ਨਿਊ ਸਾਊਥ ਵੇਲਜ਼ ''ਚ ਨੌਜਵਾਨਾਂ ਵਿਚਾਲੇ ਹੋਈ ਛੁਰੇਬਾਜ਼ੀ, ਇਕ ਦੀ ਮੌਤ

06/06/2017 4:30:23 PM

ਨਿਊ ਸਾਊਥ ਵੇਲਜ਼— ਉੱਤਰੀ ਨਿਊ ਸਾਊਥ ਵੇਲਜ਼ ਸਥਿਤ ਇਕ ਪਾਰਕ 'ਚ ਕੁਝ ਨੌਜਵਾਨਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ, ਜਿਸ ਕਾਰਨ 1 ਦੀ ਮੌਤ ਹੋ ਗਈ ਅਤੇ 2 ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਇਕ ਚਸ਼ਮਦੀਦ ਨੇ ਦੱਸਿਆ ਕਿ ਝਗੜਾ ਕਰਨ ਵਾਲੇ ਨੌਜਵਾਨਾਂ ਦੇ ਹੱਥਾਂ 'ਚ ਬੋਤਲਾਂ, ਡੰਡੇ ਅਤੇ ਚਾਕੂ ਸਨ। ਉਸ ਨੇ ਦੱਸਿਆ ਕਿ ਇਹ ਘਟਨਾ ਉੱਤਰੀ-ਪੂਰਬੀ ਟਾਊਨ ਸਥਿਤ ਮੁਰਵਿਲੁਮਬਾ ਪਾਰਕ 'ਚ ਵਾਪਰੀ। 
ਘਟਨਾ 'ਚ ਜ਼ਖਮੀ 46 ਸਾਲਾ ਵਿਅਕਤੀ ਨੂੰ ਗੰਭੀਰ ਹਾਲਤ 'ਚ ਟਵੀਡ ਹੈਡਜ਼ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਉਹ ਚਾਕੂ ਲੱਗਣ ਕਾਰਨ ਜ਼ਖਮੀ ਹੋਇਆ ਸੀ, ਉਸ ਦੀ ਛਾਤੀ, ਮੋਢਿਆਂ 'ਤੇ ਚਾਕੂ ਲੱਗੇ ਸਨ। ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਕ 18 ਸਾਲਾ ਨੌਜਵਾਨ ਨੂੰ ਗੋਲਡ ਕੋਸਟ ਯੂਨੀਵਰਸਿਟੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ, ਉਸ ਦੀ ਛਾਤੀ 'ਤੇ ਵੀ ਚਾਕੂ ਨਾਲ ਵਾਰ ਕੀਤੇ ਗਏ ਸਨ। 
ਇਸ ਤੋਂ ਇਲਾਵਾ 29 ਸਾਲਾ ਇਕ ਹੋਰ ਵਿਅਕਤੀ ਨੂੰ ਮਾਮੂਲੀ ਰੂਪ ਨਾਲ ਜ਼ਖਮੀ ਹੋਣ ਤੋਂ ਬਾਅਦ ਮੁਰਵਿਲੁਮਬਾ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਇਕ 32 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਨੂੰ ਟਵੀਡ ਹੈਡਜ਼ ਪੁਲਸ ਸਟੇਸ਼ਨ ਲਿਜਾਇਆ ਗਿਆ। ਪੁਲਸ ਉਸ ਤੋਂ ਘਟਨਾ ਦੇ ਸੰਬੰਧ 'ਚ ਪੁੱਛ-ਗਿੱਛ ਕਰ ਰਹੀ ਹੈ। ਇਹ ਘਟਨਾ ਦੁਪਹਿਰ ਤਕਰੀਬਨ 12.30 ਵਜੇ ਵਾਪਰੀ। ਜਿੱਥੇ ਇਹ ਘਟਨਾ ਵਾਪਰੀ ਉਹ ਸਾਰਾ ਬੱਚਿਆਂ ਦੇ ਖੇਡਣ ਵਾਲਾ ਏਰੀਆ ਹੈ।


Related News