ਕੈਨੇਡਾ 'ਚ ਮਾਂ-ਧੀ ਦੇ ਕਤਲ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਵਿਅਕਤੀ ਨਿਕਲਿਆ ਸਾਬਕਾ ਪ੍ਰੇਮੀ

Friday, Oct 04, 2024 - 04:52 PM (IST)

ਕੈਨੇਡਾ 'ਚ ਮਾਂ-ਧੀ ਦੇ ਕਤਲ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਵਿਅਕਤੀ ਨਿਕਲਿਆ ਸਾਬਕਾ ਪ੍ਰੇਮੀ

ਕੋਰਟਿਸ- ਕੈਨੇਡਾ ਦੇ ਕੋਰਟਿਸ ਵਿੱਚ ਮਾਂ ਅਤੇ ਧੀ ਦੇ ਕਤਲ ਦੇ ਮਾਮਲੇ ਵਿੱਚ ਇਸ ਹਫਤੇ ਦੇ ਸ਼ੁਰੂ ਵਿੱਚ ਮੌਕੇ 'ਤੇ ਗ੍ਰਿਫਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਸਾਬਕਾ ਪ੍ਰੇਮੀ ਵਜੋਂ ਹੋਈ ਹੈ ਅਤੇ ਉਸ 'ਤੇ ਸੈਕੰਡ ਡਿਗਰੀ ਕਤਲ ਦੇ ਦੋ ਦੋਸ਼ ਲਗਾਏ ਗਏ ਹਨ। ਪੁਲਸ ਨੇ ਪੀੜਤਾਂ ਦੀ ਪਛਾਣ 30 ਸਾਲਾ ਕੈਟਰੀਨਾ ਜਵੋਲਿੰਸਕੀ ਅਤੇ ਉਸ ਦੀ ਮਾਂ, 67 ਸਾਲਾ ਲੌਰੀ ਕਰੂ ਦੇ ਰੂਪ ਵਿੱਚ ਕੀਤੀ ਹੈ।   ਡਰਹਮ ਪੁਲਸ ਨੇ ਵੀਰਵਾਰ ਰਾਤ ਦੱਸਿਆ ਕਿ ਗ੍ਰਿਫ਼ਤਾਰ ਕੀਤਾ ਗਿਆ 33 ਸਾਲਾ ਵਿਅਕਤੀ ਕੈਟਰੀਨਾ ਦਾ ਸਾਬਕਾ ਪ੍ਰੇਮੀ ਸੀ। 

ਇਹ ਵੀ ਪੜ੍ਹੋ: ਕੈਨੇਡਾ 'ਚ ਕਾਰ ਨੇ ਪੈਦਲ ਯਾਤਰੀਆਂ ਨੂੰ ਮਾਰੀ ਟੱਕਰ, ਇੱਕੋ ਪਰਿਵਾਰ ਦੇ 3 ਬੱਚਿਆਂ ਸਣੇ 5 ਜ਼ਖ਼ਮੀ

ਡਰਹਮ ਸੂਬਾਈ ਪੁਲਸ ਨੇ ਦੱਸਿਆ ਕਿ ਉਨ੍ਹਾਂ ਨੂੰ ਮਾਲਟਨ ਕਰੇਟ ਵਿੱਚ ਇੱਕ ਘਰ ਵਿੱਚ ਮੰਗਲਵਾਰ ਦੁਪਹਿਰ ਨੂੰ ਨਿਵਾਸੀਆਂ ਦੀ ਸਿਹਤ ਜਾਂਚ ਕਰਣ ਲਈ ਬੁਲਾਇਆ ਗਿਆ ਸੀ । ਜਦੋਂ ਉਹ ਪਹੁੰਚੇ ਤਾਂ ਅਧਿਕਾਰੀਆਂ ਨੂੰ 2 ਮ੍ਰਿਤ ਔਰਤਾਂ ਮਿਲੀਆਂ। ਇਸ ਦੌਰਾਨ ਪੁਲਸ ਨੂੰ ਘਟਨਾ ਸਥਾਨ 'ਤੇ ਇੱਕ ਬੱਚਾ ਵੀ ਮਿਲਿਆ, ਜੋ ਕਿ ਸੁਰੱਖਿਅਤ ਹੈ।

ਇਹ ਵੀ ਪੜ੍ਹੋ: 'X' 'ਤੇ 200 ਮਿਲੀਅਨ ਫਾਲੋਅਰਜ਼ ਦਾ ਅੰਕੜਾ ਛੂਹਣ ਵਾਲੇ ਪਹਿਲੇ ਵਿਅਕਤੀ ਬਣੇ ਐਲੋਨ ਮਸਕ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News