ਭਿਆਨਕ ਟੱਕਰ ਕਾਰਨ ਕਾਰ ਨੂੰ ਲੱਗੀ ਅੱਗ, ''ਹੀਰੋ'' ਬਣੇ ਵਿਅਕਤੀ ਨੇ ਇੰਝ ਬਚਾਈ ਸਾਥੀ ਦੀ ਜਾਨ

09/20/2017 1:03:56 PM

ਨਿਊ ਸਾਊਥ ਵੇਲਜ਼— ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ 'ਚ ਇਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਦਰਅਸਲ ਇੱਥੇ ਰਹਿੰਦੇ ਇਕ ਵਿਅਕਤੀ ਦੀ ਕਾਰ ਦੀ ਟੱਕਰ ਦਰਖਤ ਨਾਲ ਹੋ ਗਈ, ਟੱਕਰ ਇੰਨੀ ਭਿਆਨਕ ਸੀ ਕਿ ਕਾਰ ਨੂੰ ਅੱਗ ਲੱਗ ਗਈ। ਇਹ ਹਾਦਸਾ ਨਿਊ ਸਾਊਥ ਵੇਲਜ਼ ਦੇ ਟਾਊਨ ਕੁਟਾਮੰਦਰਾ 'ਚ ਦੇਰ ਰਾਤ ਵਾਪਰਿਆ। ਕਾਰ 'ਚ ਮਾਈਕਲ ਵੈਨ ਬਾਸਟ ਨਾਂ ਦਾ ਵਿਅਕਤੀ ਆਪਣੇ ਦੋਸਤ ਯਾਕੂਬ ਨਾਲ ਸਵਾਰ ਸੀ, ਦੋਵੇਂ ਰਾਤ ਦੇ ਸਮੇਂ ਕਿਤੇ ਜਾ ਰਹੇ ਸਨ। 
ਮਾਈਕਲ ਨੇ ਦੱਸਿਆ ਕਿ ਟੱਕਰ ਤੋਂ ਬਾਅਦ ਕਾਰ ਨੂੰ ਅੱਗ ਲੱਗ ਗਈ ਅਤੇ ਉਸ ਦਾ ਦੋਸਤ ਕਾਰ ਫਸ ਗਿਆ। ਮਾਈਕਲ ਨੇ ਦੱਸਿਆ ਕਿ ਉਸ ਨੇ ਕਿਸੇ ਤਰ੍ਹਾਂ ਕਾਰ ਦਾ ਦਰਵਾਜ਼ਾ ਖੋਲ੍ਹਿਆ ਅਤੇ ਛਾਲ ਮਾਰੀ। ਮਾਈਕਲ ਨੇ ਦੱਸਿਆ ਕਿ ਉਸ ਨੇ ਕਿਸੇ ਤਰ੍ਹਾਂ ਖਿੱਚ ਕੇ ਬਾਹਰ ਕੱਢਿਆ ਅਤੇ ਉਸ ਦੀ ਜਾਨ ਬਚਾਈ। ਉਸ ਨੇ ਦੱਸਿਆ ਕਿ ਇਹ ਸਾਰੀ ਘਟਨਾ ਉੱਥੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ 'ਚ ਕੈਦ ਹੋ ਗਈ। ਇਸ ਹਾਦਸੇ ਤੋਂ ਤੁਰੰਤ ਬਾਅਦ ਬਚਾਅ ਟੀਮ ਦੇ ਅਧਿਕਾਰੀ ਮੌਕੇ 'ਤੇ ਪੁੱਜੇ। ਮਾਈਕਲ ਨੇ ਕਿਹਾ ਕਿ ਯਾਕੂਬ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਕਾਰ ਨੂੰ ਅੱਗ ਲੱਗਣ ਕਾਰਨ ਉਸ ਦੀਆਂ ਲੱਤਾਂ ਸੜ ਗਈਆਂ।


Related News