ਅਮਰੀਕਾ ’ਚ ਸਪੀਕਰ ਪੈਲੋਸੀ ਨੂੰ ਧਮਕੀ ਦੇਣ ਵਾਲੇ ਨੂੰ ਕੈਦ

Friday, Dec 17, 2021 - 02:14 AM (IST)

ਵਾਸ਼ਿੰਗਟਨ (ਏ. ਪੀ.)-ਅਮਰੀਕੀ ਸੰਸਦ ਦੇ ਹੇਠਲੇ ਸਦਨ ਹਾਉਸ ਆਫ ਰਿਪ੍ਰੇਜੇਂਟਿਟਿਵ ਦੀ ਸਪੀਕਰ ਨੈਨਸੀ ਪੈਲੋਸੀ ਨੂੰ ਗੋਲੀ ਮਾਰ ਦੇਣ ਦੀ ਧਮਕੀ ਦੇਣ ਵਾਲੇ ਸ਼ਖਸ ਨੂੰ ਦੋ ਸਾਲ ਅਤੇ ਚਾਰ ਮਹੀਨਿਆਂ ਦੀ ਸਜ਼ਾ ਸੁਣਾਈ ਗਈ ਹੈ। ਨਾਰਥ ਕੈਰੋਲਿਨਾ ਸੂਬੇ ਦਾ ਰਹਿਣ ਵਾਲਾ ਇਹ ਵਿਅਕਤੀ ਵਾਸ਼ਿੰਗਟਨ ਵਿਚ 6 ਜਨਵਰੀ 2021 ਨੂੰ ਸੰਸਦ ਵਿਚ ਭੀੜ ਦੇ ਦਾਖਲ ਹੋਣ ਦੌਰਾਨ ਹੋਏ ਦੰਗਿਆਂ ਵਿਚ ਸ਼ਾਮਲ ਹੋਣਾ ਚਾਹੁੰਦਾ ਸੀ ਅਤੇ ਬੰਦੂਕਾਂ ਸਮੇਤ ਉਥੇ ਆਇਆ ਸੀ। ਉਸਨੇ ਪੈਲੋਸੀ ਨੂੰ ਗੋਲੀ ਮਾਰ ਦੇਣ ਦੀ ਧਮਕੀ ਦਿੱਤੀ ਸੀ।

ਇਹ ਵੀ ਪੜ੍ਹੋ : ਸ਼੍ਰੀਲੰਕਾ ਦੀ ਅਰਥਵਿਵਸਥਾ ਤੀਸਰੀ ਤਿਮਾਹੀ 'ਚ 1.5 ਫੀਸਦੀ ਘਟੀ

ਕਲੀਵਲੈਂਡ ਮੇਰੇਡਿਥ ਜੂਨੀਅਰ ਨਾਮੀ ਇਸ ਵਿਅਕਤੀ ਦੀ 6 ਜਨਵਰੀ ਨੂੰ ਵਾਸ਼ਿੰਗਟਨ ਵਿਚ ਤਤਕਾਲੀਨ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਰੈਲੀ ਵਿਚ ਭਾਗ ਲੈਣ ਦੀ ਯੋਜਨਾ ਸੀ, ਪਰ ਵਾਹਨ ਖਰਾਬ ਹੋਣ ਕਾਰਨ ਉਹ ਦੰਗਾ ਸਮਾਪਤ ਹੋਣ ਤੋਂ ਬਾਅਦ ਹੀ ਉਥੇ ਪਹੁੰਚ ਸਕਿਆ। ਕਲੀਵਲੈਂਡ ਵਾਸ਼ਿੰਗਟਨ ਦੇ ਇਕ ਹੋਟਲ ਵਿਚ ਠਹਿਰਿਆ ਸੀ ਅਤੇ ਉਸਨੇ ਆਪਣੇ ਚਾਚਾ ਨੂੰ ਇਕ ਸੰਦੇਸ਼ ਭੇਜਕੇ ਕਿਹਾ ਸੀ ਕਿ ਉਹ ਟੈਲੀਵਿਜ਼ਨ ਪ੍ਰਸਾਰਣ ਦੌਰਾਨ ਹੀ ਨੈਨਸੀ ਪੈਲੋਸੀ ਨੂੰ ਗੋਲੀ ਮਾਰਨਾ ਚਾਹੁੰਦਾ ਹੈ।

ਇਹ ਵੀ ਪੜ੍ਹੋ : ਕੋਵਿਡ ਦੀ ਲਪੇਟ 'ਚ ਆ ਸਕਦੇ ਹਨ ਜਾਨਵਰ ਪਰ ਇਨ੍ਹਾਂ ਰਾਹੀਂ ਮਨੁੱਖਾਂ 'ਚ ਇਨਫੈਕਸ਼ਨ ਫੈਲਣ ਦਾ ਖਤਰਾ ਘੱਟ : ਅਧਿਐਨ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

 


Karan Kumar

Content Editor

Related News