ਕਾਰ ਨੂੰ ਲੱਗੀ ਭਿਆਨਕ ਅੱਗ, ਜਾਨ ਦੀ ਬਾਜ਼ੀ ਲਾ ਕੇ ਬਚਾਉਣ ਗਏ ਦੋ ਵਿਅਕਤੀ ਪਰ...

Thursday, Jun 01, 2017 - 12:38 PM (IST)

ਕਾਰ ਨੂੰ ਲੱਗੀ ਭਿਆਨਕ ਅੱਗ, ਜਾਨ ਦੀ ਬਾਜ਼ੀ ਲਾ ਕੇ ਬਚਾਉਣ ਗਏ ਦੋ ਵਿਅਕਤੀ ਪਰ...


ਨਿਊ ਸਾਊਥ ਵੇਲਜ਼— ਆਸਟਰੇਲੀਆ ਦੇ ਸ਼ਹਿਰ ਸਿਡਨੀ 'ਚ ਬਲਿਊ ਮਾਊਂਟੇਨਸ 'ਚ ਤੜਕਸਾਰ ਇਕ ਭਿਆਨਕ ਹਾਦਸਾ ਵਾਪਰ ਗਿਆ। ਇਸ ਹਾਦਸੇ 'ਚ ਇਕ ਵਿਅਕਤੀ ਜ਼ਿੰਦਾ ਸੜ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਹ ਹਾਦਸਾ ਨਿਊ ਸਾਊਥ ਵੇਲਜ਼ ਦੇ ਹੌਕਸਬਰੀ ਰੋਡ 'ਤੇ ਤੜਕਸਾਰ ਤਕਰੀਬਨ 1.30 ਵਜੇ ਵਾਪਰਿਆ। ਦਰਅਸਲ 36 ਸਾਲਾ ਵਿਅਕਤੀ ਕਾਰ ਤੋਂ ਆਪਣਾ ਕੰਟਰੋਲ ਗੁਆ ਬੈਠਾ ਅਤੇ ਉਸ ਦੀ ਟੱਕਰ ਇਕ ਦਰੱਖਤ ਨਾਲ ਹੋ ਗਈ। 
ਟੱਕਰ ਇੰਨੀ ਜ਼ੋਰਦਾਰ ਸੀ ਕਿ ਕਾਰ ਨੂੰ ਉਸੇ ਸਮੇਂ ਅੱਗ ਲੱਗ ਗਈ ਅਤੇ ਕਾਰ 'ਚ ਸਵਾਰ ਵਿਅਕਤੀ ਜ਼ਿੰਦਾ ਸੜ ਗਿਆ। ਮੌਕੇ 'ਤੇ ਮੌਜੂਦ ਦੋ ਚਸ਼ਮਦੀਦ ਗਵਾਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਕਾਰ ਨੂੰ ਅੱਗ ਲੱਗੀ ਦੇਖੀ ਤਾਂ ਅਸੀਂ ਉਸ ਵੱਲ ਦੌੜੇ। ਉਨ੍ਹਾਂ ਦੱਸਿਆ ਅਸੀਂ ਕਿਸੇ ਤਰ੍ਹਾਂ ਕਾਰ ਦਾ ਦਰਵਾਜ਼ਾ ਖੋਲ੍ਹਿਆ ਅਤੇ ਵਿਅਕਤੀ ਨੂੰ ਬਾਹਰ ਕੱਢਿਆ। ਉਨ੍ਹਾਂ ਦੱਸਿਆ ਸਾਨੂੰ ਵੀ ਅੱਗ ਲੱਗ ਗਈ ਸੀ ਪਰ ਬਚਾਅ ਹੋ ਗਿਆ, ਉਦੋਂ ਤੱਕ ਪੈਰਾ-ਮੈਡੀਕਲ ਅਧਿਕਾਰੀ ਪਹੁੰਚ ਗਏ। ਉਹ ਉਸ ਨੂੰ ਤੁਰੰਤ ਹਸਪਤਾਲ ਲੈ ਗਏ ਪਰ ਗੰਭੀਰ ਜ਼ਖਮੀ ਹੋਣ ਕਾਰਨ ਉਸ ਦੀ ਮੌਤ ਹੋ ਗਈ।


Related News