ਸ਼ੰਘਾਈ ਦੇ ਹਸਪਤਾਲ ''ਚ ਮ੍ਰਿਤਕ ਘੋਸ਼ਿਤ ਵਿਅਕਤੀ ਮੁਰਦਾਘਰ ''ਚ ਨਿਕਲਿਆ ਜ਼ਿੰਦਾ
Monday, May 02, 2022 - 03:44 PM (IST)
ਬੀਜਿੰਗ (ਭਾਸ਼ਾ)- ਚੀਨ ਵਿਖੇ ਸ਼ੰਘਾਈ ਵਿੱਚ ਇੱਕ ਸੀਨੀਅਰ ਨਾਗਰਿਕ ਨੂੰ ਗਲਤੀ ਨਾਲ ਮ੍ਰਿਤਕ ਐਲਾਨੇ ਜਾਣ ਤੋਂ ਬਾਅਦ ਉਸ ਦੀ ਲਾਸ਼ ਨੂੰ ਮੁਰਦਾਘਰ ਵਿੱਚ ਭੇਜ ਦਿੱਤਾ ਗਿਆ ਪਰ ਉੱਥੇ ਉਸ ਦੇ ਜ਼ਿੰਦਾ ਹੋਣ ਬਾਰੇ ਪਤਾ ਚੱਲਿਆ। ਇਸ ਤੋਂ ਬਾਅਦ ਸ਼ਹਿਰ 'ਚ ਤਾਲਾਬੰਦੀ ਦੌਰਾਨ ਇਸ ਘਟਨਾ ਨੂੰ ਲੈ ਕੇ ਲੋਕਾਂ 'ਚ ਗੁੱਸਾ ਹੈ ਅਤੇ ਅਧਿਕਾਰੀਆਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਚੀਨ 'ਚ ਸੋਸ਼ਲ ਮੀਡੀਆ 'ਤੇ ਜਾਰੀ ਕੁਝ ਵੀਡੀਓਜ਼ 'ਚ ਐਤਵਾਰ ਨੂੰ ਸ਼ੰਘਾਈ ਜ਼ਿੰਚੈਂਗਜ਼ੇਂਗ ਹਸਪਤਾਲ ਦੇ ਬਾਹਰ ਦੋ ਲੋਕਾਂ ਨੂੰ ਪੀਲੇ ਰੰਗ ਦੇ ਵੱਡੇ ਬੈਗ ਨਾਲ ਦੇਖਿਆ ਗਿਆ। ਦੋਵੇਂ ਮੁਰਦਾਘਰ ਦੇ ਕਰਮਚਾਰੀ ਜਾਪਦੇ ਸਨ।
ਪੜ੍ਹੋ ਇਹ ਅਹਿਮ ਖ਼ਬਰ- ਕੋਵਿਡ-19 : ਨਿਊਜ਼ੀਲੈਂਡ 'ਚ ਓਮੀਕਰੋਨ BA.4 ਵੇਰੀਐਂਟ ਦਾ ਦੂਜਾ ਮਾਮਲਾ ਦਰਜ
ਦੋਵਾਂ ਨੂੰ ਹਸਪਤਾਲ ਦੇ ਕਰਮਚਾਰੀ ਦੇ ਸਾਹਮਣੇ ਬੈਗ ਖੋਲ੍ਹਦਿਆਂ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਆਦਮੀ ਜ਼ਿੰਦਾ ਹੈ। ਹਾਂਗਕਾਂਗ ਦੇ ਸਾਊਥ ਚਾਈਨਾ ਮਾਰਨਿੰਗ ਪੋਸਟ ਅਖ਼ਬਾਰ ਨੇ ਸੋਮਵਾਰ ਨੂੰ ਇਹ ਖ਼ਬਰ ਪ੍ਰਕਾਸ਼ਿਤ ਕੀਤੀ। ਇਸ ਤੋਂ ਬਾਅਦ ਕਰਮਚਾਰੀਆਂ ਨੇ ਵਿਅਕਤੀ ਦੇ ਜ਼ਿੰਦਾ ਹੋਣ ਦੀ ਪੁਸ਼ਟੀ ਕੀਤੀ। ਇਸ ਘਟਨਾ ਤੋਂ ਬਾਅਦ ਸ਼ੰਘਾਈ ਦੇ ਲੋਕਾਂ 'ਚ ਗੁੱਸਾ ਹੈ। ਸ਼ੰਘਾਈ ਦੇ ਸਥਾਨਕ ਪ੍ਰਸ਼ਾਸਨ ਨੂੰ 2.6 ਕਰੋੜ ਆਬਾਦੀ ਵਾਲੇ ਸ਼ਹਿਰ ਵਿੱਚ ਓਮੀਕਰੋਨ ਸੰਕਟ ਨਾਲ ਸਹੀ ਢੰਗ ਨਾਲ ਨਾ ਨਜਿੱਠ ਪਾਉਣ ਕਾਰਨ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।