕਾਰ, ਅਦਾਕਾਰ, ਅਧਿਆਪਕ, ਕਵੀ ਅਤੇ ਚਿੱਤਰਕਾਰ ਸਨ, ਜਿਨ੍ਹਾਂ ਦੀ ਰਚਨਾਤਮਕਤਾ ਅਤੇ ਖੁਸ਼ਮਿਜਾਜ਼ ਸ਼ਖਸੀਅਤ ਨੇ ਬੇਸ਼ੁਮਾਰ ਲੋਕਾਂ ਦੇ ਦਿਲ ਜਿੱਤੇ।
ਇਹ ਵੀ ਪੜ੍ਹੋ: ਜਾਣੋ ਕਿਉਂ ਹੋਇਆ ਅਦਾਕਾਰਾ ਹੁਮਾ ਕੁਰੈਸ਼ੀ ਦੇ 'ਭਰਾ' ਦਾ ਕਤਲ, ਦੋਵੇਂ ਮੁਲਜ਼ਮ ਗ੍ਰਿਫ਼ਤਾਰ
ਪਰਿਵਾਰ ਨੇ ਐਲਾਨ ਕੀਤਾ ਹੈ ਕਿ ਚੇਜ਼ ਦੀ ਯਾਦ ਵਿੱਚ ਦੋ ਨੇਸ਼ਨਲ ਪਾਰਕਾਂ ਵਿੱਚ ਸਮਾਰਕ ਬਣਾਏ ਜਾਣਗੇ। ਇਸ ਲਈ ਉਨ੍ਹਾਂ ਨੇ ਫੰਡ ਇਕੱਠਾ ਕਰਨ ਲਈ ਇਕ ਪੇਜ ਵੀ ਬਣਾਇਆ ਹੈ। ਇਸਦੇ ਨਾਲ ਹੀ ਨਿਊਯਾਰਕ ਵਿੱਚ ਵੀ ਇੱਕ ਯਾਦਗਾਰ ਬਣਾਉਣ ਦੀ ਯੋਜਨਾ ਹੈ।
ਇਹ ਵੀ ਪੜ੍ਹੋ: ਕਪਿਲ ਸ਼ਰਮਾ ਦੇ 'Kap's Cafe' ’ਤੇ ਮੁੜ ਫਾਇਰਿੰਗ, ਹਮਲਾ ਕਰਨ ਵਾਲਾ ਆਇਆ ਸਾਹਮਣੇ
ਚੇਜ਼ 2022 ਤੋਂ "ਜਸਟ ਐਡ ਵਾਟਰ" ਨਾਂ ਦੀ ਇੰਡੀ ਰੌਕ ਬੈਂਡ ਦਾ ਹਿੱਸਾ ਵੀ ਰਹੇ ਸਨ ਅਤੇ ਉਹਦੀ ਆਖ਼ਰੀ ਪਰਫਾਰਮੈਂਸ ਪਿਛਲੇ ਗਰਮੀ ਦੇ ਸੀਜ਼ਨ ਵਿੱਚ ਹੋਈ ਸੀ। ਹੰਟਿੰਗਟਨ, ਨਿਊਯਾਰਕ ਦੇ Take 2 Studio ਐਕਟਿੰਗ ਸਕੂਲ ਨੇ ਵੀ ਉਹਦੀ "ਰੌਸ਼ਨ ਸ਼ਖਸੀਅਤ" ਅਤੇ "ਖੁਸ਼ੀ ਫੈਲਾਉਣ ਵਾਲੇ ਸੁਭਾਅ" ਨੂੰ ਯਾਦ ਕਰਦੇ ਹੋਏ ਸ਼ਰਧਾਂਜਲੀ ਦਿੱਤੀ।
ਇਹ ਵੀ ਪੜ੍ਹੋ: 'ਭਰਾ' ਤੋਂ ਹੀ ਪ੍ਰੈਗਨੈਂਟ ਹੋਈ ਮਸ਼ਹੂਰ ਅਦਾਕਾਰਾ ! ਫ਼ਿਰ ਜਵਾਈ ਸਾਹਮਣੇ ਹੀ ਕਰਵਾਇਆ ਦੂਜਾ ਵਿਆਹ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8