'ਤਲਾਕ' ਦਾ ਜਸ਼ਨ ਮਨਾਉਣ ਬੰਜੀ ਜੰਪਿੰਗ ਕਰਨ ਗਿਆ ਸ਼ਖਸ, 70 ਫੁੱਟ ਦੀ ਉੱਚਾਈ 'ਤੇ ਟੁੱਟੀ ਰੱਸੀ ਤੇ ਫਿਰ...
Sunday, May 07, 2023 - 11:59 AM (IST)
ਇੰਟਰਨੈਸ਼ਨਲ ਡੈਸਕ- ਵਿਆਹ ਕਰਨਾ ਜਾਂ ਤਲਾਕ ਲੈਣਾ ਕਿਸੇ ਵਿਅਕਤੀ ਦੀ ਜ਼ਿੰਦਗੀ ਦਾ ਅਹਿਮ ਫ਼ੈਸਲਾ ਹੁੰਦਾ ਹੈ। ਮੌਜੂਦਾ ਸਮੇਂ ਵਿਚ ਇਹਨਾਂ ਦੋਵਾਂ ਮੌਕਿਆਂ 'ਤੇ ਜਸ਼ਨ ਮਨਾਉਣ ਦਾ ਰੁਝਾਨ ਵਧਦਾ ਜਾ ਰਿਹਾ ਹੈ। ਪਰ ਇਕ ਵਿਅਕਤੀ ਨੂੰ ਆਪਣੇ ਤਲਾਕ ਦਾ ਜਸ਼ਨ ਮਨਾਉਣਾ ਭਾਰੀ ਪੈ ਗਿਆ। ਪਤਨੀ ਨਾਲ ਰਿਸ਼ਤਾ ਟੁੱਟਦੇ ਹੀ ਉਹ ਬੰਜੀ ਜੰਪਿੰਗ ਲਈ ਚਲਾ ਗਿਆ, ਉਸ ਨਾਲ ਉੱਥੇ ਵੱਡਾ ਹਾਦਸਾ ਵਾਪਰ ਗਿਆ। ਰੱਸੀ ਟੁੱਟਣ 'ਤੇ ਉਹ 70 ਫੁੱਟ ਦੀ ਉਚਾਈ ਤੋਂ ਹੇਠਾਂ ਡਿੱਗ ਗਿਆ। ਇਸ ਤੋਂ ਬਾਅਦ ਉਸ ਦੀ ਗਰਦਨ 'ਤੇ ਡੂੰਘੀ ਸੱਟ ਲੱਗੀ ਗਈ। ਵਿਅਕਤੀ ਦਾ ਨਾਂ ਰਾਫੇਲ ਡੋਸ ਸੈਂਟੋਸ ਟੋਸਟਾ ਹੈ। ਉਹ ਬ੍ਰਾਜ਼ੀਲ ਦਾ ਰਹਿਣ ਵਾਲਾ ਹੈ। 22 ਸਾਲਾ ਰਾਫੇਲ ਆਪਣੇ ਤਲਾਕ ਤੋਂ ਬਾਅਦ ਬਿਊਟੀ ਸਪਾਟ ਨਾਂ ਦੀ ਜਗ੍ਹਾ 'ਤੇ ਗਿਆ ਸੀ, ਜਿੱਥੇ ਉਸ ਨਾਲ ਇਹ ਘਟਨਾ ਵਾਪਰੀ।
ਆਪਣੀ ਜਾਨ ਬਚਣ ਤੋਂ ਬਾਅਦ ਉਸ ਨੇ ਸਥਾਨਕ ਮੀਡੀਆ ਨਾਲ ਗੱਲਬਾਤ 'ਚ ਕਿਹਾ ਕਿ 'ਮੈਂ ਹਮੇਸ਼ਾ ਤੋਂ ਬਹੁਤ ਸ਼ਾਂਤ ਵਿਅਕਤੀ ਰਿਹਾ ਹਾਂ ਪਰ ਹਾਲ ਹੀ ਦੇ ਸਮੇਂ 'ਚ ਹਾਲਾਤ ਬਦਲ ਗਏ ਹਨ। ਤਲਾਕ ਤੋਂ ਬਾਅਦ ਮੈਂ ਹਰ ਸੰਭਵ ਤਰੀਕੇ ਨਾਲ ਆਪਣੀ ਜ਼ਿੰਦਗੀ ਦਾ ਆਨੰਦ ਲੈਣਾ ਚਾਹੁੰਦਾ ਸੀ। ਮੈਂ ਬਹੁਤ ਸਾਰੀਆਂ ਪਾਗਲਪਨ ਵਾਲੀਆਂ ਚੀਜ਼ਾਂ ਕੀਤੀਆਂ। ਮੈਂ ਆਪਣੀ ਜ਼ਿੰਦਗੀ ਨੂੰ ਅਹਿਮੀਅਤ ਨਹੀਂ ਦੇ ਰਿਹਾ ਸੀ। ਰਾਫੇਲ ਆਪਣੇ 22ਵੇਂ ਜਨਮਦਿਨ ਤੋਂ ਪਹਿਲਾਂ ਆਪਣੇ ਚਚੇਰੇ ਭਰਾ ਅਤੇ ਤਿੰਨ ਦੋਸਤਾਂ ਨਾਲ ਬੰਜੀ ਜੰਪਿਗ ਕਰਨ ਗਿਆ ਸੀ। ਇਸ ਦੌਰਾਨ ਜਦੋਂ ਰੱਸੀ ਟੁੱਟ ਗਈ ਤਾਂ ਉਹ ਹੇਠਾਂ ਸਮੁੰਦਰ ਵਿੱਚ ਡਿੱਗ ਗਿਆ। ਉਸ ਦੀ ਗਰਦਨ ਅਤੇ ਰੀੜ੍ਹ ਦੀ ਹੱਡੀ 'ਤੇ ਸੱਟਾਂ ਲੱਗੀਆਂ। ਲੱਕ, ਚਿਹਰੇ ਅਤੇ ਸਰੀਰ ਦੇ ਹੋਰ ਹਿੱਸਿਆਂ 'ਤੇ ਵੀ ਝਰੀਟਾਂ ਲੱਗ ਗਈਆਂ।
ਪੜ੍ਹੋ ਇਹ ਅਹਿਮ ਖ਼ਬਰ-ਹੈਰਾਨੀਜਨਕ! 'ਛਿੱਕ' ਮਾਰਦੇ ਹੀ ਫਟ ਗਈਆਂ ਦਿਮਾਗ ਦੀਆਂ ਨਾੜਾਂ, ਕਰਾਉਣੀਆਂ ਪਈਆਂ ਤਿੰਨ ਸਰਜਰੀਆਂ
ਖ਼ੁਦ 'ਤੇ ਭਾਰੀ ਪੈ ਗਿਆ ਮਜ਼ਾਕ
ਰਾਫੇਲ ਨੇ ਦੱਸਿਆ ਕਿ ਹੇਠਾਂ ਛਾਲ ਮਾਰਦੇ ਹੋਏ ਉਸ ਨੇ ਮਜ਼ਾਕ ਵਿਚ ਕਿਹਾ ਸੀ ਕਿ ਰੱਸੀ ਉਸ ਦਾ ਭਾਰ ਨਹੀਂ ਝੱਲ ਸਕੇਗੀ। ਉਸ ਦੀ ਮਾਂ ਨੇ ਵੀ ਉਸ ਨੂੰ ਇੱਥੇ ਜਾਣ ਤੋਂ ਵਰਜਿਆ ਪਰ ਉਹ ਨਹੀਂ ਮੰਨਿਆ। ਉਹ ਕਹਿੰਦਾ ਹੈ ਕਿ 'ਮੇਰੀ ਜ਼ਿੰਦਗੀ ਫਿਰ ਕਦੇ ਪਹਿਲਾਂ ਵਰਗੀ ਨਹੀਂ ਹੋਵੇਗੀ। ਮੈਂ ਜੀਉਂਦਾ ਹਾਂ, ਮੈਂ ਇਸ ਬਾਰੇ ਖੁਸ਼ ਹਾਂ. ਜੋ ਕਿ ਬਹੁਤ ਵੱਡੀ ਗੱਲ ਹੈ। ਹਾਦਸੇ ਨੂੰ ਤਿੰਨ ਮਹੀਨੇ ਹੋ ਗਏ ਹਨ ਪਰ ਮੈਂ ਅਜੇ ਵੀ ਇਸ ਦੇ ਪ੍ਰਭਾਵਾਂ ਤੋਂ ਪ੍ਰੇਸ਼ਾਨ ਹਾਂ। ਇਸ ਦੇ ਬਾਵਜੂਦ ਮੈਂ ਫਿਜ਼ੀਓਥੈਰੇਪੀ ਅਤੇ ਇਲਾਜ ਦੇ ਸੈਸ਼ਨ ਲੈ ਰਿਹਾ ਹਾਂ। ਉਸ ਨੇ ਕਿਹਾ ਕਿ 'ਮੈਂ ਪਹਿਲਾਂ ਵਾਂਗ ਸੌਂ ਨਹੀਂ ਪਾ ਰਿਹਾ ਹਾਂ। ਮੈਨੂੰ ਬੁਰੇ ਸੁਪਨੇ ਆ ਰਹੇ ਹਨ। ਮੈਨੂੰ ਸੌਣ ਤੋਂ ਡਰ ਲੱਗਦਾ ਹੈ। ਰਾਫੇਲ ਪੇਸ਼ੇ ਤੋਂ ਪ੍ਰੋਡਕਸ਼ਨ ਆਪਰੇਟਰ ਹੈ। ਉਹ ਫੈਕਟਰੀ ਵਿੱਚ ਉਤਪਾਦ ਦੀ ਜਾਂਚ ਦਾ ਕੰਮ ਕਰਦਾ ਹੈ। ਹਾਦਸੇ ਤੋਂ ਬਾਅਦ ਉਹ ਆਪਣੇ ਦਫਤਰ ਜਾਣ ਦੇ ਵੀ ਯੋਗ ਨਹੀਂ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।