ਮੈਨੀਟੋਬਾ ''ਚ ਕੋਰੋਨਾ ਦੇ 42 ਨਵੇਂ ਮਾਮਲੇ ਦਰਜ, ਲਾਗੂ ਹੋਣਗੀਆਂ ਪਾਬੰਦੀਆਂ

08/23/2020 4:35:41 PM

ਮੈਨੀਟੋਬਾ- ਸ਼ਨੀਵਾਰ ਨੂੰ ਮੈਨੀਟੋਬਾ ਵਿਚ ਕੋਰੋਨਾ ਵਾਇਰਸ ਦੇ 42 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਹੜਕੰਪ ਮਚ ਗਿਆ। ਇਹ ਪਹਿਲੀ ਵਾਰ ਹੈ ਜਦ ਸੂਬੇ ਵਿਚ ਇੰਨੀ ਵੱਡੀ ਗਿਣਤੀ ਵਿਚ ਲੋਕ ਇਕੋ ਦਿਨ ਕੋਰੋਨਾ ਦਾ ਸ਼ਿਕਾਰ ਹੋਏ ਹੋਣ। ਇਸ ਤੋਂ ਪਹਿਲਾਂ ਰੋਜ਼ਾਨਾ ਘੱਟ ਮਾਮਲੇ ਹੀ ਸਾਹਮਣੇ ਆਉਂਦੇ ਸਨ। 

2 ਅਪ੍ਰੈਲ ਅਤੇ 14 ਅਗਸਤ ਨੂੰ ਕੋਰੋਨਾ ਦੇ 40 ਮਾਮਲੇ ਦਰਜ ਹੋਏ ਸਨ ਤੇ ਉਸ ਤੋਂ ਬਾਅਦ ਘੱਟ ਮਾਮਲੇ ਸਾਹਮਣੇ ਆ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਸ਼ਨੀਵਾਰ ਨੂੰ ਦਰਜ ਹੋਏ ਨਵੇਂ ਮਾਮਲਿਆਂ ਵਿਚੋਂ 24 ਮਾਮਲੇ ਪਰੇਅਰੀ ਮਾਊਂਟੇਨ ਹੈਲਥ ਰੀਜਨ ਤੋਂ ਆਏ ਹਨ। ਸੋਮਵਾਰ ਤੋਂ ਇੱਥੇ ਸਖਤ ਪਾਬੰਦੀਆਂ ਲੱਗਣ ਜਾ ਰਹੀਆਂ ਹਨ ਤੇ ਬਾਹਰ ਨਿਕਲਣ ਸਮੇਂ ਲੋਕਾਂ ਨੂੰ ਮਾਸਕ ਪਾਉਣਾ ਪਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੂੰ ਸਮਾਜਿਕ ਦੂਰੀ ਬਣਾ ਕੇ ਰੱਖਣੀ ਪਵੇਗੀ ਤੇ 10 ਤੋਂ ਵੱਧ ਲੋਕਾਂ ਨੂੰ ਇਕੱਠੇ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ। 

ਦੱਸਿਆ ਜਾ ਰਿਹਾ ਹੈ ਕਿ ਸ਼ਹਿਰ ਦੇ ਮੈਪਲ ਲੀਫ ਫੂਡ ਪੋਰਕ ਪ੍ਰੋਸੈਸਿੰਗ ਪਲਾਂਟ ਵਿਚ ਹੁਣ ਤਕ 70 ਕਾਮਿਆਂ ਦੇ ਕੋਰੋਨਾ ਪਾਜ਼ੀਟਿਵ ਹੋਣ ਦੀ ਖਬਰ ਹੈ। ਇਸ ਦੇ ਇਲਾਵਾ ਬਰੈਂਡਨ ਕਲੱਸਟਰ ਦੇ 21 ਲੋਕ ਕੋਰੋਨਾ ਨਾਲ ਪੀੜਤ ਹਨ। ਲੋਕਾਂ ਨੂੰ ਵਧੇਰੇ ਧਿਆਨ ਰੱਖਣ ਤੇ ਸੁਚੇਤ ਰਹਿਣ ਦੀ ਅਪੀਲ ਕੀਤੀ ਗਈ ਹੈ। 
 


Lalita Mam

Content Editor

Related News