ਬਿਨਾਂ ਦਿਲ ਦੇ 555 ਦਿਨ ਜਿਉਂਦਾ ਰਿਹਾ ਇਹ ਵਿਅਕਤੀ, ਇੰਝ ਹੋਇਆ ਮੁਮਕਿਨ
Thursday, Jul 01, 2021 - 01:42 PM (IST)
ਮਿਸ਼ੀਗਨ- 'ਦਿਲ' ਮਨੁੱਖ ਨੂੰ ਜਿਉਂਦਾ ਰੱਖਣ ਲਈ ਸਭ ਤੋਂ ਜ਼ਰੂਰੀ ਅੰਗਾਂ ਵਿਚੋਂ ਇਕ ਹੈ। ਕੀ ਕੋਈ ਵਿਅਕਤੀ ਇਕ ਪਲ ਵੀ ਦਿਲ ਤੋਂ ਬਿਨਾਂ ਜਿਉਂਦਾ ਰਹਿ ਸਕਦਾ ਹੈ? ਤੁਸੀਂ ਕਹੋਗੇ ਇਹ ਅਸੰਭਵ ਹੈ! ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹੇ ਵਿਅਕਤੀ ਨਾਲ ਜਾਣ-ਪਛਾਣ ਕਰਾਉਣ ਜਾ ਰਹੇ ਹਾਂ ਜਿਸਨੇ ਇਹ ਕਾਰਨਾਮਾ ਕੀਤਾ ਹੈ। ਉਹ ਇਕ-ਦੋ ਦਿਨ ਨਹੀਂ, ਸਗੋਂ ਤਕਰੀਬਨ ਢੇਡ ਸਾਲ ਤੱਕ ਦਿਲ ਦੇ ਬਗੈਰ ਜਿਉਂਦਾ ਰਿਹਾ। ਦਰਅਸਲ ਸਟੈਨ ਲਾਰਕਿਨ ਨਾਮ ਦੇ ਵਿਅਕਤੀ ਦੇ ਦਿਲ ਦਾ ਟ੍ਰਾਂਸਪਲਾਂਟ ਹੋਣਾ ਸੀ, ਪਰ ਉਸ ਨੂੰ ਕੋਈ ਡੋਨਰ ਨਹੀਂ ਮਿਲ ਰਿਹਾ ਸੀ। ਅਜਿਹੇ ਵਿਚ ਉਸ ਨੂੰ ਇਕ ਜਾਂ ਦੋ ਨਹੀਂ ਸਗੋਂ ਪੂਰੇ 555 ਦਿਨ ‘ਆਰਟੀਫਿਸ਼ਲ ਹਾਰਟ’ ਨਾਲ ਗੁਜ਼ਾਰਨੇ ਪਏ।
ਇਹ ਵੀ ਪੜ੍ਹੋ: ਕੈਨੇਡਾ ’ਚ ਭਿਆਨਕ ਗਰਮੀ ਦਾ ਕਹਿਰ, 134 ਮੌਤਾਂ, ਅਮਰੀਕਾ 'ਚ ਵੀ 12 ਲੋਕਾਂ ਨੇ ਗੁਆਈ ਆਪਣੀ ਜਾਨ
ਸਟੈਨ ਲਾਰਕਿਨ ਆਪਣੀ ਪਿੱਠ 'ਤੇ ਆਰਟੀਫਿਸ਼ਲ ਹਾਰਟ ਵਾਲੇ ਬੈਗ ਨੂੰ ਟੰਗ ਕੇ ਰੋਜ਼ਾਨਾ ਦੇ ਕੰਮਕਾਜ ਕਰਦਾ ਸੀ। ਸਿਰਫ਼ ਇਹ ਹੀ ਨਹੀਂ, ਉਹ ਇਸ ਨੂੰ ਆਪਣੀ ਪਿੱਠ 'ਤੇ ਟੰਗ ਕੇ ਆਪਣੇ ਦੋਸਤਾਂ ਨਾਲ ਫੁੱਟਬਾਲ ਤੱਕ ਖੇਡਦਾ ਸੀ। ਦੱਸ ਦੇਈਏ ਕਿ ਇਨਸਾਨ ਨੂੰ ਆਰਟੀਫਿਸ਼ਲ ਹਾਰਟ ਦੀ ਜ਼ਰੂਰਤ ਉਦੋਂ ਹੁੰਦੀ ਹੈ, ਜਦੋਂ ਉਸ ਦੇ ਦਿਲ ਦੇ ਦੋਵੇਂ ਪਾਸੇ ਫੇਲ ਹੋ ਜਾਂਦੇ ਹਨ ਅਤੇ ਸਾਧਾਰਣ ਹਾਰਟ ਸਪੋਰਟਿੰਗ ਡਿਵਾਇਸ ਉਸ ਨੂੰ ਜਿਉਂਦਾ ਰੱਖਣ ਲਈ ਕਾਫ਼ੀ ਨਹੀਂ ਹੁੰਦੇ।
ਇਹ ਵੀ ਪੜ੍ਹੋ: ਅਮਰੀਕਾ 'ਚ ਟਰੱਕ ਤੇ ਟਰੇਨ ਵਿਚਾਲੇ ਹੋਈ ਭਿਆਨਕ ਟੱਕਰ, 2 ਪੰਜਾਬੀ ਨੌਜਵਾਨਾਂ ਦੀ ਮੌਤ
ਸੀ. ਬੀ. ਐਸ. ਨਿਊਜ਼ ਵਿਚ ਪ੍ਰਕਾਸ਼ਤ ਇਕ ਰਿਪੋਰਟ ਅਨੁਸਾਰ, ਲਾਰਕਿਨ ਨੂੰ ਸਾਲ 2016 ਵਿਚ ਇਕ ਡੋਨਰ ਮਿਲਿਆ ਅਤੇ ਉਸ ਦਾ ਹਾਰਚ ਟਰਾਂਸਪਲਾਂਟ ਕੀਤਾ ਗਿਆ। ਉਦੋਂ ਉਸ ਦੀ ਉਮਰ 25 ਸਾਲ ਸੀ ਪਰ ਇਸ ਤੋਂ ਪਹਿਲਾਂ 555 ਦਿਨਾਂ ਤੱਰ ਉਸ ਨੇ ਡੋਨਰ ਦੇ ਇੰਤਜ਼ਾਰ 'ਚ SyncArdia ਡਿਵਾਈਸ (ਨਕਲੀ ਦਿਲ) ਦਾ ਇਕ ਬੈਗ ਆਪਣੇ ਨਾਲ ਰੱਖਿਆ। ਇਸ ਬੈਗ ਦਾ ਭਾਰ ਲਗਭਗ 6 ਕਿੱਲੋ ਸੀ। ਤੁਹਾਨੂੰ ਦੱਸ ਦੇਈਏ ਕਿ ਇਹ ਮਾਮਲਾ ਕਰੀਬ 5 ਸਾਲ ਪੁਰਾਣਾ ਹੈ ਪਰ ਸਟੈਨ ਲਾਰਕਿਨ ਦੀ ਇਹ ਪ੍ਰੇਰਣਾਦਾਇਕ ਕਹਾਣੀ ਇਕ ਵਾਰ ਫਿਰ ਸੁਰਖੀਆਂ ਵਿਚ ਆ ਗਈ ਹੈ।
ਇਹ ਵੀ ਪੜ੍ਹੋ: WWE ਸੁਪਰਸਟਾਰ ਮੇਲਿਸਾ ਕੋਟਸ ਦਾ ਅਚਾਨਕ ਹੋਇਆ ਦਿਹਾਂਤ, ਰੈਸਲਿੰਗ ਜਗਤ ’ਚ ਸੋਗ ਦੀ ਲਹਿਰ
