ਬ੍ਰਿਸਬੇਨ 'ਚ ਮਰਹੂਮ ਮਨਮੀਤ ਅਲੀਸ਼ੇਰ ਯਾਦਗਾਰੀ ਸਮਾਗਮ ਆਯੋਜਿਤ (ਤਸਵੀਰਾਂ)
Sunday, Mar 13, 2022 - 02:52 PM (IST)
ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ): ਮਨਮੀਤ ਅਲੀਸ਼ੇਰ ਪਰਿਵਾਰ ਵੱਲੋਂ ਬ੍ਰਿਸਬੇਨ 'ਚ ਮਨਮੀਤ ਪੈਰਾਡਾਈਜ਼ ਪਾਰਕ, ਮੁਰੂਕਾ ਵਿਖੇ 'ਮਨਮੀਤ ਅਲੀਸ਼ੇਰ ਸਮਰਿਤੀ ਸਮਾਰੋਹ' ਦਾ ਆਯੋਜਨ ਕੀਤਾ ਗਿਆ। ਸਮਾਰੋਹ ਵਿੱਚ ਅਮਿਤ ਅਲੀਸ਼ੇਰ ਅਤੇ ਪਰਿਵਾਰ, ਸ਼ਹਿਰ ਦੀਆਂ ਨਾਮਵਰ ਹਸਤੀਆਂ, ਮਨਮੀਤ ਦੇ ਦੋਸਤਾਂ ਮਿੱਤਰਾਂ, ਆਰ. ਟੀ. ਬੀ. ਯੂਨੀਅਨ ਦੇ ਨੁਮਾਇੰਦੇ ਅਤੇ ਰਾਜਨੀਤਿਕ ਹਸਤੀਆਂ ਵੱਲੋਂ ਸ਼ਿਰਕਤ ਕੀਤੀ ਗਈ। ਸਮਾਗਮ ਦਾ ਮੰਚ ਸੰਚਾਲਨ ਅਮਨਪ੍ਰੀਤ ਭੰਗੂ ਵਲੋਂ ਕਰਦਿਆਂ ਉਨ੍ਹਾਂ ਮਨਮੀਤ ਅਲੀਸ਼ੇਰ ਦੀ ਜ਼ਿੰਦਗੀ ਦੇ ਕੁਝ ਪਲ ਹਾਜ਼ਰੀਨ ਨਾਲ ਸਾਂਝੇ ਕੀਤੇ।
ਪੜ੍ਹੋ ਇਹ ਅਹਿਮ ਖ਼ਬਰ- ਮਾਣ ਦੀ ਗੱਲ, ਸਵਿਟਜ਼ਰਲੈਂਡ 'ਚ ਪਹਿਲਾ ਅੰਮ੍ਰਿਤਧਾਰੀ ਨੌਜਵਾਨ ਗੁਰਮੀਤ ਸਿੰਘ ਬਣਿਆ 'ਬੱਸ ਚਾਲਕ'
ਵਰਿੰਦਰ ਅਲੀਸ਼ੇਰ ਵੱਲੋਂ ਪਹੁੰਚੀਆਂ ਸ਼ਖਸੀਅਤਾਂ ਦਾ ਅਲੀਸ਼ੇਰ ਪਰਿਵਾਰ ਵੱਲੋਂ ਸਵਾਗਤ ਕੀਤਾ ਗਿਆ। ਇਸ ਮੌਕੇ ਮਨਮੀਤ ਦੀ ਜ਼ਿੰਦਗੀ 'ਤੇ ਲਿਖੀ ਗਈ ਕਿਤਾਬ 'ਅਧਵਾਟੇ ਸਫ਼ਰ ਦੀ ਸਿਰਜਣਾ' 'ਤੇ ਕਿਤਾਬ ਦੇ ਲਿਖਾਰੀਆ ਵੱਲੋਂ ਵਿਚਾਰ ਚਰਚਾ ਕਰਦਿਆਂ ਮਰਹੂਮ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ। ਇਸ ਮੌਕੇ ਵੱਖ-ਵੱਖ ਬੁਲਾਰਿਆਂ 'ਚ ਸਰਬਜੀਤ ਸੋਹੀ, ਰਵਿੰਦਰ ਨਾਗਰਾ, ਦਲਜੀਤ ਸਿੰਘ, ਮਨਜੀਤ ਬੋਪਾਰਾਏ, ਜਗਜੀਤ ਖੋਸਾ, ਵਰਿੰਦਰ ਅਲੀਸ਼ੇਰ, ਜ਼ੈਜਦੀਪ ਸਿੰਘ, ਪ੍ਰਸਿੱਧ ਗੀਤਕਾਰ ਮੰਗਲ ਹਠੂਰ ਨੇ ਮਨਮੀਤ ਅਲੀਸ਼ੇਰ ਪ੍ਰਤੀ ਆਪਣੀਆ ਰਚਨਾਵਾਂ ਤੇ ਕਿੱਸਿਆਂ ਨਾਲ ਹਾਜ਼ਰੀ ਲਗਵਾਈ।
ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ 'ਚ ਹੜ੍ਹ ਦਾ ਕਹਿਰ, ਪੀ.ਐੱਮ. ਮੌਰੀਸਨ ਨੇ ਸਥਿਤੀ ਨਾਲ ਨਜਿੱਠਣ ਲਈ ਬਣਾਈ ਖ਼ਾਸ ਯੋਜਨਾ
ਰਾਜਨੀਤਿਕ ਹਸਤੀਆਂ ਵਿੱਚੋਂ ਕੌਂਸਲਰ ਏਂਜਲਾ ਓਵਨ, ਕੌਂਸਲਰ ਸਟੀਵ ਗਰੀਫਿਥਸ, ਨਵਦੀਪ ਸਿੰਘ, ਐਲਨ ਜੋਨਸ , ਯੂਨੀਅਨ ਪ੍ਰਧਾਨ ਟੋਮ ਬਰਾਊਨ ਵੱਲੋਂ ਭਾਵਪੂਰਤ ਭਾਸ਼ਣ ਦਿੱਤੇ ਗਏ। ਪਿੰਕੀ ਸਿੰਘ ਜੀ ਨੇ ਅਲੀਸ਼ੇਰ ਪਰਿਵਾਰ ਵੱਲੋਂ ਹਾਜ਼ਰੀਨ ਦਾ ਧੰਨਵਾਦ ਕੀਤਾ। ਉਹਨਾਂ ਮਨਮੀਤ ਅਲੀਸ਼ੇਰ ਦੇ ਕੂਈਨਜ਼ਲੈਂਡ ਸਿਹਤ ਵਿਭਾਗ ਖ਼ਿਲਾਫ਼ ਚਲ ਰਹੇ ਕੇਸ ਸੰਬਧੀ 14-16 ਮਾਰਚ ਦੀ ਪੇਸ਼ੀ ਵਿੱਚ ਭਾਈਚਾਰੇ ਨੂੰ ਸ਼ਿਰਕਤ ਕਰਨ ਦੀ ਅਪੀਲ ਵੀ ਕੀਤੀ। ਸਮਾਰੋਹ ਦੇ ਅੰਤ ਵਿੱਚ ਕਿਤਾਬ ਦੇ ਲਿਖਾਰੀਆਂ ਨੂੰ ਅਤੇ ਸਮੂਹ ਹਾਜ਼ਰੀਨ ਨੂੰ ਅਮਿਤ ਅਲੀਸ਼ੇਰ ਅਤੇ ਪਰਿਵਾਰ ਵੱਲੋਂ ਕਿਤਾਬ ਭੇਂਟ ਕੀਤੀ ਗਈ। ਜ਼ਿਕਰਯੋਗ ਹੈ ਮਨਮੀਤ ਅਲੀਸ਼ੇਰ ਨੂੰ ਬੱਸ ਦੀ ਨੌਕਰੀ ਦੌਰਾਨ ਪੰਜ ਸਾਲ ਪਹਿਲਾਂ ਐਂਥਨੀ ਉਡਨਹੋਊ ਨਾਮੀ ਗੋਰੇ ਵੱਲੋਂ ਜ਼ਲਨਸ਼ੀਲ ਪਦਾਰਥ ਪਾ ਕੇ ਕਤਲ ਕਰ ਦਿੱਤਾ ਗਿਆ ਸੀ।