ਮੈਲਬੌਰਨ ''ਚ ਦਿਨ-ਦਿਹਾੜੇ ਚੱਲੀਆਂ ਗੋਲੀਆਂ, ਇਕ ਦੀ ਮੌਤ

12/13/2017 6:05:15 PM

ਮੈਲਬੌਰਨ (ਏਜੰਸੀ)— ਆਸਟ੍ਰੇਲੀਆ ਦੇ ਪੱਛਮੀ ਮੈਲਬੌਰਨ 'ਚ ਦਿਨ-ਦਿਹਾੜੇ ਗੋਲੀਬਾਰੀ ਹੋਈ, ਜਿਸ 'ਚ ਇਕ ਵਿਅਕਤੀ ਦੀ ਮੌਤ ਹੋ ਗਈ। ਪੁਲਸ ਨੇ ਇਸ ਘਟਨਾ ਦੇ ਸੰਬੰਧ 'ਚ ਇਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪੂਲ ਸਟਰੀਟ ਦੇ ਡੀਅਰ ਪਾਰਕ 'ਚ ਦੁਪਹਿਰ ਕਰੀਬ 2.00 ਵਜੇ ਦੋ ਗੋਲੀਆਂ ਚੱਲਣ ਦੀ ਆਵਾਜ਼ ਸੁਣੀ। 
ਪੂਲ ਸਟਰੀਟ ਨੇੜੇ ਰਹਿੰਦੇ ਵਿਅਕਤੀ ਨੇ ਕਿਹਾ ਕਿ ਉਹ ਆਪਣੇ ਘਰ ਅੰਦਰ ਖਾਣਾ ਖਾ ਰਿਹਾ ਸੀ ਅਤੇ ਟੀ. ਵੀ. ਦੇਖ ਰਿਹਾ ਸੀ ਕਿ ਅਚਾਨਕ ਠਾਠ-ਠਾਠ ਦੀ ਆਵਾਜ਼ ਸੁਣਾਈ ਦਿੱਤੀ। ਉਸ ਨੇ ਦੱਸਿਆ ਕਿ ਜਦੋਂ ਉਹ ਬਾਹਰ ਗਿਆ ਤਾਂ ਲੋਕਾਂ ਦੀ ਭੀੜ ਲੱਗੀ ਹੋਈ ਸੀ ਇਕ ਵਿਅਕਤੀ ਮਰਿਆ ਹੋਇਆ ਜ਼ਮੀਨ 'ਤੇ ਪਿਆ ਸੀ, ਉਸ ਦੇ ਸਰੀਰ 'ਤੇ ਗੋਲੀਆਂ ਦੇ ਨਿਸ਼ਾਨ ਸਨ। ਘਟਨਾ ਤੋਂ ਬਾਅਦ ਵੱਡੀ ਗਿਣਤੀ 'ਚ ਪੁਲਸ ਫੋਰਸ ਆਈ ਅਤੇ 48 ਸਾਲ ਦੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਹ ਪੁਲਸ ਹਿਰਾਸਤ 'ਚ ਰਹੇਗਾ। ਗੋਲੀਬਾਰੀ ਦੀ ਘਟਨਾ ਕਿਉਂ ਹੋਈ, ਇਸ ਬਾਰੇ ਸਾਫ ਨਹੀਂ ਹੋ ਸਕਿਆ ਹੈ। ਪੁਲਸ ਵਲੋਂ ਇਲਾਕੇ ਦੀ ਘੇਰਾਬੰਦੀ ਕਰ ਕੇ ਜਾਂਚ ਕੀਤੀ ਜਾ ਰਹੀ ਹੈ।


Related News