ਮਾਰਕਹਮ ਕਤਲਕਾਂਡ ਮਾਮਲਾ: ਸ਼ਰਮਿੰਦਗੀ ਕਾਰਨ ਪੁੱਤ ਨੇ ਮਾਰਿਆ ਸਾਰਾ ਪਰਿਵਾਰ

07/30/2019 6:36:42 PM

ਟੋਰਾਂਟੋ— ਕੈਨੇਡਾ ਦੇ ਮਾਰਕਹਮ ਇਲਾਕੇ 'ਚ ਐਤਵਾਰ ਨੂੰ ਇਕ ਘਰ ਦੇ ਅੰਦਰ ਚਾਰ ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਸਨ। ਜਿਸ ਤੋਂ ਬਾਅਦ ਯਾਰਕ ਪੁਲਸ ਕਾਤਲ ਦੀ ਭਾਲ 'ਚ ਸੀ। ਇਸ ਦੌਰਾਨ ਪੁਲਸ ਨੇ ਇਕ ਸ਼ੱਕੀ ਵਿਅਕਤੀ ਨੂੰ ਵੀ ਗ੍ਰਿਫਤਾਰ ਕੀਤਾ ਸੀ। ਪੁਲਸ ਨੇ ਉਸੇ 23 ਸ਼ੱਕੀ 'ਤੇ ਹੁਣ ਫਸਟ ਡਿਗਰੀ ਕਤਲ ਦੇ ਚਾਰਜ ਲਾਏ ਹਨ।

ਇਸ ਘਟਨਾ ਸਬੰਧੀ ਪੁਲਸ ਨੂੰ ਐਤਵਾਰ ਦੁਪਹਿਰੇ ਕਰੀਬ 3 ਵਜੇ ਫੋਨ ਕਰਕੇ ਕੈਸਲਲੇਮੋਰ ਐਵੇਨਿਊ ਤੇ ਮਿਨਗੋ ਐਵੇਨਿਊ ਦੇ ਕੋਲ ਬੁਲਾਇਆ ਗਿਆ ਸੀ। ਮੌਕੇ 'ਤੇ ਪੁੱਜਣ 'ਤੇ ਪੁਲਸ ਨੂੰ ਘਰ ਦੇ ਦਰਵਾਜ਼ੇ 'ਤੇ ਇਕ ਵਿਅਕਤੀ ਮਿਲਿਆ ਸੀ, ਜਿਸ ਨੂੰ ਪੁਲਸ ਨੇ ਹਿਰਾਸਤ 'ਚ ਲੈ ਲਿਆ ਸੀ। ਜਦੋ ਪੁਲਸ ਨੇ ਘਰ ਦੀ ਤਲਾਸ਼ੀ ਲਈ ਤਾਂ ਘਰ ਦੇ ਅੰਦਰੋਂ ਚਾਰ ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ। ਅਸਲ 'ਚ ਸ਼ੱਕੀ ਮੈਨਹਾਜ਼ ਜ਼ਮਨ ਵਲੋਂ ਇਕ ਆਨਲਾਈਨ ਚੈਟ ਗਰੁੱਪ 'ਚ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਸਨ। ਪੁਲਸ ਦਾ ਮੰਨਣਾ ਹੈ ਕਿ ਇਹ ਸਾਰੀਆਂ ਤਸਵੀਰਾਂ ਉਸ ਦੇ ਮਾਰੇ ਗਏ ਪਰਿਵਾਰਕ ਮੈਂਬਰਾਂ ਦੀਆਂ ਹਨ। ਪੁਲਸ ਨੂੰ ਹੈਰਾਨੀ ਇਸ ਗੱਲ ਦੀ ਸੀ ਕਿ ਉਸ ਨੇ ਮਾਰੇ ਗਏ ਲੋਕਾਂ ਦੇ ਵੇਰਵੇ ਆਪਣੀ ਚੈਟ 'ਚ ਦਿੱਤੇ ਸਨ।

PunjabKesari

ਪਰਫੈਕਟ ਵਰਲਡ ਵੋਏਡ ਨਾਮ ਦੇ ਇਕ ਆਨਲਾਈਨ ਗੇਮਿੰਗ ਸਰਵਰ 'ਤੇ ਦੋਸ਼ੀ ਲੜਕੇ ਦਾ ਨਾਮ 'ਮੈਨਹਾਜ਼' ਹੈ, ਜਿਥੇ ਉਸਨੇ ਆਪਣੀ ਯੂਨੀਵਰਸਿਟੀ ਛੱਡਣ ਬਾਰੇ ਤੇ ਕਤਲ ਬਾਰੇ ਗੱਲ ਕੀਤੀ, ਹਾਲਾਂਕਿ ਇਲਾਕਾ ਵਾਸੀਆਂ ਨੇ ਉਸ ਫੋਟੋ ਨੂੰ ਜ਼ਮਨ ਦੇ ਨਾਮ ਨਾਲ ਪਛਾਣਿਆ। ਸਰਵਰ ਚੈਟ ਤੋਂ ਪਤਾ ਲੱਗਿਆ ਕਿ ਸ਼ੱਕੀ ਖੁਦ ਨੂੰ ਨਾਸਤਿਕ ਦੱਸਦਾ ਹੈ ਜੋ ਖੁਦ ਨੂੰ ਨਹੀਂ ਮਾਰ ਸਕਦਾ ਪਰ ਕਿਸੇ ਹੋਰ ਨੂੰ ਮਾਰ ਸਕਦਾ ਹੈ। ਉਸ ਦੇ ਮਾਂ ਬਾਪ ਨੂੰ ਉਸਦੀ ਅਸਫਲਤਾਵਾਂ ਕਰਕੇ ਸ਼ਰਮਿੰਦਗੀ ਮਹਿਸੂਸ ਨਾ ਹੋਵੇ ਇਸ ਕਾਰਨ ਉਸਨੇ ਆਪਣੇ ਘਰਦਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਜਦ ਚੈਟ ਦੇ ਦੌਰਾਨ ਉਸ ਕੋਲੋਂ ਸਬੂਤ ਮੰਗਿਆ ਗਿਆ ਤਾਂ ਉਸਨੇ 4 ਕਤਲ ਕੀਤੇ ਗਏ ਲੋਕਾਂ ਦੀ ਤਸਵੀਰ ਭੇਜ ਦਿੱਤੀ ਜਿਸ ਵਿਚ ਉਸਦੀ ਮਾਂ, ਬਾਪ, ਭੈਣ ਤੇ ਦਾਦੀ ਸ਼ਾਮਿਲ ਸੀ, ਪਰ ਹਾਲੇ ਤਕ ਇਹਨਾਂ ਤਸਵੀਰਾਂ ਦੀ ਪੁਸ਼ਟੀ ਨਾ ਹੋਣ ਕਾਰਨ ਇਹਨਾਂ ਨੂੰ ਰਿਲੀਜ਼ ਨਹੀਂ ਕੀਤਾ ਜਾ ਸਕਦਾ।


Baljit Singh

Content Editor

Related News