ਮੈਨਚੈਸਟਰ ਹਮਲੇ ਦੇ ਸ਼ੱਕੀ ਨੂੰ ਅੱਤਵਾਦ ਦੇ ਦੋਸ਼ਾਂ ''ਚ ਗ੍ਰਿਫਤਾਰ ਕੀਤਾ ਗਿਆ

10/11/2019 11:30:33 PM

ਮੈਨਚੈਸਟਰ - ਉੱਤਰ-ਪੱਛਮੀ ਇੰਗਲੈਂਡ ਦੇ ਮੈਨਚੈਸਟਰ 'ਚ ਇਕ ਸ਼ਾਂਪਿੰਗ ਸੈਂਟਰ 'ਚ ਕਈ ਲੋਕਾਂ ਨੂੰ ਚਾਕੂ ਮਾਰਨ ਵਾਲੇ ਵਿਅਕਤੀ 'ਤੇ ਅੱਤਵਾਦ ਦੇ ਦੋਸ਼ ਲਾਏ ਗਏ ਹਨ। ਪੁਲਸ ਨੇ ਸ਼ੁੱਕਰਵਾਰ ਨੂੰ ਇਸ ਬਾਰੇ 'ਚ ਜਾਣਕਾਰੀ ਦਿੱਤੀ। ਗ੍ਰੇਟਰ ਮੈਨਚੈਸਟਰ ਪੁਲਸ ਦੇ ਸਹਾਇਕ ਮੁੱਖ ਕਾਂਸਟੇਬਲ ਰਸ ਜੈਕਸਨ ਨੇ ਦੱਸਿਆ ਕਿ ਵਿਅਕਤੀ ਤੋਂ ਅੱਤਵਾਦ ਦੇ ਕੰਮ ਬਾਰੇ ਪੁੱਛਗਿਛ ਕੀਤੀ ਜਾ ਰਹੀ ਹੈ।

ਜੈਕਸਨ ਨੇ ਆਖਿਆ ਕਿ ਸ਼ੱਕੀ ਦੀ ਉਮਰ 40 ਸਾਲ ਦੇ ਨੇੜੇ-ਤੇੜੇ ਹੈ। ਉਸ ਨੇ ਇਕ ਵੱਡੇ ਚਾਕੂ ਨਾਲ 5 ਲੋਕਾਂ ਨੂੰ ਜ਼ਖਮੀ ਕਰ ਦਿੱਤਾ। ਜ਼ਿਕਰਯੋਗ ਹੈ ਕਿ ਉਸ ਨੇ ਇਕੱਲੇ ਹੀ ਘਟਨਾ ਨੂੰ ਅੰਜ਼ਾਮ ਦਿੱਤਾ। ਇਹ ਘਟਨਾ ਮੈਨਚੈਸਟਰ 'ਚ ਅਰਨਡਾਲੇ ਸ਼ਾਂਪਿੰਗ ਸੈਂਟਰ 'ਚ ਹੋਈ। ਇਸ ਸਥਾਨ ਨੇੜੇ 2017 'ਚ ਅਰੀਨਾ ਕੰਸਰਟ ਤੋਂ ਬਾਅਦ ਇਕ ਇਸਲਾਮੀ ਅੱਤਵਾਦੀ ਹਮਲਾਵਰ ਨੇ 22 ਲੋਕਾਂ ਦੀ ਜਾਨ ਲੈ ਲਈ ਸੀ। ਜੈਕਸਨ ਨੇ ਆਖਿਆ ਕਿ ਇਸ ਨਾਲ 2017 ਦੀ ਦੁਖਦ ਘਟਨਾ ਦੀ ਯਾਦ ਤਾਜ਼ਾ ਹੋ ਗਈ। ਉਨ੍ਹਾਂ ਆਖਿਆ ਕਿ ਸਾਨੂੰ ਨਹੀਂ ਲੱਗਦਾ ਕਿ ਘਟਨਾ 'ਚ ਕੋਈ ਹੋਰ ਸ਼ਾਮਲ ਸੀ।


Khushdeep Jassi

Content Editor

Related News