ਭਾਰਤ ਨੂੰ 'ਟੈਰਿਫ਼' ਝਟਕਾ ਦੇਣ ਮਗਰੋਂ ਟਰੰਪ ਨੇ ਪਾਕਿ ਵੱਲ ਵਧਾਇਆ ਹੱਥ ! ਬ੍ਰਿਕਸ ਨੂੰ ਐਲਾਨਿਆ Anti-America
Thursday, Jul 31, 2025 - 11:03 AM (IST)

ਇੰਟਰਨੈਸ਼ਨਲ ਡੈਸਕ : ਭਾਰਤ 'ਤੇ 25% ਟੈਰਿਫ ਲਗਾਉਣ ਤੋਂ ਕੁਝ ਘੰਟਿਆਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਾਕਿਸਤਾਨ ਨਾਲ ਰਣਨੀਤਕ ਤੇਲ ਭਾਈਵਾਲੀ ਦਾ ਐਲਾਨ ਕਰ ਕੇ ਨਵੇਂ ਭੂ-ਰਾਜਨੀਤਿਕ ਤਣਾਅ ਨੂੰ ਹਵਾ ਦੇ ਦਿੱਤੀ। ਇਕ ਸੋਸ਼ਲ 'ਤੇ ਇੱਕ ਪੋਸਟ 'ਚ ਟਰੰਪ ਨੇ ਪਾਕਿ ਦੇ ਤੇਲ ਭੰਡਾਰਾਂ ਨੂੰ ਵਿਕਸਤ ਕਰਨ 'ਚ ਮਦਦ ਕਰਨ ਦੀਆਂ ਯੋਜਨਾਵਾਂ ਦਾ ਖੁਲਾਸਾ ਕੀਤਾ । ਇੱਥੋਂ ਤੱਕ ਕਿ ਇਸਲਾਮਾਬਾਦ ਵੱਲੋਂ ਭਾਰਤ ਨੂੰ ਤੇਲ ਵੇਚਣ ਦੇ ਵਿਚਾਰ ਨੂੰ ਵੀ ਉਭਾਰਿਆ। ਉਸਨੇ ਬਿਆਨਬਾਜ਼ੀ ਨੂੰ ਹੋਰ ਤੇਜ਼ ਕਰਦੇ ਹੋਏ ਬ੍ਰਿਕਸ ਨਾਲ ਭਾਰਤ ਦੇ ਸਬੰਧਾਂ ਦੀ ਆਲੋਚਨਾ ਕੀਤੀ, ਉਸ 'ਤੇ ਰੂਸ ਦੀ ਮਦਦ ਕਰਨ ਤੇ ਅਮਰੀਕੀ ਡਾਲਰ ਦੇ ਦਬਦਬੇ ਨੂੰ ਖ਼ਤਰਾ ਪੈਦਾ ਕਰਨ ਦਾ ਦੋਸ਼ ਲਗਾਇਆ। ਟਰੰਪ ਨੇ ਵਾਧੂ ਜੁਰਮਾਨਿਆਂ ਦੀ ਚੇਤਾਵਨੀ ਦਿੱਤੀ ਤੇ ਅਮਰੀਕੀ ਆਰਥਿਕ ਸਰਵਉੱਚਤਾ ਲਈ ਕਿਸੇ ਵੀ ਚੁਣੌਤੀ ਦਾ ਮੁਕਾਬਲਾ ਕਰਨ ਦਾ ਸੰਕਲਪ ਲਿਆ।
ਇਹ ਵੀ ਪੜ੍ਹੋ...ਕੈਨੇਡਾ ਫਲਸਤੀਨ ਨੂੰ ਦੇਵੇਗਾ ਮਾਨਤਾ ! ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੀਤਾ ਐਲਾਨ
ਜ਼ਿਕਰਯੋਗ ਹੈ ਕਿ 2019 'ਚ ਹਿਊਸਟਨ ਦੇ “ਹਾਊਡੀ ਮੋਦੀ” ਸਮਾਗਮ ਦੌਰਾਨ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਤਤਕਾਲੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਾਂਝ ਨੇ ਭਾਰਤ-ਅਮਰੀਕਾ ਰਿਸ਼ਤਿਆਂ 'ਚ ਨਵਾਂ ਜੋਸ਼ ਭਰਿਆ ਸੀ। ਲੱਖਾਂ ਭਾਰਤੀ-ਅਮਰੀਕੀਆਂ ਦੀ ਹਾਜ਼ਰੀ ਅਤੇ ਉਤਸ਼ਾਹ ਨੇ ਦੱਸਿਆ ਸੀ ਕਿ ਨਵਾਂ ਦੌਰ ਸ਼ੁਰੂ ਹੋ ਰਿਹਾ ਹੈ ਪਰ ਹੁਣ ਦੋਵਾਂ ਦੇਸ਼ਾਂ ਦੀ ਦੋਸਤੀ ਵਿਚ ਖਟਾਸ ਆਉਂਦੀ ਦਿਖਾਈ ਦੇ ਰਹੀ ਹੈ। ਜੁਲਾਈ 25 ਨੂੰ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੁਬਿਓ ਦੀ ਪਾਕਿਸਤਾਨ ਦੇ ਉਪ-ਪ੍ਰਧਾਨ ਮੰਤਰੀ ਇਸ਼ਾਕ ਡਾਰ ਨਾਲ ਮੁਲਾਕਾਤ ਨੇ ਭਾਰਤ ਵਿਚ ਨਰਾਸ਼ਾ ਪੈਦਾ ਕੀਤੀ। ਭਾਰਤ ਵਿਚ ਸਵਾਲ ਉੱਠੇ ਕਿ ਪਾਕਿਸਤਾਨ, ਜੋ ਕਿ ਲੰਬੇ ਸਮੇਂ ਤੋਂ ਭਾਰਤ ਲਈ ਸਰਹੱਦੀ ਅੱਤਵਾਦ ਦਾ ਸਰਪ੍ਰਸਤ ਰਿਹਾ ਹੈ, ਨਾਲ ਅਮਰੀਕਾ ਅਜਿਹਾ ਭਾਈਚਾਰੇ ਵਾਲਾ ਵਿਹਾਰ ਕਿਉਂ ਕਰ ਰਿਹਾ ਹੈ? ਇਹ ਓਸ ਸਮੇਂ ਹੋ ਰਿਹਾ ਹੈ ਜਦੋਂ ਭਾਰਤ ਨੇ ਕਈ ਦਹਾਕਿਆਂ ਦੀ ਮਿਹਨਤ ਨਾਲ ਅਮਰੀਕਾ ਨਾਲ ਨਜ਼ਦੀਕਤਾ ਬਣਾਈ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e