ਆਸਟ੍ਰੇਲੀਆ: ਕਿਸ਼ਤੀ ਨਾਲ ਟਕਰਾਈ ਵ੍ਹੇਲ, ਇਕ ਵਿਅਕਤੀ ਦੀ ਮੌਤ, ਇਕ ਜ਼ਖ਼ਮੀ

09/30/2023 5:17:48 PM

ਕੈਨਬਰਾ (ਏਜੰਸੀ)- ਆਸਟ੍ਰੇਲੀਆ ਦੇ ਸਿਡਨੀ ਦੇ ਨੇੜੇ ਸ਼ਨੀਵਾਰ ਸਵੇਰੇ ਪਾਣੀ ਵਿੱਚ ਇੱਕ ਵ੍ਹੇਲ ਨਾਲ ਟਕਰਾ ਕੇ ਕਿਸ਼ਤੀ ਦੇ ਪਲਟ ਜਾਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਇੱਕ ਹੋਰ ਜ਼ਖ਼ਮੀ ਹੋ ਗਿਆ। ਸੀ.ਐੱਨ.ਐੱਨ. ਦੀ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। ਨਿਊ ਸਾਊਥ ਵੇਲਜ਼ ਵਾਟਰ ਪੁਲਸ ਦੇ ਕਾਰਜਕਾਰੀ ਸੁਪਰਡੈਂਟ ਸਿਓਭਾਨ ਮੁਨਰੋ ਦੇ ਅਨੁਸਾਰ, ਪੁਲਸ ਸਵੇਰੇ 6 ਵਜੇ (ਸਥਾਨਕ ਸਮੇਂ) ਦੇ ਆਸ-ਪਾਸ ਬੋਟਨੀ ਬੇ ਦੇ ਨੇੜੇ ਹੈੱਡਲੈਂਡ ਦੇ ਬਿਲਕੁਲ ਬਾਹਰ ਦੋ ਲੋਕਾਂ ਦੇ ਪਾਣੀ ਵਿੱਚ ਹੋਣ ਦੀਆਂ ਰਿਪੋਰਟਾਂ ਮਿਲਣ ਮਗਰੋਂ ਮੌਕੇ 'ਤੇ ਪੁੱਜੀ।

ਇਹ ਵੀ ਪੜ੍ਹੋ: ਬ੍ਰਿਟੇਨ 'ਚ ਭਾਰਤੀ ਰਾਜਦੂਤ ਨੂੰ ਸਕਾਟਲੈਂਡ ਦੇ ਗੁਰਦੁਆਰਾ ਸਾਹਿਬ 'ਚ ਦਾਖਲ ਹੋਣ ਤੋਂ ਰੋਕਿਆ

ਮੁਨਰੋ ਨੇ ਕਿਹਾ ਕਿ ਜਦੋਂ ਪੁਲਸ ਪਹੁੰਚੀ, ਤਾਂ ਇੱਕ ਕਿਸ਼ਤੀ ਵਿੱਚੋਂ ਦੋ ਪੁਰਸ਼ ਵਿਅਕਤੀਆਂ ਨੂੰ ਬਚਾਇਆ ਗਿਆ, ਜਿਸ ਵਿਚੋਂ ਇਕ ਦੀ ਮੌਕੇ 'ਤੇ ਹੀ ਮੌਤ ਹੋ ਚੁੱਕੀ ਸੀ। ਉਨ੍ਹਾਂ ਅੱਗੇ ਕਿਹਾ, "ਸ਼ੁਰੂਆਤੀ ਰਿਪੋਰਟਾਂ ਹਨ ਕਿ ਇੱਕ ਵ੍ਹੇਲ ਕਿਸ਼ਤੀ ਦੇ ਨੇੜੇ ਜਾਂ ਕਿਸ਼ਤੀ 'ਤੇ ਆ ਗਈ ਹੋਵੇਗੀ।" ਉਨ੍ਹਾਂ ਅੱਗੇ ਕਿਹਾ ਕਿ ਕਿਸ਼ਤੀ ਨੂੰ ਬਰਾਮਦ ਕਰ ਲਿਆ ਗਿਆ ਹੈ ਅਤੇ ਫੋਰੈਂਸਿਕ ਜਾਂਚ ਕੀਤੀ ਜਾਵੇਗੀ। ਸੀਐਨਐਨ ਨੇ ਚੈਨਲ 7 ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਇਹ ਅਸਪਸ਼ਟ ਹੈ ਕਿ ਹਾਦਸੇ ਵਿੱਚ ਸ਼ਾਮਲ 2 ਵਿਅਕਤੀਆਂ ਨੇ ਲਾਈਫ ਜੈਕਟਾਂ ਪਹਿਨੀਆਂ ਸਨ ਜਾਂ ਨਹੀਂ।

ਇਹ ਵੀ ਪੜ੍ਹੋ: ਗ੍ਰੰਥੀ ਸਿੰਘ ਵੱਲੋਂ ਕੀਤੀ ਅਰਦਾਸ ਨਾਲ ਸ਼ੁਰੂ ਹੋਈ ਅਮਰੀਕੀ ਪ੍ਰਤੀਨਿਧੀ ਸਭਾ ਦੀ ਕਾਰਵਾਈ, ਬਣਿਆ ਨਵਾਂ ਇਤਿਹਾਸ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


cherry

Content Editor

Related News