ਜ਼ਿੰਬਾਬਵੇ ਚੋਣਾਂ ''ਚ ਮਨਾਂਗਾਗਵਾ ਜੇਤੂ, ਵਿਰੋਧੀ ਦਲ ਨੇ ਲਗਾਏ ਧਾਂਦਲੀ ਦੇ ਦੋਸ਼
Friday, Aug 03, 2018 - 02:18 PM (IST)

ਹਰਾਰੇ,(ਏਜੰਸੀ)— ਜ਼ਿੰਬਾਬਵੇ ਦੇ ਰਾਸ਼ਟਰਪਤੀ ਐਮਰਸਨ ਮਨਾਂਗਾਗਵਾ ਨੇ ਦੇਸ਼ ਦੀਆਂ ਇਤਿਹਾਸਕ ਚੋਣਾਂ 'ਚ ਮਾਮੂਲੀ ਫਰਕ ਨਾਲ ਜਿੱਤ ਦਰਜ ਕੀਤੀ ਹੈ। ਅੱਜ ਹੋਈਆਂ ਚੋਣਾਂ ਦੇ ਨਤੀਜੇ ਮਗਰੋਂ ਵਿਰੋਧੀ ਦਲ ਵਲੋਂ ਧਾਂਦਲੀ ਦੇ ਦੋਸ਼ ਲਗਾਏ ਜਾ ਰਹੇ ਹਨ। ਪ੍ਰਦਰਸ਼ਨਾਂ ਨੂੰ ਰੋਕਣ ਲਈ ਸੁਰੱਖਿਆ ਬਲਾਂ ਨੇ ਸੜਕਾਂ 'ਤੇ ਗਸ਼ਤ ਲਗਾਉਣਾ ਸ਼ੁਰੂ ਕਰ ਦਿੱਤਾ ਹੈ। ਮਨਾਂਗਾਗਵਾ ਸਾਬਕਾ ਰਾਸ਼ਟਰਪਤੀ ਰਾਬਰਟ ਮੁਗਾਵੇ ਦੇ ਸਾਥੀ ਰਹੇ ਹਨ। ਚੋਣ ਆਯੋਗ ਨੇ ਦੱਸਿਆ ਕਿ ਮਨਾਂਗਾਗਵਾ ਨੇ ਵਿਰੋਧੀ ਪਾਰਟੀ ਐੱਮ. ਡੀ. ਸੀ. ਦੇ ਨੇਲਸਨ ਚਮਿਸਾ ਦੀਆਂ 44.3 ਫੀਸਦੀ ਵੋਟਾਂ ਦੇ ਮੁਕਾਬਲੇ 50.8 ਫੀਸਦੀ ਵੋਟਾਂ 'ਤੇ ਜਿੱਤ ਦਰਜ ਕੀਤੀ ਹੈ।
ਵਿਭਾਗ ਦੀ ਪ੍ਰਧਾਨਗੀ ਕਰ ਰਹੇ ਪ੍ਰਿਸਿਲਾ ਚਿਗੁਬਾ ਨੇ ਕਿਹਾ,''ਜੇ.ਏ.ਐੱਨ.ਯੂ-ਪੀ.ਐੱਫ. ਪਾਰਟੀ ਦੇ ਮਨਾਂਗਾਗਵਾ ਐਮਰਸਨ ਦਾ ਬਜੁਦੋ ਨੂੰ ਜ਼ਿੰਬਾਬਵੇ ਗਣਤੰਤਰ ਦੇ ਨਵੇਂ ਚੁਣੇ ਹੋਏ ਰਾਸ਼ਟਰਪਤੀ ਐਲਾਨਿਆ ਜਾਂਦਾ ਹੈ।''
ਮਨਾਂਗਾਗਵਾ ਬਹੁਤ ਘੱਟ ਵੋਟਾਂ ਦੇ ਫਰਕ ਨਾਲ ਜਿੱਤੇ ਹਨ ਕਿਉਂਕਿ ਜਿੱਤਣ ਲਈ 50 ਫੀਸਦੀ ਤੋਂ ਵਧੇਰੇ ਵੋਟਾਂ ਦੀ ਜ਼ਰੂਰਤ ਹੁੰਦੀ ਹੈ। ਉਨ੍ਹਾਂ ਨੇ ਟਵਿੱਟਰ 'ਤੇ ਕਿਹਾ ਕਿ ਉਹ ਚੋਣਾਂ ਜਿੱਤ ਕੇ ਖੁਸ਼ ਹਨ ਅਤੇ ਉਨ੍ਹਾਂ ਨੇ ਇਸ ਨੂੰ ਦੇਸ਼ ਲਈ ਇਕ ਨਵੀਂ ਸ਼ੁਰੂਆਤ ਦੱਸਿਆ। ਪਿਛਲੇ ਸਾਲ ਮੁਗਾਬੇ ਦੇ ਅਹੁਦੇ ਤੋਂ ਹਟਣ ਮਗਰੋਂ ਇਹ ਦੇਸ਼ ਦੀਆਂ ਪਹਿਲੀਆਂ ਚੋਣਾਂ ਸਨ। ਸੁਰੱਖਿਆ ਫੌਜ ਨੇ ਬੁੱਧਵਾਰ ਨੂੰ ਚੋਣਾਂ 'ਚ ਧਾਂਦਲੀ ਹੋਣ ਦੇ ਦੋਸ਼ ਲਗਾਉਂਦੇ ਹੋਏ ਪ੍ਰਦਰਸ਼ਨ ਕਰ ਰਹੇ ਐੱਮ. ਡੀ. ਸੀ. ਸਮਰਥਕਾਂ 'ਤੇ ਗੋਲੀਆਂ ਚਲਾਈਆਂ, ਜਿਸ 'ਚ 6 ਲੋਕ ਮਾਰੇ ਗਏ। ਫੌਜ ਅਤੇ ਪੁਲਸ ਨੇ ਚੋਣ ਨਤੀਜਿਆਂ ਦੇ ਮੱਦੇਨਜ਼ਰ ਮੱਧ ਹਰਾਰੇ ਤੋਂ ਲੋਕਾਂ ਨੂੰ ਹਟਾ ਦਿੱਤਾ ਸੀ।