ਮਿਸ਼ੀਗਨ ਯੂਨੀਵਰਸਿਟੀ ਵਿਚ ਕਾਰਡੀਆਕ ਸਰਜਰੀ ਦੇ ਐਸੋਸੀਏਟ ਪ੍ਰੋਫੈਸਰ ਡਾ. ਜੋਨਾਥਨ ਹਾਫਟ ਅਤੇ ਲਾਰਕਿਨ ਦੇ ਦਿਲ ਦੇ ਰੋਗ ਦੇ ਮਾਹਰ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਪਹਿਲੀ ਵਾਰ ਲਾਰਕਿਨ ਨੂੰ ਵੇਖਿਆ ਤਾਂ ਉਹ ਬਹੁਤ ਬਿਮਾਰ ਸੀ। ਉਨ੍ਹਾਂ ਕਿਹਾ, 'ਜਦੋਂ ਮੈਂ ਪਹਿਲੀ ਵਾਰ ਸਟੈਨ ਨੂੰ ਮਿਲਿਆ, ਉਸ ਸਮੇਂ ਉਸ ਨੂੰ ਲਾਈਫ ਸਪੋਰਟ ਸਿਸਟਮ 'ਤੇ ਰੱਖਿਆ ਗਿਆ ਸੀ ਪਰ ਉਸ ਨੂੰ ਪਤਾ ਸੀ ਕਿ ਉਸ ਨੂੰ ਜ਼ਿੰਦਾ ਰੱਖਣ ਇਹ ਇਕੋ ਇਕ ਰਸਤਾ ਸੀ।
ਇਹ ਵੀ ਪੜ੍ਹੋ: ਭਾਰਤੀ ਮੂਲ ਦੇ 12 ਸਾਲਾ ਵਿਦਿਆਰਥੀ ਨੂੰ ਯੂਕੇ ਦੇ ਵੱਕਾਰੀ ਡਾਇਨਾ ਐਵਾਰਡ 2021 ਨਾਲ ਨਵਾਜਿਆ ਗਿਆ
ਜੋਨਾਥਨ ਹਾਫਟ ਨੇ ਸੀ.ਬੀ.ਐਸ. ਨਿਉਜ਼ ਨੂੰ ਦੱਸਿਆ ਕਿ ਲਾਰਕਿਨ ਮਿਸ਼ੀਗਨ ਵਿਚ SyncArdia ਡਿਵਾਈਸ ਨਾਲ ਹਸਪਤਾਲ ਤੋਂ ਛੁੱਟੀ ਪਾਉਣ ਵਾਲਾ ਪਹਿਲਾ ਮਰੀਜ਼ ਸੀ। ਉਸ ਨੂੰ ਹਮੇਸ਼ਾ ਇਹ ਉਪਕਰਣ ਆਪਣੇ ਨਾਲ ਬੈਗ ਵਿਚ ਰੱਖਣਾ ਸੀ। ਸਾਲ 2016 ਵਿਚ ਮਿਸ਼ੀਗਨ ਯੂਨੀਵਰਸਿਟੀ ਫਰੈਂਕਲ ਕਾਰਡੀਓਵੈਸਕੁਲਰ ਸੈਂਟਰ ਦੀ ਪ੍ਰੈਸ ਕਾਨਫਰੰਸ ਵਿਚ, ਲਾਰਕਿਨ ਨੇ ਕਿਹਾ, 'SyncArdia ਡਿਵਾਈਸ ਨੇ ਮੈਨੂੰ ਨਵੀਂ ਜ਼ਿੰਦਗੀ ਦਿੱਤੀ।'
ਇਹ ਵੀ ਪੜ੍ਹੋ: ਕਸ਼ਮੀਰ ’ਤੇ ਆਪਣੇ ਫ਼ੈਸਲੇ ਤੋਂ ਹਟਣ ਤੱਕ ਪਾਕਿਸਤਾਨ ਭਾਰਤ ਨਾਲ ਸਬੰਧ ਬਹਾਲ ਨਹੀਂ ਕਰੇਗਾ: ਇਮਰਾਨ ਖਾਨ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।