ਮੈਲਬੌਰਨ ਸਥਿਤ ਘਰ ''ਚ ਹੋਈ ਗੋਲੀਬਾਰੀ, ਬਜ਼ੁਰਗ ਪਿਓ ਨੇ ਕਤਲ ਕੀਤਾ ਪੁੱਤਰ

12/19/2017 11:41:31 AM

ਮੈਲਬੌਰਨ (ਏਜੰਸੀ)— ਆਸਟ੍ਰੇਲੀਆ ਦੇ ਮੈਲਬੌਰਨ 'ਚ ਸੋਮਵਾਰ ਦੀ ਰਾਤ ਨੂੰ ਇਕ ਘਰ 'ਚ ਗੋਲੀਬਾਰੀ ਹੋਈ, ਜਿਸ ਕਾਰਨ 30 ਸਾਲਾ ਵਿਅਕਤੀ ਦੀ ਮੌਤ ਹੋ ਗਈ। ਇਹ ਘਟਨਾ ਦੱਖਣੀ-ਪੂਰਬੀ ਮੈਲਬੌਰਨ ਦੇ ਮੂਲਗਰੇਵ ਸਥਿਤ ਇਕ ਘਰ 'ਚ ਰਾਤ ਤਕਰੀਬਨ 10.00 ਵਜੇ ਵਾਪਰੀ। ਵਿਕਟੋਰੀਆ ਪੁਲਸ ਨੇ ਗੋਲੀਬਾਰੀ ਕਰਨ ਵਾਲੇ 69 ਸਾਲਾ ਪੀਟਰ ਸਮਿੱਥ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ 'ਤੇ ਆਪਣੇ ਪੁੱਤਰ ਦੀ ਹੱਤਿਆ ਦੇ ਦੋਸ਼ ਲਾਏ ਗਏ ਹਨ। 
ਪੁਲਸ ਨੇ ਦੱਸਿਆ ਕਿ ਗੋਲੀਬਾਰੀ ਘਰ ਵਿਚ ਹੋਈ ਅਤੇ ਕਿਸੇ ਨੇ ਫੋਨ ਕਰ ਕੇ ਐਮਰਜੈਂਸੀ ਅਧਿਕਾਰੀਆਂ ਨੂੰ ਬੁਲਾਇਆ। ਮੌਕੇ 'ਤੇ ਪੁੱਜੇ ਅਧਿਕਾਰੀਆਂ ਨੇ ਦੇਖਿਆ ਕਿ ਘਰ ਅੰਦਰ 30 ਸਾਲਾ ਵਿਅਕਤੀ ਮ੍ਰਿਤਕ ਪਿਆ ਸੀ। ਪੁਲਸ ਅਤੇ ਫੋਰੈਂਸਿਕ ਟੀਮ ਵਲੋਂ ਪੂਰੇ ਘਰ ਦੀ ਤਲਾਸ਼ ਲਈ ਗਈ। ਓਧਰ ਗੁਆਂਢੀਆਂ ਦਾ ਕਹਿਣਾ ਹੈ ਕਿ ਉਹ ਇਸ ਖਬਰ ਨੂੰ ਸੁਣ ਕੇ ਹੈਰਾਨ ਹਨ। ਗੁਆਂਢੀ ਦਾ ਕਹਿਣਾ ਹੈ ਕਿ ਘਰ 'ਤੇ ਸਮਿੱਥ ਦੇ ਲੜਕੇ ਨੇ ਕਬਜ਼ਾ ਕਰ ਲਿਆ ਸੀ, ਜਿਸ ਕਾਰਨ ਇਹ ਘਟਨਾ ਵਾਪਰੀ। ਸਾਰੇ ਪਰਿਵਾਰ ਦੀ ਜ਼ਿੰਦਗੀ ਤਬਾਹ ਹੋ ਗਈ, ਇਹ ਬਹੁਤ ਦੁਖਦਾਈ ਘਟਨਾ ਹੈ। ਓਧਰ ਪੁਲਸ ਨੇ ਦੋਸ਼ੀ ਸਮਿੱਥ ਨੂੰ ਆਪਣੇ ਪੁੱਤਰ ਦੇ ਕਤਲ ਦੇ ਦੋਸ਼ ਅਦਾਲਤ 'ਚ ਪੇਸ਼ ਕੀਤਾ ਹੈ। ਸਮਿੱਥ ਪੁਲਸ ਹਿਰਾਸਤ 'ਚ ਰਹੇਗਾ ਅਤੇ ਅਪ੍ਰੈਲ 'ਚ ਉਸ ਨੂੰ ਮੁੜ ਪੇਸ਼ ਕੀਤਾ ਜਾਵੇਗਾ।


Related News