ਹਵਾਲਗੀ ਮੁਕੱਦਮੇ ਤੋਂ ਪਹਿਲਾਂ ਦੀ ਸੁਣਵਾਈ ਲਈ ਅਦਾਲਤ ਪਹੁੰਚੇ ਮਾਲਿਆ

11/20/2017 5:25:19 PM

ਲੰਡਨ (ਭਾਸ਼ਾ)— ਵਿਵਾਦਾਂ ਵਿਚ ਘਿਰੇ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਹਵਾਲਗੀ ਮੁਕੱਦਮੇ ਤੋਂ ਪਹਿਲਾਂ ਦੀ ਸੁਣਵਾਈ ਲਈ ਇਕ ਸਥਾਨਕ ਅਦਾਲਤ ਵਿਚ ਪਹੁੰਚੇ ਹਨ। ਭਾਰਤੀ ਵਪਾਰੀ ਮਾਲਿਆ (61) ਇਸ ਸਮੇਂ ਹਵਾਲਗੀ ਵਾਰੰਟ ਮਾਮਲੇ ਵਿਚ ਜਮਾਨਤ 'ਤੇ ਹਨ। ਉਨ੍ਹਾਂ ਨੂੰ ਇਸ ਤੋਂ ਪਹਿਲਾਂ ਹਵਾਲਗੀ ਮਾਮਲੇ ਦੀ ਸੁਣਵਾਈ ਸ਼ੁਰੂ ਹੋਣ ਤੱਕ ਅਦਾਲਤ ਸਾਹਮਣੇ ਹਾਜ਼ਰ ਹੋਣ ਤੋਂ ਛੋਟ ਦਿੱਤੀ ਗਈ ਸੀ। ਬੈਂਕਾਂ ਦਾ ਕਰਜ਼ਾ ਨਾ ਚੁਕਾਉਣ ਦੇ ਮਾਮਲੇ ਵਿਚ ਵਿਵਾਦਾਂ ਵਿਚ ਘਿਰਨ ਮਗਰੋਂ ਮਾਲਿਆ ਬਾਰ-ਬਾਰ ਕਹਿ ਚੁੱਕੇ ਹਨ ਕਿ ਉਨ੍ਹਾਂ ਨੇ ਕੁਝ ਗਲਤ ਨਹੀਂ ਕੀਤਾ। ਭਾਰਤ ਵਿਚ ਮਾਲਿਆ ਦੀ ਬੰਦ ਪਈ ਕਿੰਗਫਿਸ਼ਰ ਏਅਰਲਾਈਨਜ਼ 'ਤੇ ਵੱਖ-ਵੱਖ ਬੈਂਕਾਂ ਦਾ 9,000 ਕਰੋੜ ਰੁਪਏ ਤੋਂ ਜ਼ਿਆਦਾ ਦਾ ਕਰਜ਼ ਬਕਾਇਆ ਹੈ। ਇਸ ਕੇਸ ਨੂੰ ਲੈ ਕੇ ਮਾਲਿਆ ਵਿਰੁੱਧ ਧੋਖਾਧੜੀ ਦਾ ਮਾਮਲਾ ਹੈ। ਇਹ ਸੁਣਵਾਈ 4 ਦਸੰਬਰ ਨੂੰ ਸ਼ੁਰੂ ਹੋਵੇਗੀ। ਮਾਲਿਆ ਨੇ 2 ਮਾਰਚ 2016 ਨੂੰ ਭਾਰਤ ਛੱਡ ਦਿੱਤਾ ਸੀ ਅਤੇ ਉਦੋਂ ਤੋਂ ਉਹ ਬ੍ਰਿਟੇਨ ਵਿਚ ਰਹਿ ਰਹੇ ਹਨ।


Related News