20 ਸਾਲ ਅਮਰੀਕੀ ਨੇ ਸਾਂਭੀ ਰੱਖਿਆ ਮੈਕਡਾਨਲਡਸ ਦਾ ਬਰਗਰ, ਤਸਵੀਰਾਂ ਹੋਈਆਂ ਵਾਇਰਲ

Tuesday, Jan 07, 2020 - 06:05 PM (IST)

20 ਸਾਲ ਅਮਰੀਕੀ ਨੇ ਸਾਂਭੀ ਰੱਖਿਆ ਮੈਕਡਾਨਲਡਸ ਦਾ ਬਰਗਰ, ਤਸਵੀਰਾਂ ਹੋਈਆਂ ਵਾਇਰਲ

ਵਾਸ਼ਿੰਗਟਨ- ਅਮਰੀਕਾ ਦੇ ਇਕ ਵਿਅਕਤੀ ਨੇ ਦਾਅਵਾ ਕੀਤਾ ਹੈ ਕਿ ਉਸ ਨੇ 1999 ਵਿਚ ਮੈਕਡਾਨਲਡਸ ਤੋਂ ਖਰੀਦਿਆ ਹੈਮਬਰਗਰ ਹਾਲੇ ਵੀ ਸਾਂਭ ਰੱਖਿਆ ਹੈ, ਜੋ ਅਜੇ ਵੀ ਤਾਜ਼ਾ ਦਿਖਦਾ ਹੈ। ਤਸਵੀਰਾਂ ਦੇਖਣ 'ਤੇ ਵੀ ਅਜਿਹਾ ਹੀ ਲੱਗ ਰਿਹਾ ਹੈ ਜਿਵੇਂ ਇਸ ਨੂੰ ਬਿਲਕੁੱਲ ਹੁਣੇ ਹੀ ਬਣਾਇਆ ਗਿਆ ਹੋਵੇ। ਹਾਲਾਂਕਿ ਇਸ ਵਿਚੋਂ ਕਾਰਡਬੋਰਡ ਜਿਹੀ ਮਹਿਕ ਆ ਰਹੀ ਹੈ। ਡੇਵਿਡ ਵ੍ਹਿਪਲ ਨੇ ਦੱਸਿਆ ਕਿ ਉਹਨਾਂ ਨੇ ਲਾਗਾਨ ਆਊਟਲੈਟ ਤੋਂ ਠੀਕ 20 ਸਾਲ ਪਹਿਲਾਂ ਬਰਗਰ ਖਰੀਦਿਆ ਸੀ। ਉਹਨਾਂ ਨੇ ਇਸ ਦੇ ਨਾਲ ਪ੍ਰਯੋਗ ਕਰਨ ਦੀ ਯੋਜਨਾ ਬਣਾਈ ਸੀ।

PunjabKesari

ਵ੍ਹਿਪਲ ਨੇ ਕਿਹਾ ਕਿ ਬਰਗਰ ਇਕ ਕੋਟ ਦੀ ਜੇਬ ਵਿਚ ਰਹਿ ਗਿਆ ਸੀ। ਇਸ ਤੋਂ ਬਾਅਦ ਕੋਟ ਨੂੰ ਉਹਨਾਂ ਨੇ ਆਪਣੀ ਵੈਨ ਦੇ ਪਿੱਛੇ ਡਿੱਗੀ ਵਿਚ ਸੁੱਟ ਦਿੱਤਾ ਤੇ ਬਾਅਦ ਵਿਚ ਇਹ ਕੋਟ ਉਹਨਾਂ ਦੀ ਕੋਠੜੀ ਵਿਚ ਪਹੁੰਚ ਗਿਆ। ਉਹਨਾਂ ਨੇ ਦਾਅਵਾ ਕੀਤਾ ਕਿ ਅਸੀਂ ਲੋਗਨ ਤੋਂ ਸੇਂਟ ਚਲੇ ਗਏ ਤੇ ਕੁਝ ਸਾਲ ਉਥੇ ਹੀ ਰਹੇ ਤੇ ਮੈਨੂੰ ਲੱਗਦਾ ਹੈ ਕਿ ਮੇਰੀ ਪਤਨੀ ਨੇ ਕੋਟ ਨੂੰ ਕਿਤੇ ਰੱਖ ਦਿੱਤਾ ਸੀ, ਜਿਸ ਵਿਚੋਂ ਬਾਅਦ ਵਿਚ ਬਰਗਰ ਮਿਲਿਆ।

PunjabKesari

ਵ੍ਹਿਪਲ ਨੇ ਇਸ ਦੇ ਨਾਲ ਹੀ ਕਿਹਾ ਕਿ ਬਰਗਰ ਨਾਲ ਮਿਲਿਆ ਆਚਾਰ ਨਹੀਂ ਮਿਲ ਰਿਹਾ ਹੈ ਪਰ ਇੰਨੇ ਸਾਲ ਬਾਅਦ ਵੀ ਬਰਗਰ ਅਜਿਹਾ ਦਿਖ ਰਿਹਾ ਹੈ ਜਿਵੇਂ ਉਹ ਪੈਕ ਕਰਨ ਦੌਰਾਨ ਸੀ। ਇਸ ਬਰਗਰ ਨੂੰ ਕਈ ਸਾਲਾਂ ਬਾਅਦ ਪਹਿਲੀ ਵਾਰ ਸਾਲ 2013 ਵਿਚ ਕੱਢਿਆ ਗਿਆ ਸੀ ਤੇ ਉਦੋਂ ਵੀ ਇਹ ਸਟੋਰੀ ਵਾਇਰਲ ਹੋਈ ਸੀ। ਇਸ ਤੋਂ ਬਾਅਦ ਇਸ ਨੂੰ ਟਿਨ ਵਿਚ ਬੰਦ ਕਰਦੇ ਰੱਖਿਆ ਗਿਆ। ਇਸ ਤੋਂ 6 ਸਾਲ ਬਾਅਦ ਹੁਣ ਇਸ ਨੂੰ ਕੱਢਿਆ ਗਿਆ ਹੈ ਤਾਂ ਵੀ ਇਹ ਤਰੋ-ਤਾਜ਼ਾ ਦਿਖ ਰਿਹਾ ਹੈ।


author

Baljit Singh

Content Editor

Related News