ਮਾਲਟਾ ਨੇ ਰੂਸੀ ਨਾਗਰਿਕਾਂ ਨੂੰ 'ਗੋਲਡਨ ਪਾਸਪੋਰਟ' ਦੇਣ 'ਤੇ ਲਾਈ ਰੋਕ
Wednesday, Mar 02, 2022 - 09:50 PM (IST)
ਰੋਮ-ਯੂਰਪੀਅਨ ਯੂਨੀਅਨ (ਈ.ਯੂ.) ਦੇ ਮੈਂਬਰ ਮਾਲਟਾ ਨੇ ਕਿਹਾ ਕਿ ਉਹ ਰੂਸ 'ਤੇ ਈ.ਯੂ. ਦੀਆਂ ਪਾਬੰਦੀਆਂ ਦੇ ਮੱਦੇਨਜ਼ਰ ਰੂਸ ਅਤੇ ਬੇਲਾਰੂਸ ਦੇ ਨਾਗਰਿਕਾਂ ਨੂੰ 'ਗੋਲਡਨ ਪਾਸਪੋਰਟ' ਦੇਣ ਦੀ ਆਪਣੀ ਅਰਜ਼ੀ ਪ੍ਰਕਿਰਿਆ 'ਤੇ ਰੋਕ ਲਗਾ ਰਿਹਾ ਹੈ। ਮਾਲਟਾ ਨੇ ਸਾਲ 2014 'ਚ ਆਮਦਨ ਦੇ ਆਕਰਸ਼ਤ ਸਰੋਤ ਦੇ ਰੂਪ 'ਚ 'ਗੋਲਡਨ ਪਾਸਪੋਰਟ' ਪ੍ਰੋਗਰਾਮ ਸ਼ੁਰੂ ਕੀਤਾ ਸੀ।
ਇਹ ਵੀ ਪੜ੍ਹੋ : ਰੂਸ 'ਤੇ ਵਿੱਤੀ ਪਾਬੰਦੀਆਂ 'ਚ ਸ਼ਾਮਲ ਨਹੀਂ ਹੋਵਾਂਗੇ : ਚੀਨ
ਇਸ ਦੇ ਤਹਿਤ ਮਾਲਟਾ ਦੀ ਨਾਗਰਿਕਤਾ ਅਤੇ ਸਰਕਾਰੀ ਰਿਹਾਇਸ਼ੀ ਪ੍ਰਦਾਨ ਕੀਤੀ ਜਾਂਦੀ ਹੈ ਹੈ। ਹਾਲਾਂਕਿ, ਇਸ ਪ੍ਰੋਗਰਾਮ ਦੀ ਕਾਫ਼ੀ ਆਲੋਚਨਾ ਹੁੰਦੀ ਰਹੀ ਹੈ। ਮਾਲਟਾ ਨੇ ਕਿਹਾ ਕਿ ਯੂਰਪੀਅਨ ਯੂਨੀਅਨ ਦੀਆਂ ਪਾਬੰਦੀਆਂ ਨੇ ਹੁਣ ਰੂਸ ਅਤੇ ਬੇਲਾਰੂਸ ਦੇ ਬਿਨੈਕਾਰਾਂ ਲਈ ਅਰਜ਼ੀ ਨੂੰ ਅੰਸਭਵ ਬਣਾ ਦਿੱਤਾ ਹੈ।
ਇਹ ਵੀ ਪੜ੍ਹੋ :ਰੋਮਾਨੀਆ ਤੋਂ ਵਿਸ਼ੇਸ਼ ਉਡਾਣ ਲੈਣ ਲਈ ਕਿਸੇ ਭਾਰਤੀ ਨੂੰ ਵੀਜ਼ੇ ਦੀ ਨਹੀਂ ਲੋੜ : ਭਾਰਤੀ ਦੂਤਘਰ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