ਖੁਦ ਪਕਾਇਆ ਆਪਣਾ ਪੈਰ 'ਤੇ ਫਿਰ ਖੁਆਇਆ ਦੋਸਤਾਂ ਨੂੰ

Friday, Jun 15, 2018 - 11:14 PM (IST)

ਖੁਦ ਪਕਾਇਆ ਆਪਣਾ ਪੈਰ 'ਤੇ ਫਿਰ ਖੁਆਇਆ ਦੋਸਤਾਂ ਨੂੰ

ਵਾਸ਼ਿੰਗਟਨ— ਅਮਰੀਕਾ 'ਚ ਰਹਿਣ ਵਾਲੇ ਇਕ ਸ਼ਖਸ ਨੇ ਰੈਡਿਟ 'ਤੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। IncrediblyShinyShart ਨਾਂ ਦੇ ਰੈਡਿਟ ਯੂਜ਼ਰ ਦਾ ਕਹਿਣਾ ਹੈ ਕਿ ਉਸ ਨੇ ਆਪਣੇ ਪੈਰ ਦਾ ਮਾਸ ਆਪਣੇ ਦੋਸਤਾਂ ਨੂੰ ਪਕਾ ਕੇ ਖਿਲਾਇਆ ਤੇ ਖੁਦ ਵੀ ਇਸ ਦਾ ਸੁਆਦ ਲਿਆ। ਡੇਲੀ ਮੇਲ ਦੀ ਰਿਪੋਰਟ ਮੁਤਾਬਕ 2 ਸਾਲ ਪਹਿਲਾਂ ਸੜਕ ਹਾਦਸੇ 'ਚ ਉਸ ਦਾ ਪੈਰ ਬੂਰੀ ਤਰ੍ਹਾਂ ਖਰਾਬ ਹੋ ਗਿਆ ਸੀ। ਪੂਰੇ ਸਰੀਰ ਨੂੰ ਇੰਫੈਕਸ਼ਨ ਤੋਂ ਬਚਾਉਣ ਲਈ ਆਪਰੇਸ਼ਨ ਕਰਕੇ ਪੈਰ ਨੂੰ ਵੱਢਣਾ ਪਿਆ।

ਆਪਰੇਸ਼ਨ ਤੋਂ ਬਾਅਦ ਵਿਅਕਤੀ ਨੇ ਡਾਕਟਰ ਤੋਂ ਆਪਣਾ ਪੈਰ ਮੰਗ ਲਿਆ ਸੀ। ਹਸਪਤਾਲ ਤੋਂ ਡਿਸਚਾਰਜ ਹੋਣ ਤੋਂ ਬਾਅਦ ਸਟਾਫ ਨੇ ਵਿਅਕਤੀ ਨੂੰ ਬਾਇਓਬੈਗ 'ਚ ਭਰ ਕੇ ਉਸ ਦਾ ਕੱਟਿਆ ਪੈਰ ਵੀ ਦੇ ਦਿੱਤਾ। ਵਿਅਕਤੀ ਨੇ ਆਪਣਾ ਪੈਰ ਲਿਆ ਕੇ ਫ੍ਰਿਜ਼ 'ਚ ਰੱਖ ਦਿੱਤਾ। ਤਿੰਨ ਹਫਤੇ ਬਾਅਦ ਉਸ ਨੂੰ ਆਪਣਾ ਪੈਰ ਪਕਾ ਕੇ ਖਾਣ ਦਾ ਖਿਆਲ ਆਇਆ। ਉਸ ਨੇ ਆਪਣੇ 11 ਦੋਸਤਾਂ ਨੂੰ ਫੋਨ ਕੀਤਾ ਤੇ ਪੁੱਛਿਆ ਕਿ ਕੀ ਉਹ ਕਾਨੂੰਨੀ ਤੌਰ 'ਤੇ ਮਨੁੱਖੀ ਮਾਸ ਦਾ ਸੁਆਦ ਲੈਣਾ ਚਾਹੁੰਦੇ ਹਨ? ਇਸ 'ਤੇ ਸਾਰੇ ਦੋਸਤ ਦਾਵਤ ਲਈ ਤਿਆਰ ਹੋ ਗਏ।

ਵਿਅਕਤੀ ਮੁਤਾਬਕ ਉਨ੍ਹਾਂ ਲੋਕਾਂ ਨੇ ਪੈਰ ਦੇ ਕੁਝ ਹਿੱਸੇ ਦਾ ਮਾਸ ਕੱਢਿਆ ਤੇ ਫਿਰ ਉਸ ਨੂੰ ਪਿਆਜ਼, ਮਿਰਚ, ਨਿੰਬੂ ਤੇ ਕੁਝ ਮਸਾਲਿਆਂ ਨਾਲ ਫਰਾਈ ਕੀਤਾ। ਇਸ ਨੂੰ ਮੱਕੇ ਦੀਆਂ ਰੋਟੀਆਂ ਨਾਲ ਰੋਲ ਕਰਕੇ ਟੋਮੈਟੋ ਸਾਸ ਨਾਲ ਪਰੋਸਿਆ ਗਿਆ। ਵਿਅਕਤੀ ਨੇ ਕਿਹਾ ਕਿ ਮਨੁੱਖੀ ਮਾਸ ਦਾ ਸੁਆਦ ਬਿਲਕੁਲ ਪੋਰਕ ਦੇ ਸੁਆਦ ਵਰਗਾ ਸੀ। ਹਾਲਾਂਕਿ ਇਸ ਦਾ ਮਾਸ ਕੁਝ ਸਖਤ ਸੀ, ਜਿਸ ਨੂੰ ਖਾਣਾ ਥੋੜ੍ਹਾ ਮੁਸ਼ਕਿਲ ਸੀ। ਤੁਹਾਨੂੰ ਦੱਸ ਦਈਏ ਕਿ ਮਨੁੱਖੀ ਮਾਸ ਖਾਣ ਤੋਂ ਰੋਕਣ ਲਈ ਕੋਈ ਫੈਡਰਲ ਲਾਅ ਨਹੀਂ ਹੈ।​​​​​​​


Related News