ਮਾਲਿਆ ਭਾਰਤ ਨੂੰ ਆਪਣੀ ਹਵਾਲਗੀ ਦੇ ਆਦੇਸ਼ ਖਿਲਾਫ ਅਪੀਲ ਦੇ ਸਿਲਸਿਲੇ ''ਚ ਰਾਇਲ ਕੋਰਟ ਪਹੁੰਚਿਆ

02/11/2020 5:41:03 PM

ਲੰਡਨ — ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਅੱਜ ਮੰਗਲਵਾਰ ਨੂੰ ਇਥੇ ਰਾਇਲ ਕੋਰਟ ਵਿਚ ਪਹੁੰਚੇ, ਇਥੇ ਉਸ ਨੇ 9 ਹਜ਼ਾਰ ਕਰੋੜ ਰੁਪਏ ਦੇ ਧੋਖਾਧੜੀ ਅਤੇ ਮਨੀ ਲਾਂਡਰਿੰਗ ਦੇ ਦੋਸ਼ਾਂ ਦਾ ਸਾਹਮਣਾ ਕਰਨ ਲਈ ਭਾਰਤ ਹਵਾਲਗੀ ਦੇ ਆਦੇਸ਼ ਵਿਰੁੱਧ ਅਪੀਲ ਕੀਤੀ ਹੈ। ਕਿੰਗਫਿਸ਼ਰ ਏਅਰਲਾਇੰਸ ਦਾ 64 ਸਾਲਾ ਸਾਬਕਾ ਮੁਖੀ ਅਦਾਲਤ ਦੇ ਗੇਟ ਤੇ ਪੱਤਰਕਾਰਾਂ ਤੋਂ ਬਚ ਕੇ ਨਿਕਲ ਗਿਆ ਅਤੇ ਆਪਣੇ ਵਕੀਲ ਨਾਲ ਅੰਦਰ ਚਲਾ ਗਿਆ। ਅਪ੍ਰੈਲ 2017 ਵਿਚ ਭਾਰਤ ਹਵਾਲਗੀ ਨੂੰ ਲੈ ਕੇ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਉਹ ਜ਼ਮਾਨਤ 'ਤੇ ਰਿਹਾਅ ਚਲ ਰਿਹਾ ਹੈ। 

ਹਾਈ ਕੋਰਟ ਦੇ ਜੱਜ ਮੈਜਿਸਟਰੇਟ ਕੋਰਟ ਦੇ ਹਵਾਲਗੀ ਦੇ ਹੁਕਮ ਵਿਰੁੱਧ ਦਲੀਲਾਂ ਦੀ ਸੁਣਵਾਈ ਸ਼ੁਰੂ ਕਰਨਗੇ। ਮੈਜਿਸਟਰੇਟ ਅਦਾਲਤ ਦੇ ਹਵਾਲਗੀ ਦੇ ਹੁਕਮ 'ਤੇ ਪਿਛਲੇ ਸਾਲ ਫਰਵਰੀ ਵਿਚ ਬ੍ਰਿਟੇਨ ਦੇ ਗ੍ਰਹਿ ਮੰਤਰੀ ਸਾਜਿਦ ਜਾਵਿਦ ਨੇ ਦਸਤਖਤ ਕੀਤੇ ਸਨ। ਮੈਜਿਸਟਰੇਟ ਅਦਾਲਤ ਦੇ ਆਦੇਸ਼ ਖਿਲਾਫ ਸੁਣਵਾਈ ਵੀਰਵਾਰ ਤੱਕ ਤਿੰਨ ਦਿਨ ਚੱਲੇਗੀ। ਫਿਲਹਾਲ ਫੈਸਲਾ ਆਉਣ ਦੀ ਸੰਭਾਵਨਾ ਨਹੀਂ ਹੈ ਅਤੇ ਇਹ ਨਿਰਭਰ ਕਰੇਗਾ ਕਿ ਸੁਣਵਾਈ ਕਿਵੇਂ ਅੱਗੇ ਵਧਦੀ ਹੈ। ਮਾਲਿਆ ਛੇ ਲੱਖ ਪੰਜਾਹ ਹਜ਼ਾਰ ਪੌਂਡ ਦੇ ਜ਼ਮਾਨਤ 'ਤੇ ਜ਼ਮਾਨਤ 'ਤੇ ਹੈ। ਉਸ ਉੱਤੇ ਹੋਰ ਪਾਬੰਦੀਆਂ ਵੀ ਲਗਾਈਆਂ ਗਈਆਂ ਹਨ। ਸੁਣਵਾਈ ਜਾਰੀ ਰਹਿਣ ਤੱਕ ਉਹ ਦੇਸ਼ ਤੋਂ ਬਾਹਰ ਨਹੀਂ ਜਾ ਸਕਦਾ।


Related News