OMG; ਬੱਸ 'ਚ ਸਫਰ ਦੌਰਾਨ ਵਿਅਕਤੀ ਨੇ ਕੁੜੀ ਦੇ ਮੂੰਹ 'ਤੇ ਕੱਟਿਆ, ਲੱਗੇ 50 ਟਾਂਕੇ

Monday, Oct 21, 2024 - 11:01 AM (IST)

OMG; ਬੱਸ 'ਚ ਸਫਰ ਦੌਰਾਨ ਵਿਅਕਤੀ ਨੇ ਕੁੜੀ ਦੇ ਮੂੰਹ 'ਤੇ ਕੱਟਿਆ, ਲੱਗੇ 50 ਟਾਂਕੇ

ਲੰਡਨ- ਬ੍ਰਿਟੇਨ ‘ਚ ਇਕ ਵਿਅਕਤੀ ਨੇ ਬੱਸ ‘ਚ ਸਫਰ ਦੌਰਾਨ ਇਕ ਕੁੜੀ ਦੇ ਮੂੰਹ ‘ਤੇ ਕੱਟ ਦਿੱਤਾ।  ਦਰਅਸਲ ਕਿਸੇ ਗੱਲ ਨੂੰ ਲੈ ਕੇ ਦੋਵਾਂ ‘ਚ ਬਹਿਸ ਹੋ ਗਈ ਸੀ, ਜਿਵੇਂ ਹੀ ਕੁੜੀ ਬੱਸ ‘ਚੋਂ ਉਤਰਨ ਹੀ ਵਾਲੀ ਸੀ ਕਿ ਉਕਤ ਵਿਅਕਤੀ ਨੇ ਅਚਾਨਕ ਕੁੜੀ ‘ਤੇ ਹਮਲਾ ਕਰ ਦਿੱਤਾ। ਦੋਸ਼ੀ ਨੇ ਕੁੜੀ ਦਾ ਮੂੰਹ ਇੰਨੀ ਬੁਰੀ ਤਰ੍ਹਾਂ ਕੱਟਿਆ ਕਿ ਉਸ ਦੇ ਚਿਹਰੇ ‘ਤੇ 50 ਟਾਂਕੇ ਲੱਗੇ। ਇੱਕ ਪੁਲਸ ਅਧਿਕਾਰੀ ਨੇ ਕਿਹਾ ਕਿ ਇਹ ਹਮਲਾ ਬਹੁਤ ਭਿਆਨਕ ਸੀ ਅਤੇ ਉਨ੍ਹਾਂ ਨੇ ਵੀ ਅੱਜ ਤੱਕ ਅਜਿਹਾ ਹਮਲਾ ਨਹੀਂ ਦੇਖਿਆ । ਪੁਲਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ: ਭਾਰਤ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ’ਚ ਨੁਮਾਇੰਦਗੀ ਮਿਲਣੀ ਚਾਹੀਦੀ : ਰੂਸ

