ਵਰਲਡ ਲੀਡਰਜ਼ ਦੀਆਂ ਪਤਨੀਆਂ ਵਿਚਾਲੇ ਖੜ੍ਹਾ ਇਹ ''ਪੁਰਸ਼'', ਇਸ ਦੇ ਪਿੱਛੇ ਹੈ ਇਕ ਵੱਡਾ ਰਾਜ਼

05/28/2017 4:10:17 PM

ਬਰਸਲਜ਼— ਬਰਸਲਜ਼ 'ਚ ਬੀਤੇ ਵੀਰਵਾਰ ਨੂੰ ਆਯੋਜਿਤ ਨਾਟੋ ਦੇਸ਼ਾਂ ਦੇ ਸੰਮਲੇਨ ਦੌਰਾਨ ਕਲਿੱਕ ਕੀਤੀ ਗਈ ਇਹ ਤਸਵੀਰ ਚਰਚਾ 'ਚ ਹੈ। ਵਰਲਡ ਲੀਡਰਜ਼ ਦੀਆਂ ਪਤਨੀਆਂ ਦੇ ਫੋਟੋ ਸੈਸ਼ਨ ਦੌਰਾਨ ਉਨ੍ਹਾਂ ਨਾਲ ਮੌਜੂਦ ਇਕ ਪੁਰਸ਼ ਦੀ ਤਸਵੀਰ। ਤੁਸੀਂ ਵੀ ਇਸ ਤਸਵੀਰ ਨੂੰ ਦੇਖ ਕੇ ਸੋਚ ਰਹੇ ਹੋਵੋਗੇ ਕਿ ਆਖਰਕਾਰ ਔਰਤਾਂ ਨਾਲ ਸੂਟ-ਬੂਟ ਵਿਚ ਇਕ ਪੁਰਸ਼ ਖੜ੍ਹਾ ਹੈ ਪਰ ਕਿਉਂ?

 

ਇਸ ਤਸਵੀਰ ਦੇ ਪਿੱਛੇ ਇਕ ਵੱਡਾ ਰਾਜ਼ ਹੈ। ਦਰਅਸਲ ਲਗਜ਼ਮਬਰਗ ਦੇ ਪ੍ਰਧਾਨ ਮੰਤਰੀ ਜੇਵੀਅਰ ਬੇਟੈਲ ਦੇ 'ਗੇ' ਸਾਥੀ ਗੋਥਰ ਡੈਸਟੇਨੀ ਹੈ। ਨਾਟੋ ਦੇਸ਼ਾਂ ਦੇ ਸਾਰੇ ਲੀਡਰਜ਼ ਆਪਣੀਆਂ ਪਤਨੀਆਂ ਨਾਲ ਪਹੁੰਚੇ ਸਨ, ਇਨ੍ਹਾਂ 'ਚ ਬੇਟੈਲ ਵੀ ਗੋਥਰ ਨਾਲ ਸ਼ਾਮਲ ਸੀ।
ਬੇਟੈਲ ਨੇ ਆਪਣੇ ਸਮਲਿੰਗੀ ਸਾਥੀ ਗੋਥਰ ਨਾਲ ਮਈ 2015 'ਚ ਵਿਆਹ ਕੀਤਾ ਸੀ। ਇਸ ਦੇ ਨਾਲ ਹੀ ਉਹ ਯੂਰਪੀ ਸੰਘ ਦੇ ਪਹਿਲੇ 'ਗੇ' ਪ੍ਰਧਾਨ ਮੰਤਰੀ ਬਣੇ। ਪੀ. ਐੱਮ. ਬੇਟੈਲ ਨੇ ਜਨਤਕ ਰੂਪ ਨਾਲ ਆਪਣੇ 'ਗੇ' ਹੋਣ ਦੀ ਗੱਲ ਕਬੂਲ ਕਰਦੇ ਹੋਏ ਆਪਣੇ ਸਾਥੀ ਨਾਲ ਵਿਆਹ ਕੀਤਾ ਹੈ।
ਆਪਣੇ ਵਿਆਹ ਦੌਰਾਨ ਪ੍ਰੈੱਸ ਕਾਨਫਰੰਸ 'ਚ ਬੇਟੈਲ ਨੇ ਕਿਹਾ ਸੀ,  ''ਮੈਂ ਕਦੇ ਵੀ ਆਪਣੇ ਇਸ ਰਿਸ਼ਤੇ ਨੂੰ ਲੁਕਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਕਿਉਂਕਿ ਜੇਕਰ ਮੈਂ ਇਸ ਨੂੰ ਲੁਕਾਉਣ ਦੀ ਕੋਸ਼ਿਸ਼ ਕਰਦਾ ਤਾਂ ਮੈਂ ਪੂਰੀ ਜ਼ਿੰਦਗੀ ਦੁਖੀ ਰਹਿੰਦਾ। ਮੈਂ ਇਕ ਰਾਜਨੇਤਾ ਦੇ ਤੌਰ 'ਤੇ ਜਿੰਨਾ ਈਮਾਨਦਾਰ ਹਾਂ, ਓਨਾਂ ਹੀ ਇਕ ਇਨਸਾਨ ਦੇ ਤੌਰ 'ਤੇ ਆਪਣੇ ਲਈ ਵੀ ਹਾਂ।'' ਦੱਸਣ ਯੋਗ ਹੈ ਕਿ ਬੇਟੈਲ ਨੇ ਦਸੰਬਰ 2013 'ਚ ਜੀਨ ਕਲਾਡ ਜੰਕਰ ਦੀ ਥਾਂ ਦੇਸ਼ ਦੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ ਸੀ।


Related News