ਸੈਨੇਟਰ ਮਾਨਚਿਨ ਨੇ ਵਧਾਈ ਬਾਈਡੇਨ ਦੀ ਮੁਸ਼ਕਲ, 2 ਲੱਖ ਕਰੋੜ ਵਾਲੇ ਬਿੱਲ ਨੂੰ ਸਮਰਥਨ ਦੇਣ ਤੋਂ ਇਨਕਾਰ
Monday, Dec 20, 2021 - 04:59 PM (IST)
ਵਾਸ਼ਿੰਗਟਨ (ਏਪੀ): ਡੈਮੋਕ੍ਰੇਟਿਕ ਸੈਨੇਟਰ ਜੋਅ ਮਾਨਚਿਨ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੀ ਮੁਸ਼ਕਲ ਵਧਾ ਦਿੱਤੀ ਹੈ।ਅਸਲ ਵਿਚ ਮਾਨਚਿਨ ਵੱਲੋਂ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੀ 2 ਲੱਖ ਕਰੋੜ ਡਾਲਰ ਦੀ ਘਰੇਲੂ ਪਹਿਲ ਵਿੱਚ ਰੁਕਾਵਟ ਪਾਉਣ ਕਾਰਨ ਉਨ੍ਹਾਂ ਦੀ ਪਾਰਟੀ ਮੁਸੀਬਤ ਵਿੱਚ ਪੈ ਗਈ ਹੈ ਅਤੇ ਵ੍ਹਾਈਟ ਹਾਊਸ ਨਾਰਾਜ਼ ਹੋ ਗਿਆ ਹੈ। ਹੁਣ ਮਾਨਚਿਨ ਦੇ ਅਸੰਤੁਸ਼ਟ ਸਹਿਯੋਗੀ ਯੋਜਨਾ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜੋ ਕਿ ਬਾਈਡੇਨ ਪ੍ਰਸ਼ਾਸਨ ਲਈ ਪ੍ਰਮੁੱਖ ਤਰਜੀਹ ਮੰਨਿਆ ਜਾਂਦਾ ਹੈ। 'ਫੌਕਸ ਨਿਊਜ਼ ਸੰਡੇ' ਮੁਤਾਬਕ ਵੈਸਟ ਵਰਜੀਨੀਆ ਦੇ ਸੈਨੇਟਰ ਮਾਨਚਿਨ ਦੀ ਘੋਸ਼ਣਾ ਨਾਲ ਇਸ ਬਿੱਲ ਅਤੇ ਹੋਰ ਮਹੱਤਵਪੂਰਨ ਸਬੰਧਤ ਬਿੱਲਾਂ ਨੂੰ ਪਾਸ ਕਰਨ ਵਿਚ ਬਾਈਡੇਨ ਪ੍ਰਸ਼ਾਸਨ ਨੂੰ ਮੁਸ਼ਕਲ ਸਥਿਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਪੜ੍ਹੋ ਇਹ ਅਹਿਮ ਖਬਰ- ਅਹਿਮ ਖ਼ਬਰ : ਅਗਲੇ ਸਾਲ 4 ਲੱਖ ਤੋਂ ਵਧੇਰੇ ਪ੍ਰਵਾਸੀਆਂ ਲਈ ਆਪਣੀ ਸਰਹੱਦ ਖੋਲ੍ਹੇਗਾ ਕੈਨੇਡਾ
ਸੈਨੇਟ ਵਿੱਚ ਸੱਤਾਧਾਰੀ ਪਾਰਟੀ ਅਤੇ ਵਿਰੋਧੀ ਧਿਰ ਦੇ ਅੱਧੇ-ਅੱਧੇ ਮੈਂਬਰ ਹਨ ਅਤੇ ਇਨ੍ਹਾਂ ਬਿੱਲਾਂ ਨੂੰ ਪਾਸ ਕਰਵਾਉਣ ਲਈ ਉਨ੍ਹਾਂ ਦੀ ਵੋਟ ਦੀ ਲੋੜ ਪਵੇਗੀ। ਰਿਪਬਲਿਕਨ ਸੰਸਦ ਮੈਂਬਰ ਹੁਣ ਮਾਨਚਿਨ ਦੇ ਬਹਾਨੇ ਬਾਈਡੇਨ ਦੀਆਂ ਸਮਾਜਿਕ ਸੇਵਾਵਾਂ ਅਤੇ ਜਲਵਾਯੂ ਤਬਦੀਲੀ ਪੈਕੇਜ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ। ਹਾਲਾਂਕਿ ਪ੍ਰੋਗਰੈਸਿਵ ਡੈਮੋਕਰੇਟਸ ਨੇ ਮਾਨਚਿਨ 'ਤੇ ਸੌਦੇਬਾਜ਼ੀ ਦਾ ਦੋਸ਼ ਲਗਾਇਆ ਹੈ। ਡੈਮੋਕਰੇਟਸ ਮੈਂਬਰਾਂ ਵਿਚਕਾਰ ਪੰਜ ਮਹੀਨਿਆਂ ਤੱਕ ਚੱਲੀ ਗੱਲਬਾਤ ਤੋਂ ਬਾਅਦ ਮਾਨਚਿਨ ਨੇ ਐਤਵਾਰ ਨੂੰ ਕਿਹਾ ਕਿ ਮੈਂ ਇਸ ਕਾਨੂੰਨ ਲਈ ਵੋਟ ਨਹੀਂ ਕਰ ਸਕਦਾ। ਮਾਨਚਿਨ ਨੇ ਅੱਗੇ ਕਿਹਾ ਕਿ ਉਹ ਮਹਿੰਗਾਈ, ਵੱਧ ਰਹੇ ਸੰਘੀ ਕਰਜ਼ੇ ਅਤੇ ਕੋਵਿਡ-19 ਦੇ ਨਵੇਂ ਰੂਪ ਓਮੀਕਰੋਨ 'ਤੇ ਧਿਆਨ ਕੇਂਦਰਿਤ ਕਰਨ ਲਈ ਇਸ ਬਿੱਲ ਦਾ ਵਿਰੋਧ ਕਰ ਰਹੇ ਹਨ।
ਪੜ੍ਹੋ ਇਹ ਅਹਿਮ ਖਬਰ- ਬੰਗਲਾਦੇਸ਼ੀਆਂ ਨੇ 1971 ਦੇ ਕਤਲੇਆਮ ਨੂੰ ਅਮਰੀਕਾ ਤੋਂ ਮਾਨਤਾ ਦੇਣ ਦੀ ਕੀਤੀ ਮੰਗ