ਬ੍ਰਿਟਿਸ਼ ਮੀਡੀਆ ਅਨੁਸਾਰ ਇਹ ਘਟਨਾ ਪਿਛਲੇ ਸਾਲ ਦੀ ਹੈ, ਜਦੋਂ 53 ਸਾਲਾ ਡੈਰੇਨ ਟੇਲਰ ਦਾ ਬੱਸ ‘ਚ ਸਫਰ ਦੌਰਾਨ 19 ਸਾਲਾ ਕੁੜੀ ਐਲਾ  ਡੌਲਿੰਗ ਅਤੇ ਉਸ ਦੇ ਦੋਸਤਾਂ ਨਾਲ ਬਹਿਸ ਹੋ ਗਈ ਸੀ। ਜਦੋਂ ਐਲਾ  ਆਪਣੇ ਬੱਸ ਸਟਾਪ ‘ਤੇ ਉਤਰ ਰਹੀ ਸੀ, ਉਦੋਂ ਡੈਰੇਨ ਨੇ ਉਸ ‘ਤੇ ਹਮਲਾ ਕਰ ਦਿੱਤਾ। ਦੋਸ਼ੀ ਡੈਰੇਨ ਨੇ ਐਲਾ ਦੇ ਚਿਹਰੇ ਨੂੰ ਕੁੱਤੇ ਵਾਂਗ ਕੱਟਣਾ ਸ਼ੁਰੂ ਕਰ ਦਿੱਤਾ ਅਤੇ ਵਾਰ-ਵਾਰ ਉਸ ਦੇ ਨੱਕ ਅਤੇ ਮੂੰਹ ‘ਤੇ ਚੱਕ ਮਾਰਨ ਲੱਗਾ। ਅਜਿਹਾ 5 ਮਿੰਟ ਤੱਕ ਚੱਲਦਾ ਰਿਹਾ, ਜਿਸ ਵਿੱਚ ਐਲਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ। ਐਲਾ ਆਪਣੇ ਦੋਸਤਾਂ ਅਤੇ ਬੱਸ ਵਿਚ ਮੌਜੂਦ ਹੋਰ ਲੋਕਾਂ ਦੀ ਮਦਦ ਨਾਲ ਡੈਰੇਨ ਦੀ ਪਕੜ ਤੋਂ ਬਚਣ ਵਿਚ ਕਾਮਯਾਬ ਰਹੀ।

ਇਹ ਵੀ ਪੜ੍ਹੋ: ਈਰਾਨ ਵੱਲੋਂ ਮੇਰੀ ਹੱਤਿਆ ਦੀ ਕੋਸ਼ਿਸ਼ ਕਰਨਾ ਵੱਡੀ ਗਲਤੀ : ਨੇਤਨਯਾਹੂ

ਇਸ ਹਮਲੇ ‘ਚ ਐਲਾ ਦੇ ਚਿਹਰੇ ‘ਤੇ ਗੰਭੀਰ ਸੱਟਾਂ ਲੱਗੀਆਂ। ਲੋਕਾਂ ਨੇ ਮੁਲਜ਼ਮ ਨੂੰ ਫੜ ਲਿਆ ਅਤੇ ਪੁਲਸ ਨੂੰ ਸੂਚਿਤ ਕੀਤਾ, ਜਿਸ ਮਗਰੋਂ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਡੈਰੇਨ ਨੂੰ ਗ੍ਰਿਫ਼ਤਾਰ ਕਰ ਲਿਆ। ਹੁਣ ਡੈਰੇਨ ਨੂੰ ਇਸ ਘਟਨਾ ਦਾ ਦੋਸ਼ੀ ਮੰਨਦੇ ਹੋਏ 6 ਸਾਲ ਅਤੇ 9 ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਪੁਲਸ ਦਾ ਕਹਿਣਾ ਹੈ ਕਿ ਘਟਨਾ ਦੇ ਸਮੇਂ ਡੈਰੇਨ ਨਸ਼ੇ ਵਿਚ ਸੀ। ਉਥੇ ਹੀ ਹਮਲੇ ਵਿੱਚ ਜ਼ਖ਼ਮੀ ਹੋਈ ਐਲਾ ਨੂੰ ਐਮਰਜੈਂਸੀ ਸਰਜਰੀ ਲਈ ਗਲੋਸਟਰਸ਼ਾਇਰ ਰਾਇਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਐਲਾ ਦੇ ਚਿਹਰੇ 'ਤੇ ਸੱਟਾਂ ਇੰਨੀਆਂ ਗੰਭੀਰ ਸਨ ਕਿ ਉਸ ਨੂੰ 50 ਟਾਂਕੇ ਲਾਉਣੇ ਪਏ।

ਇਹ ਵੀ ਪੜ੍ਹੋ: ਕੈਨੇਡਾ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ’ਚ ਗਿਰਾਵਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News